ਲੁਧਿਆਣਾ (ਨਰਿੰਦਰ) : ਸਾਡੀ ਨੌਜਵਾਨ ਪੀੜ੍ਹੀ ਭਾਵੇਂ ਸਾਡੇ ਪੁਰਾਣੇ ਲੋਕ ਸਾਜ਼ਾਂ, ਕਿਤਾਬਾਂ, ਕਿੱਸਿਆਂ ਨੂੰ ਭੁੱਲਦੀ ਜਾ ਰਹੀ ਹੈ ਪਰ ਅੱਜ ਵੀ ਕੁਝ ਲੋਕ ਨੇ ਜੋ ਸੱਭਿਆਚਾਰ ਅਤੇ ਵਿਰਸੇ ਨੂੰ ਸਾਂਭੀ ਬੈਠੇ ਹਨ। ਅਜਿਹਾ ਹੀ ਇਕ ਵਿਅਕਤੀ ਲੁਧਿਆਣਾ ਦੇ ਗਿਆਸਪੁਰਾ ਦਾ ਰਹਿਣ ਵਾਲਾ ਜੁਗਰਾਜ ਸਿੰਘ ਹੈ, ਜਿਸ ਨੇ ਆਪਣੇ ਘਰ 'ਚ ਵਿਰਸੇ ਦਾ ਅਨਮੋਲ ਖਜ਼ਾਨਾਂ ਸੰਭਾਲਿਆ ਹੋਇਆ ਹੈ।
ਜੁਗਰਾਜ ਸਿੰਘ ਜੋ ਖੁਦ ਪੀ.ਆਰ.ਟੀ.ਸੀ. ਦੇ 'ਚ ਬਤੌਰ ਮੁਲਾਜ਼ਮ ਹੈ ਪਰ ਸੱਭਿਆਚਾਰ ਨਾਲ ਉਸ ਦਾ ਪਿਆਰ ਉਸ ਦੇ ਕਮਰੇ 'ਚ ਦਾਖਲ ਹੁੰਦਿਆਂ ਹੀ ਝਲਕ ਜਾਂਦਾ ਹੈ। ਪੰਜਾਬੀ ਵਿਰਾਸਤ ਦਾ ਅਨਮੋਲ ਖਜ਼ਾਨਾਂ ਉਸ ਨੇ ਆਪਣੇ ਕਮਰੇ 'ਚ ਸੰਭਾਲਿਆ ਹੋਇਆ ਹੈ।
ਇਸ ਕਮਰੇ 'ਚ ਪੁਰਾਣੀਆਂ ਤੂੰਬੀਆਂ, ਢੋਲ, ਬੁੱਗਚੂ, ਡੱਫਲੀ ਪੰਜਾਬੀ ਅਤੇ ਉਰਦੂ ਦੀ ਕੁਰਾਨ ਸ਼ਰੀਫ ਪੁਰਾਣੀਆਂ ਕਿਤਾਬਾਂ, ਕਿੱਸੇ ਕਾਵਿ ਤਸਵੀਰਾਂ ਮੌਜੂਦ ਹਨ। ਇਸ ਤੋਂ ਇਲਾਵਾ ਪੁਰਾਣੀ ਕਰੰਸੀ, ਪੁਰਾਣੇ ਲੋਕ ਸਾਜ਼, ਪੁਰਾਣੀਆਂ ਕਿਤਾਬਾਂ ਅਤੇ ਪੰਜਾਬੀ ਕਿੱਸੇ ਕਾਰਾਂ ਦੀਆਂ ਕਿਤਾਬਾਂ ਦਾ ਭੰਡਾਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਗਰਾਜ ਨੇ ਦੱਸਿਆ ਕਿ ਇਹ ਸਾਮਾਨ ਉਸ ਨੇ ਬੜੀ ਹੀ ਮੁਸ਼ਕਲ ਦੇ ਨਾਲ ਇਕੱਤਰ ਕੀਤਾ ਹੈ। ਵੱਖ-ਵੱਖ ਥਾਵਾਂ 'ਤੇ ਜਾ ਕੇ ਉਸ ਨੂੰ ਇਹ ਸਾਮਾਨ ਹਾਸਲ ਹੋਇਆ ਅਤੇ ਕੁਝ ਉਸ ਨੂੰ ਵੱਖ-ਵੱਖ ਬਾਬਿਆਂ ਵਲੋਂ ਤੋਹਫੇ ਵਜੋਂ ਵੀ ਦਿੱਤਾ ਗਿਆ।
ਇਸ ਸਬੰਧੀ ਜਦੋਂ ਜੁਗਰਾਜ ਪਾਲ ਦੀ ਮਾਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਪੁਰਾਣੀਆਂ ਚੀਜ਼ਾਂ ਇਕੱਤਰ ਕਰਨ ਦਾ ਸ਼ੌਕ ਸੀ ਅਤੇ ਉਨ੍ਹਾਂ ਵਲੋਂ ਵੀ ਜੁਗਰਾਜ ਨੂੰ ਪੂਰਾ ਸਹਿਯੋਗ ਰਹਿੰਦਾ ਸੀ।
ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਚਾਚੀ-ਭਤੀਜੀ ਦੀ ਮੌਤ
NEXT STORY