ਲੁਧਿਆਣਾ(ਤਰੁਣ) ਥਾਣਾ ਡਵੀਜ਼ਨ ਨੰ.3 ਦੇ ਇਲਾਕਾ ਸ਼ਿਵਾਜੀ ਨਗਰ ਤੋਂ ਦੋ ਸਕੇ ਭੈਣ-ਭਰਾ ਮਾਤਾ-ਪਿਤਾ ਤੋਂ ਨਾਰਾਜ਼ ਹੋ ਕੇ ਕਲਕੱਤਾ ਸਥਿਤ ਨਨਿਹਾਲ ਵੱਲ ਰਵਾਨਾ ਹੋ ਗਏ। ਮਾਤਾ-ਪਿਤਾ ਨੂੰ ਬਿਨਾਂ ਦੱਸੇ ਗਏ ਬੱਚਿਆਂ ਦੀ ਚਿੰਤਾ ਹੋਣ ’ਤੇ ਉਨ੍ਹਾਂ ਨੇ ਥਾਣਾ ਡਵੀਜ਼ਨ ਨੰ.3 ਦੀ ਪੁਲਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਇਲਾਕਾ ਪੁਲਸ ਨੇ ਬੱਚਿਆਂ ਦੇ ਮੋਬਾਇਲ ਟ੍ਰੈਕਿੰਗ ’ਤੇ ਪਾਏ ਅਤੇ ਕਲਕੱਤਾ ਵੱਲ ਜਾਣ ਵਾਲੀ ਟ੍ਰੇਨ ਵਿਚ ਬੈਠੇ ਬੱਚਿਆਂ ਨੂੰ ਲਖਨਊ ਪੁਲਸ ਨੇ ਵਿਚ ਰਸਤੇ ਉਤਾਰ ਲਿਆ। ਥਾਣਾ ਮੁਖੀ ਕਮਲਦੀਪ ਸਿੰਘ ਨੇ ਦੱਸਿਆ ਕਿ ਸ਼ਿਵਾਜੀ ਨਗਰ ਤੋਂ ਦੋਵੇਂ ਬੱਚੇ 14 ਸਾਲਾ ਲਡ਼ਕੀ ਵਰਸ਼ਾ ਅਤੇ 13 ਸਾਲਾਾ ਰਵੀ ਮਾਤਾ-ਪਿਤਾ ਤੋਂ ਨਾਰਾਜ਼ ਹੋ ਕੇ ਘਰੋਂ ਨਿਕਲ ਗਏ। ਬੱਚੇ ਕਿਤੇ ਗਲਤ ਹੱਥਾਂ ਵਿਚ ਨਾ ਪੈ ਜਾਣ, ਇਸ ਲਈ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੱਚਿਆਂ ਨੂੰ ਸਹੀ ਸਲਾਮਤ ਲਖਨਊ ਤੋਂ ਲੁਧਿਆਣਾ ਲੈ ਕੇ ਆਈ ਅਤੇ ਮਾਤਾ-ਪਿਤਾ ਦੇ ਸਪੁਰਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਮਾਤਾ-ਪਿਤਾ ਨੂੰ ਵੀ ਹਦਾਇਤ ਦਿੱਤੀ ਕਿ ਬੱਚਿਆਂ ਦੇ ਨਾਲ ਸਖਤੀ ਨਾਲ ਪੇਸ਼ ਆਉਣ ਦੀ ਬਜਾਏ ਪਿਆਰ ਨਾਲ ਗੱਲਬਾਤ ਰਾਹੀਂ ਮਸਲੇ ਸੁਲਝਾਉਣ।
2300 ਕੈਮਿਸਟਾਂ ਨੇ ਦੁਕਾਨਾਂ ਬੰਦ ਕਰ ਕੇ ਸਰਕਾਰ ਖਿਲਾਫ ਪ੍ਰਗਟਾਇਆ ਰੋਸ
NEXT STORY