ਲੁਧਿਆਣਾ (ਰਾਜ ਬੱਬਰ) : ਜਗਰਾਉਂ ਦੇ ਪਿੰਡ ਕਾਉਂਕੇ ਕਲਾਂ 'ਚ ਬਾਬਾ ਰੋਡੂ ਦੀ ਸਾਲਾਨਾ ਬਰਸੀ ਬਹੁਤ ਹੀ ਉਤਸ਼ਾਹ ਨਾਲ ਮਨਾਈ ਗਈ। ਹਜ਼ਾਰਾਂ ਦੀ ਗਿਣਤੀ 'ਚ ਇੱਥੇ ਪਹੁੰਚੇ ਸ਼ਰਧਾਲੂਆਂ ਦੇ ਹੱਥਾਂ 'ਚ ਸ਼ਰਾਬ ਦੀਆਂ ਬੋਤਲਾਂ ਫੜੀਆਂ ਹੋਈਆਂ ਸਨ, ਜੋ ਉਹ ਪ੍ਰਸ਼ਾਦ ਦੇ ਤੌਰ 'ਤੇ ਚੜ੍ਹਾਉਣ ਨੂੰ ਲੈ ਕੇ ਆਏ ਸਨ। ਮੇਲਾ ਪ੍ਰਬੰਧਕਾਂ ਦਾ ਮਾਨਣਾ ਹੈ ਕਿ ਇਥੇ ਆਉਣ ਵਾਲੇ ਹਰ ਸ਼ਰਧਾਲੂ ਦੀ ਮੁਰਾਦ ਪੂਰੀ ਹੁੰਦੀ ਹੈ ਇਥੋਂ ਤੱਕ ਕਿ ਵਿਦੇਸ਼ ਤੋਂ ਵੀ ਲੋਕ ਮੇਲੇ 'ਚ ਸ਼ਿਰਕਤ ਕਰਨ ਪਹੁੰਚਦੇ ਹਨ।
ਮੇਲੇ 'ਚ ਸ਼ਰਾਬ ਦੇ ਪ੍ਰਸ਼ਾਦ ਦੇ ਸਰੂਰ 'ਚ ਸ਼ਰਧਾਲੂਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਹਜ਼ਾਰਾਂ ਬੋਤਲਾਂ ਸ਼ਰਾਬ ਚੜਾਉਣ ਵਾਲੇ ਤੇ ਸ਼ਰਾਬ ਦਾ ਪ੍ਰਸ਼ਾਦ ਪੀਣ ਵਾਲੇ ਸ਼ਰਧਾਲੂਆਂ ਨੇ ਮਾਹੌਲ ਹੀ ਨਸ਼ਈ ਬਣਾ ਦਿੱਤਾ, ਜਿਸ ਨੂੰ ਦੇਖੋ ਬਾਬਾ ਰੋਡੂ ਦੀ ਸਮਾਧੀ 'ਤੇ ਚੜੇ ਪ੍ਰਸ਼ਾਦ ਦੇ ਸਰੂਰ 'ਚ ਝੂੰਮ ਰਿਹਾ ਸੀ।
ਡੀ.ਸੀ. ਨਾਲ ਦੁਰਵਿਵਹਾਰ ਕਰਨ ਦੇ ਮਾਮਲੇ 'ਚ ਸਿਮਰਜੀਤ ਬੈਂਸ ਖਿਲਾਫ ਕੇਸ ਦਰਜ
NEXT STORY