ਖਰੜ (ਅਮਰਦੀਪ ਸਿੰਘ ਸੈਣੀ) : ਹਲਕਾ ਖਰੜ ਦੀ ਸਿਆਸਤ ਵਿਚ ਜਲਦੀ ਹੀ ਇਕ ਵੱਡਾ ਸਿਆਸੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕੇ ਦੇ ਇਕ ਸਿਰਕੱਢ ਅਤੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੋ ਕਿ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਹਨ, ਜਲਦੀ ਹੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਉਕਤ ਆਗੂ ਦਾ ਹਲਕਾ ਖਰੜ ਵਿਚ ਮਜ਼ਬੂਤ ਅਧਾਰ ਹੈ ਅਤੇ ਉਹ ਹਮੇਸ਼ਾ ਅਕਾਲੀ ਦਲ ਦੇ ਸੁਖ–ਦੁੱਖ ਵਿਚ ਪਾਰਟੀ ਦੇ ਨਾਲ ਖੜੇ ਰਹੇ ਹਨ। ਨਾਲ ਹੀ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਅਕਾਲੀ ਦਲ ਨਾਲ ਜੋੜਿਆ ਅਤੇ ਹਰ ਰਾਜਨੀਤਿਕ ਇਕੱਠ ਵਿੱਚ ਆਪਣੇ ਸਾਥੀਆਂ ਸਮੇਤ ਸਰਗਰਮ ਭੂਮਿਕਾ ਨਿਭਾਈ।
ਸੂਤਰਾਂ ਮੁਤਾਬਕ ਉਕਤ ਸੀਨੀਅਰ ਆਗੂ ਕੁਝ ਸਮੇਂ ਤੋਂ ਪਾਰਟੀ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਚਲੇ ਆ ਰਹੇ ਹਨ। ਇਸ ਨਾਰਾਜ਼ਗੀ ਦੇ ਚੱਲਦੇ ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਇਕ ਸੀਨੀਅਰ ਆਗੂ ਦੀ ਰਹਿਨੁਮਾਈ ਹੇਠ ਭਾਜਪਾ ਵਿਚ ਸ਼ਾਮਿਲ ਹੋਣ ਜਾ ਰਹੇ ਹਨ। ਜੇਕਰ ਇਹ ਸਿਆਸੀ ਘਟਨਾ ਵਾਪਰੀ ਹੈ ਤਾਂ ਹਲਕਾ ਖਰੜ ਦੀ ਸਿਆਸਤ ਵਿੱਚ ਵੱਡੀ ਹਲਚਲ ਮਚ ਸਕਦੀ ਹੈ ਅਤੇ ਅਕਾਲੀ ਦਲ ਲਈ ਇਹ ਇੱਕ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਫਿਲਹਾਲ ਇਸ ਸਬੰਧੀ ਸਿਆਸੀ ਹਲਕਿਆਂ ਵਿਚ ਚਰਚਾ ਤੇਜ਼ ਹੋ ਚੁੱਕੀ ਹੈ |
ਸੂਬੇ 'ਚ ਸੱਤਾਧਾਰੀ ਪਾਰਟੀ ਦੇ ਆਗੂ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਲਈ ਸੁਰੱਖਿਆ ਦੀ ਕੀ ਉਮੀਦ : ਬਾਜਵਾ
NEXT STORY