ਲੁਧਿਆਣਾ (ਹਿਤੇਸ਼) : ਅਕਾਲੀ-ਭਾਜਪਾ ਵਲੋਂ ਲੋਕ ਸਭਾ ਚੋਣ ਦੌਰਾਨ ਇਕ ਵਾਰ ਫਿਰ ਮੋਦੀ ਸਰਕਾਰ ਦੇ ਸਲੋਗਨ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਦੋਵੇਂ ਪਾਰਟੀਆਂ ਵਲੋਂ ਟਿਕਟ ਦੇ ਬਟਵਾਰੇ ਨੂੰ ਲੈ ਕੇ ਵਰਤੇ ਜਾ ਰਹੇ ਫਾਰਮੂਲੇ ਕਾਰਨ ਵਿਰੋਧੀਆਂ ਨੂੰ ਇਸ ਦਾਅਵੇ ਦੀ ਹਵਾ ਕੱਢਣ ਦਾ ਮੌਕਾ ਮਿਲ ਗਿਆ ਹੈ ਕਿਉਂਕਿ ਇਕ ਪਾਸੇ ਜਿਥੇ ਅਕਾਲੀ ਦਲ ਤੇ ਭਾਜਪਾ ਦੇ ਕਈ ਨੇਤਾਵਾਂ ਨੇ ਪਾਰਟੀ ਤੋਂ ਕਿਨਾਰਾ ਕਰਨ ਤੋਂ ਇਲਾਵਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ, ਉਥੇ ਅਕਾਲੀ-ਭਾਜਪਾ ਵਲੋਂ ਕਈ ਮੌਜੂਦਾ ਸੰਸਦ ਮੈਂਬਰਾਂ ਤੇ ਮੰਤਰੀਆਂ ਦੇ ਨਾਲ ਪਿਛਲੀ ਵਾਰ ਚੋਣ ਲੜਨ ਵਾਲੇ ਨੇਤਾਵਾਂ ਨੂੰ ਦੁਬਾਰਾ ਟਿਕਟ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਤਹਿਤ ਅਕਾਲੀ-ਭਾਜਪਾ ਨੂੰ ਪੰਜਾਬ ਦੀਆਂ 11 ਸੀਟਾਂ 'ਤੇ ਉਮੀਦਵਾਰ ਬਦਲਣੇ ਪਏ ਹਨ, ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਚਰਚਾ ਛਿੜ ਗਈ ਹੈ ਕਿ ਜੇਕਰ ਮੋਦੀ ਦੀ ਵਾਪਸੀ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਦੀ ਅਗਵਾਈ 'ਚ ਇਨ੍ਹਾਂ 'ਤੇ ਭਰੋਸਾ ਸੀ ਤਾਂ ਉਨ੍ਹਾਂ ਵਲੋਂ ਪੁਰਾਣੇ ਚਿਹਰਿਆਂ 'ਤੇ ਦਾਅ ਲਾਉਣ ਤੋਂ ਪਰਹੇਜ਼ ਕਿਉਂ ਕੀਤਾ ਗਿਆ ਹੈ।
ਅਕਾਲੀ ਦਲ ਤੇ ਭਾਜਪਾ ਨੇ ਬਦਲੇ ਹਨ ਇਹ ਉਮੀਦਵਾਰ
ਲੁਧਿਆਣਾ, ਮਨਪ੍ਰੀਤ ਇਆਲੀ
ਫਿਰੋਜ਼ਪੁਰ, ਸ਼ੇਰ ਸਿੰਘ ਘੁਬਾਇਆ, ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਵਲੋਂ ਉਮੀਦਵਾਰ ਬਣਾਏ ਗਏ ਹਨ।
