ਲੁਧਿਆਣਾ (ਰਿਸ਼ੀ): ਜਗਰਾਓਂ ਪੁਲ ਨੇੜੇ ਪੈਸਿਆਂ ਲਈ ਇਕ ਨਸ਼ੇੜੀ ਨੇ ਸਿਰ 'ਤੇ ਇੱਟਾਂ ਮਾਰ ਕੇ 75 ਸਾਲਾ ਬਜ਼ੁਰਗ ਭਿਖਾਰੀ ਜਨਾਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮ੍ਰਿਤਕਾ ਦੀ ਪਛਾਣ ਨਾ ਹੋਣ ਕਾਰਨ ਲਾਸ਼ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ ਗਈ ਹੈ ਅਤੇ ਅਣਪਛਾਤੇ ਕਾਤਲ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਨਾਨੀ ਨਾਲ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫ਼ੜੇ ਗਏ ਡੀ.ਐੱਸ.ਪੀ. ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ
ਪੁਲਸ ਅਨੁਸਾਰ ਮ੍ਰਿਤਕਾ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਸੀ ਅਤੇ ਜਗਰਾਓਂ ਪੁਲ ਅਤੇ ਬੱਸ ਸਟੈਂਡ ਨੇੜੇ ਰਾਤ ਨੂੰ ਸੌਂ ਜਾਂਦੀ ਸੀ। ਮੰਗਲਵਾਰ ਸਵੇਰੇ ਲਗਭਗ 5.30 ਵਜੇ ਇਕ ਨਸ਼ੇੜੀ ਨੇ ਉਸ ਤੋਂ ਨਕਦੀ ਵਾਲਾ ਲਿਫ਼ਾਫ਼ਾ ਮੰਗਿਆ, ਇਨਕਾਰ ਕਰਨ 'ਤੇ ਨਸ਼ੇੜੀ ਨੇ ਸਿਰ 'ਚ ਇੱਟਾਂ ਮਾਰੀਆਂ ਅਤੇ ਲਿਫ਼ਾਫਾ ਖੋਹ ਕੇ ਫ਼ਰਾਰ ਹੋ ਗਿਆ। ਮੌਕੇ 'ਤੇ ਮੌਜੂਦ 2 ਹੋਰ ਭਿਖਾਰੀਆਂ ਨੇ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ। ਪੁਲਸ ਅਨੁਸਾਰ ਕਾਤਲ ਦੇ ਇਕ ਹੱਥ ਦੀਆਂ 6 ਉਂਗਲੀਆਂ ਹਨ। ਉਸ ਦੇ ਆਧਾਰ 'ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਦੇਰ ਸ਼ਾਮ ਪੁਲਸ ਦੀ ਇਕ ਟੀਮ ਫ਼ਿਰ ਤੋਂ ਘਟਨਾ ਸਥਾਨ 'ਤੇ ਪੁੱਜੀ ਅਤੇ ਕਈ ਸਬੂਤ ਇਕੱਠੇ ਕੀਤੇ।
ਇਹ ਵੀ ਪੜ੍ਹੋ : ਮਾਲੀਏ 'ਚੋਂ ਸੂਬਿਆਂ ਦੀ ਹਿੱਸੇਦਾਰੀ ਹੋਰ ਘਟਾਉਣ ਨਾਲ ਸੂਬੇ ਕੇਂਦਰ ਦੇ ਗੁਲਾਮ ਬਣ ਜਾਣਗੇ : ਸੁਖਬੀਰ
ਜਨਾਨੀ ਨਾਲ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫ਼ੜੇ ਗਏ ਡੀ.ਐੱਸ.ਪੀ. ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ
NEXT STORY