ਧਰਮਕੋਟ (ਸਤੀਸ਼) - ਅੱਜ ਤੜਕਸਾਰ ਸਥਾਨਕ ਸ਼ਹਿਰ ਦੀ ਬਾਗ ਵਾਲੀ ਕਲੋਨੀ ਸਾਹਮਣੇ ਏ.ਡੀ. ਕਾਲਜ ਧਰਮਕੋਟ ਵਿੱਚ ਨਵੇਂ ਬਣੇ ਮਕਾਨ ਵਿੱਚ ਗੈਸ ਸਿਲੰਡਰ ਦੀ ਲੀਕੇਜ ਕਾਰਨ ਭਿਆਨਕ ਅੱਗ ਜਾਣ ਦੀ ਸੂਚਨਾ ਮਿਲੀ ਹੈ। ਅੱਗ ਕਾਰਨ ਨਵੀਂ ਬਣੀ ਕੋਠੀ ਦਾ ਸਾਰਾ ਫਰਨੀਚਰ ਅਤੇ ਕੋਠੀ ਵਿੱਚ ਲੱਗਾ ਇਲੈਕਟ੍ਰਾਨਿਕ ਦਾ ਸਾਰਾ ਸਮਾਨ ਸਾੜ ਕੇ ਸੁਆਹ ਹੋ ਗਿਆ। ਮੰਦਭਾਗੀ ਘਟਨਾ ਵਾਪਰਨ ’ਤੇ ਕਲੋਨੀ ਦੇ ਨਿਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ। ਉਪਰੋਕਤ ਆੜਤੀ ਪਰਿਵਾਰ ਥੋੜਾ ਸਮਾਂ ਪਹਿਲਾਂ ਹੀ ਇਸ ਨਵੇਂ ਮਕਾਨ ਵਿੱਚ ਆਇਆ ਸੀ।
ਪੜ੍ਹੋ ਇਹ ਵੀ ਖ਼ਬਰ - ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’
ਜਾਣਕਾਰੀ ਮੁਤਾਬਕ ਰਾਧੇ ਸ਼ਾਮ ਆੜਤੀ ਸਬਜ਼ੀ ਮੰਡੀ ਧਰਮਕੋਟ, ਜਿਸ ਦੀ ਕੋਠੀ ਬਾਗ ਵਾਲੀ ਕਲੋਨੀ ਧਰਮਕੋਟ ਵਿੱਚ ਹੈ, ਉਨ੍ਹਾਂ ਦੀ ਕੋਠੀ ਵਿੱਚ ਰਸੋਈ ਗੈਸ ਸਿਲੇਂਡਰ ਦੀ ਲੀਕੇਜ ਕਾਰਨ ਅੱਜ ਸਵੇਰੇ 8 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਕੋਠੀ ਮਾਲਕ ਆਪਣੇ ਪਰਿਵਾਰ ਸਮੇਤ ਸਮਾਂ ਰਹਿੰਦੇ ਕੋਠੀ ਵਿੱਚੋਂ ਬਾਹਰ ਆ ਗਏ ਅਤੇ ਅੱਗ ਕਾਰਨ ਮਕਾਨ ਦਾ ਸਮੁੱਚਾ ਫਰਨੀਚਰ ਅਤੇ ਹੋਰ ਸਮਾਨ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਹਾਦਸੇ ’ਚ ਲੱਖਾਂ ਦਾ ਨੁਕਸਾਨ ਹੋ ਗਿਆ, ਜਦਕਿ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)
ਇਸ ਮੌਕੇ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਬੁਝਾਉਣ ਲਈ ਮੌਕੇ ’ਤੇ ਪਹੁੰਚ ਗਈ। ਇਸ ਮੌਕੇ ਦਲਜੀਤ ਸਿੰਘ ਥਾਣਾ ਮੁਖੀ ਧਰਮਕੋਟ, ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ ਧਰਮਕੋਟ, ਹਰਪ੍ਰੀਤ ਸਿੰਘ ਰਿੱਕੀ ਯੂਥ ਆਗੂ ਅਕਾਲੀ ਦਲ, ਸੰਜੀਵ ਕੋਛੜ ਆਪ ਆਗੂ, ਨਿਸ਼ਾਂਤ ਨੋਹਰਿਆਂ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਆਦਿ ਵੱਡੀ ਗਿਣਤੀ ਵਿੱਚ ਘਟਨਾ ਸਥਾਨ ’ਤੇ ਪਹੁੰਚ ਗਏ, ਜਿਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪੜ੍ਹੋ ਇਹ ਵੀ ਖ਼ਬਰ - ਨਸ਼ੇੜੀ ਪਤੀ ਤੋਂ ਤੰਗ ਆਈ ਪਤਨੀ, ਫੇਸਬੁੱਕ ’ਤੇ ਲਾਈਵ ਹੋ ਇੰਝ ਕੀਤੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼
ਇਸ ਮੌਕੇ ਹਰਪੀ੍ਤ ਸਿੰਘ ਰਿਕੀ, ਰਾਕੇਸ਼ ਗਰਗ, ਸੰਜੀਵ ਕੋਛੜ ਤੇ ਹੋਰ ਸ਼ਹਿਰ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਧਰਮਕੋਟ ਸਬ-ਡਵੀਜਨ ਜਿਸ ਨਾਲ ਵੱਡੀ ਗਿਣਤੀ ਵਿੱਚ ਪਿੰਡ ਲਗਦੇ ਹਨ। ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਨਗਰ ਕੌਂਸਲ ਧਰਮਕੋਟ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਘਟਨਾ ਵਾਲੀ ਥਾਂ ’ਤੇ ਫਾਇਰ ਬ੍ਰਿਗੇਡ ਤੁਰੰਤ ਪਹੁੰਚੇ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਤੈਸ਼ ’ਚ ਆਏ ਨਿਹੰਗ ਸਿੰਘ ਨੇ ਕਿਰਪਾਨ ਨਾਲ ਵੱਢਿਆ ਸਾਬਕਾ ਕਾਂਗਰਸੀ ਸਰਪੰਚ ਦਾ ਗੁੱਟ
ਮਿਗ-21 ਜਹਾਜ਼ ਹਾਦਸੇ ’ਚ ਸ਼ਹੀਦ ਹੋਏ ਪਾਇਲਟ ਅਭਿਨਵ ਦਾ ਹੋਇਆ ਸਸਕਾਰ, ਹਰ ਅੱਖ ’ਚੋਂ ਵਗੇ ਹੰਝੂ
NEXT STORY