ਫਤਿਹਗੜ੍ਹ ਸਾਹਿਬ, ਕੁਲਵੰਤ ਸਿੰਘ, ਹੁਣ ਮੋਹਾਲੀ ਦੇ ਮੇਅਰ ਬਣ ਗਏ ਹਨ।
ਅੰਮ੍ਰਿਤਸਰ, ਅਰੁਣ ਜੇਤਲੀ, ਹਾਰ ਤੋਂ ਬਾਅਦ ਬਣਾਏ ਗਏ ਸਨ ਵਿੱਤ ਮੰਤਰੀ, ਹੁਣ ਚੋਣ ਲੜਨ ਤੋਂ ਵੀ ਕੀਤੀ ਤੌਬਾ।
ਖਡੂਰ ਸਾਹਿਬ, ਰਣਜੀਤ ਸਿੰਘ ਬ੍ਰਹਮਪੁਰਾ, ਅਕਾਲੀ ਦਲ ਤੋਂ ਬਗਾਵਤ ਕਰ ਕੇ ਟਕਸਾਲੀ ਗਰੁੱਪ ਬਣਾ ਲਿਆ ਹੈ।
ਜਲੰਧਰ, ਪਵਨ ਟੀਨੂ, ਹੁਣ ਆਦਮਪੁਰ ਤੋਂ ਵਿਧਾਇਕ ਹਨ।
ਹੁਸ਼ਿਆਰਪੁਰ, ਵਿਜੇ ਸਾਂਪਲਾ, ਪੰਜਾਬ 'ਚ ਭਾਜਪਾ ਕੇ ਇਕਲੌਤੇ ਐੱਮ. ਪੀ. ਤੇ ਕੇਂਦਰ 'ਚ ਮੰਤਰੀ ਦੀ ਕੱਟ ਦਿੱਤੀ ਗਈ ਹੈ ਟਿਕਟ।
ਫਰੀਦਕੋਟ, ਪਰਮਜੀਤ ਕੌਰ ਗੁਲਸ਼ਨ, ਦੋ ਵਾਰ ਐੱਮ. ਪੀ. ਰਹੀ, ਪਿਛਲੀ ਵਾਰ ਹਾਰ ਗਈ ਸੀ ਚੋਣ, ਹੁਣ ਦਾਅਵੇਦਾਰੀ ਦੇ ਬਾਵਜੂਦ ਨਹੀਂ ਮਿਲੀ ਟਿਕਟ।
ਗੁਰਦਾਸਪੁਰ, ਸਵਰਨ ਸਲਾਰੀਆ, ਦਾਅਵੇਦਾਰੀ ਦੇ ਬਾਵਜੂਦ ਨਹੀਂ ਮਿਲੀ ਟਿਕਟ।
ਸੰਗਰੂਰ, ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਚੋਣ ਲੜਨ ਤੋਂ ਕੀਤਾ ਇਨਕਾਰ, ਹੁਣ ਉਨ੍ਹਾਂ ਦੇ ਬੇਟੇ ਨੂੰ ਦਿੱਤੀ ਗਈ ਹੈ ਟਿਕਟ।
ਅਕਾਲੀ ਦਲ ਦੇ ਸਿਰਫ ਇਹ ਪੁਰਾਣੇ ਉਮੀਦਵਾਰ ਲੜ ਰਹੇ ਹਨ ਚੋਣ
ਬਠਿੰਡਾ, ਹਰਸਿਮਰਤ ਕੌਰ ਬਾਦਲ, ਮੌਜੂਦਾ ਐੱਮ. ਪੀ.
ਅਨੰਦਪੁਰ ਸਾਹਿਬ, ਪ੍ਰੇਮ ਸਿੰਘ ਚੰਦੂ ਮਾਜਰਾ, ਮੌਜੂਦਾ ਐੱਮ. ਪੀ.
ਕਾਂਗਰਸ ਨੇ ਇਨ੍ਹਾਂ ਨੇਤਾਵਾਂ ਨੂੰ ਇਕ ਵਾਰ ਫਿਰ ਦਿੱਤੀ ਹੈ ਟਿਕਟ
ਲੁਧਿਆਣਾ, ਰਵਨੀਤ ਸਿੰਘ ਬਿੱਟੂ, ਮੌਜੂਦਾ ਐੱਮ. ਪੀ.
ਜਲੰਧਰ, ਸੰਤੋਖ ਚੌਧਰੀ, ਮੌਜੂਦਾ ਐੱਮ. ਪੀ.
ਅੰਮ੍ਰਿਤਸਰ, ਗੁਰਜੀਤ ਸਿੰਘ ਔਜਲਾ, ਮੌਜੂਦਾ ਐੱਮ. ਪੀ.
ਗੁਰਦਾਸਪੁਰ, ਸੁਨੀਲ ਜਾਖੜ, ਮੌਜੂਦਾ ਐੱਮ. ਪੀ.
