ਲੁਧਿਆਣਾ (ਹਿਤੇਸ਼): ਪੰਜਾਬ ਕਾਂਗਰਸ ਮੁਖੀ ਹਰੀਸ਼ ਰਾਵਤ ਨੇ ਕਈ ਦਿਨਾਂ ਤੋਂ ਚੰਡੀਗੜ੍ਹ 'ਚ ਡੇਰਾ ਜਮਾਇਆ ਹੋਇਆ ਹੈ ਅਤੇ ਇਸ ਦੌਰਾਨ ਉਨ੍ਹਾਂ ਦੇ ਨਵਜੋਤ ਸਿੱਧੂ ਵੱਲ ਝੁਕਾਅ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ 'ਚ ਹਲਚਲ ਦੇਖਣ ਨੂੰ ਮਿਲ ਰਹੀ ਹੈ। ਇਥੇ ਦੱਸਣਾ ਉਚਿੱਤ ਹੋਵੇਗਾ ਕਿ ਪੰਜਾਬ ਕਾਂਗਰਸ ਦੀ ਸਾਬਕਾ ਮੁਖੀ ਆਸ਼ਾ ਕੁਮਾਰੀ ਨੂੰ ਕੈਪਟਨ ਦੇ ਕਰੀਬੀ ਵਜੋਂ ਦੇਖਿਆ ਜਾਂਦਾ ਰਿਹਾ ਹੈ, ਜਿਸ ਦਾ ਸਬੂਤ ਉਨ੍ਹਾਂ ਵਲੋਂ ਸਿੱਧੂ, ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਸਮੇਤ ਹੋਰਨਾਂ ਨੇਤਾਵਾਂ ਵਲੋਂ ਕੀਤੇ ਗਏ ਕੈਪਟਨ ਦੇ ਵਿਰੋਧ ਨੂੰ ਜ਼ਿਆਦਾ ਤਵੱਜੋਂ ਨਹੀਂ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਦੀ ਅਣਬਣ ਖ਼ਤਮ ਕਰਨ ਵੱਲ ਕੋਈ ਖ਼ਾਸ ਧਿਆਨ ਦਿੱਤਾ ਗਿਆ, ਜਿਸ ਕਾਰਨ ਪਾਰਟੀ ਦੀ ਅੰਦਰੂਨੀ ਲੜਾਈ ਕਈ ਵਾਰ ਸੜਕਾਂ 'ਤੇ ਆ ਚੁੱਕੀ ਹੈ ਪਰ ਹਰੀਸ਼ ਰਾਵਤ ਦੇ ਪੰਜਾਬ ਮੁਖੀ ਬਣਨ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਹੈ, ਜਿਸ ਦੇ ਤਹਿਤ ਉਹ ਨੇਤਾਵਾਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਂਦੇ ਹੋਏ ਪੰਜਾਬ 'ਚ ਕਾਂਗਰਸ ਦੇ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਹਾਸਲ ਕਰਨ ਲਈ ਗੁਟਬਾਜ਼ੀ ਖ਼ਤਮ ਕਰਨ 'ਤੇ ਜ਼ੋਰ ਦੇ ਰਹੇ ਹਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਸਮੇਤ ਦਰਜਨਾਂ ਸਿਆਸੀ ਆਗੂ ਮੁਕੇਸ਼ ਅੰਬਾਨੀ ਦੇ ਡੀਲਰ, ਚਲਾ ਰਹੇ ਨੇ ਪੈਟਰੋਲ ਪੰਪ
ਜਾਣਕਾਰੀ ਮੁਤਾਬਕ ਰਾਵਤ ਵਲੋਂ ਪਿਛਲੇ ਦਿਨੀਂ ਦਿੱਲੀ ਅਤੇ ਦੇਹਰਾਦੂਨ 'ਚ ਕੈਪਟਨ ਵਿਰੋਧੀ ਖੇਮੇ ਦੇ ਕੁਝ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਹੁਣ ਪੰਜਾਬ ਆਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਉਹ ਲਗਾਤਾਰ ਸਿੱਧੂ ਦਾ ਰਾਗ ਅਲਾਪ ਰਹੇ ਹਨ, ਜਿਨ੍ਹਾਂ ਨੇ ਸਿੱਧੂ ਨੂੰ ਕਾਂਗਰਸ ਦਾ ਭਵਿੱਖ ਦੱਸਦੇ ਹੋਏ ਪੰਜਾਬ ਤੋਂ ਦਿੱਲੀ ਤੱਕ ਪਾਰਟੀ ਦੀ ਲੋੜ ਕਰਾਰ ਦੇ ਦਿੱਤਾ ਹੈ। ਰਾਵਤ ਦੀ ਮੰਨੀਏ ਤਾਂ ਕੈਪਟਨ ਨੇ ਸਿੱਧੂ ਨੂੰ ਛੋਟਾ ਭਰਾ ਦੱਸਿਆ ਹੈ ਅਤੇ ਸਿੱਧੂ ਨੇ ਸੋਨੀਆ ਗਾਂਧੀ ਦੀ ਅਗਵਾਈ 'ਚ ਭਰੋਸਾ ਜਤਾਇਆ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਵਿਵਾਦ ਖ਼ਤਮ ਹੋ ਸਕਦਾ ਹੈ ਪਰ ਇਸ ਘਟਨਾਚੱਕਰ ਨਾਲ ਕੈਪਟਨ ਖੇਮਾ ਨਾਖੁਸ਼ ਹੈ ਕਿਉਂਕਿ ਸਿੱਧੂ ਨੂੰ ਲੈ ਕੇ ਹਾਈਕਮਾਨ ਵੱਲੋਂ ਇਸ ਤਰ੍ਹਾਂ ਦੇ ਸੰਕੇਤ ਮਿਲਣ ਦਾ ਅਸਰ ਸਿੱਧੇ ਤੌਰ 'ਤੇ ਕੈਪਟਨ ਵੱਲੋਂ 2022 ਦੀ ਚੋਣ ਲੜਨ ਸਬੰਧੀ ਕੀਤੇ ਗਏ ਐਲਾਨ 'ਤੇ ਪਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਐਤਵਾਰ ਦੇ ਕਰਫਿਊ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਸੁਖਬੀਰ ਬਾਦਲ ਸਮੇਤ ਦਰਜਨਾਂ ਸਿਆਸੀ ਆਗੂ ਮੁਕੇਸ਼ ਅੰਬਾਨੀ ਦੇ ਡੀਲਰ, ਚਲਾ ਰਹੇ ਨੇ ਪੈਟਰੋਲ ਪੰਪ
NEXT STORY