ਪਟਿਆਲਾ, ਪ੍ਰਨੀਤ ਕੌਰ, ਪਿਛਲੀ ਵਾਰ ਚੋਣ ਹਾਰ ਗਈ ਸੀ
ਵਿਧਾਇਕ ਤੇ ਮੰਤਰੀ ਬਣ ਚੁੱਕੇ ਹਨ ਕਾਂਗਰਸ ਦੇ ਪਿਛਲੀ ਵਾਰ ਦੇ ਇਹ ਉਮੀਦਵਾਰ
ਵਿਜੇ ਇੰਦਰ ਸਿੰਗਲਾ, ਸੰਗਰੂਰ
ਮਨਪ੍ਰੀਤ ਬਾਦਲ, ਬਠਿੰਡਾ
ਸਾਧੂ ਸਿੰਘ ਧਰਮਸੌਤ, ਫਤਿਹਗੜ੍ਹ ਸਾਹਿਬ
ਹਰਮਿੰਦਰ ਸਿੰਘ ਗਿੱਲ, ਖਡੂਰ ਸਾਹਿਬ
ਕਾਂਗਰਸ ਨੇ ਇਨ੍ਹਾਂ ਸੀਟਾਂ 'ਤੇ ਵੀ ਬਦਲੇ ਹਨ ਉਮੀਦਵਾਰ
ਅਨੰਦਪੁਰ ਸਾਹਿਬ, ਅੰਬਿਕਾ ਸੋਨੀ ਨੇ ਚੋਣ ਲੜਨ ਤੋਂ ਕੀਤਾ ਇਨਕਾਰ, ਬੇਟੇ ਲਈ ਟਿਕਟ ਦੀ ਮੰਗ ਨਹੀਂ ਹੋਈ ਪੂਰੀ।
ਫਿਰੋਜ਼ਪੁਰ, ਸੁਨੀਲ ਜਾਖੜ, ਉਪ ਚੋਣ 'ਚ ਗੁਰਦਾਸਪੁਰ ਤੋਂ ਜਿੱਤੇ ਸਨ ਚੋਣ, ਹੁਣ ਉਥੇ ਦੁਬਾਰਾ ਬਣਾਏ ਗਏ ਹਨ ਉਮੀਦਵਾਰ।
ਫਰੀਦਕੋਟ, ਜੋਗਿੰਦਰ ਸਿੰਘ ਪੰਜਗਰਾਈਂ, ਵਿਧਾਨ ਸਭਾ ਚੋਣ ਹਾਰਨ ਦੇ ਬਾਅਦ ਅਕਾਲੀ ਦਲ 'ਚ ਸ਼ਾਮਲ ਹੋ ਚੁੱਕੇ ਹਨ।
ਹੁਸ਼ਿਆਰਪੁਰ, ਮਹਿੰਦਰ ਸਿੰਘ ਕੇ. ਪੀ., ਇਸ ਵਾਰ ਨਹੀਂ ਦਿੱਤੀ ਗਈ ਟਿਕਟ, ਸਾਬਕਾ ਐੱਮ. ਪੀ. ਸੰਤੋਸ਼ ਚੌਧਰੀ ਨੂੰ ਵੀ ਕੀਤਾ ਨਜ਼ਰਅੰਦਾਜ਼।
ਇਹ ਹਨ ਅਕਾਲੀ-ਭਾਜਪਾ ਦੇ ਉਮੀਦਵਾਰ
ਲੁਧਿਆਣਾ : ਮਹੇਸ਼ ਇੰਦਰ ਸਿੰਘ ਗਰੇਵਾਲ
ਪਟਿਆਲਾ : ਸੁਰਜੀਤ ਸਿੰਘ ਰੱਖੜਾ
ਅਨੰਦਪੁਰ ਸਾਹਿਬ : ਪ੍ਰੇਮ ਸਿੰਘ ਚੰਦੂਮਾਜਰਾ
ਜਲੰਧਰ : ਚਰਨਜੀਤ ਸਿੰਘ ਅਟਵਾਲ
ਖਡੂਰ ਸਾਹਿਬ : ਬੀਬੀ ਜਗੀਰ ਕੌਰ
ਫਰੀਦਕੋਟ : ਗੁਲਜ਼ਾਰ ਸਿੰਘ ਰਣੀਕੇ
ਫਤਿਹਗੜ੍ਹ ਸਾਹਿਬ : ਦਰਬਾਰਾ ਸਿੰਘ ਗੁਰੂ
ਸੰਗਰੂਰ : ਪਰਮਿੰਦਰ ਸਿੰਘ ਢੀਂਡਸਾ
ਫਿਰੋਜ਼ਪੁਰ : ਸੁਖਬੀਰ ਬਾਦਲ
ਬਠਿੰਡਾ : ਹਰਸਿਮਰਤ ਬਾਦਲ
ਅੰਮ੍ਰਿਤਸਰ : ਹਰਦੀਪ ਸਿੰਘ ਪੁਰੀ
ਹੁਸ਼ਿਆਰਪੁਰ : ਸੋਮ ਪ੍ਰਕਾਸ਼
ਗੁਰਦਾਸਪੁਰ, ਸੰਨੀ ਦਿਓਲ
ਪੰਜਾਬ 'ਚ ਚੌਥੇ ਦਿਨ 49 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
NEXT STORY