ਲੁਧਿਆਣਾ (ਨਰਿੰਦਰ) : ਲੁਧਿਆਣਾ ਤੋਂ ਕਰੀਬ 15 ਕਿਲੋਮੀਟਰ ਦੂਰ ਪਿੰਡ ਜੰਡਿਆਲੀ 'ਚ ਹਰ ਐਤਵਾਰ ਲੋਕਾਂ ਦਾ ਤਾਂਤਾ ਲੱਗਾ ਰਹਿੰਦਾ ਹੈ। ਹਰ ਐਤਵਾਰ ਇੱਥੇ ਲੋਕਾਂ ਦੀ ਭੀੜ ਜਮ੍ਹਾ ਹੋ ਜਾਂਦੀ ਹੈ। ਦੂਰ-ਦੁਰੇਡੇ ਇਲਾਕਿਆਂ ਦੇ ਲੋਕ ਆਪਣੇ ਸਰੀਰਕ ਰੋਗਾਂ ਤੋਂ ਨਿਜਾਤ ਪਾਉਣ ਲਈ ਇੱਥੇ ਆਉਂਦੇ ਹਨ। ਪਿੰਡ ਵਿੱਚ ਡੂੰਗਾ ਖੂਹ ਹੈ ਜੋ ਲਗਪਗ 200 ਸਾਲ ਪੁਰਾਣਾ ਹੈ। ਕਿਹਾ ਜਾਂਦਾ ਹੈ ਕਿ ਉਸ ਸਮੇਂ ਇੱਕ ਮਹਾਪੁਰਸ਼ ਆਏ ਸੀ ਤੇ ਉਨ੍ਹਾਂ ਇਸ ਖੂਹ ਵਿੱਚ ਇਸ਼ਨਾਨ ਕੀਤਾ ਸੀ ਜਿਸ ਮਗਰੋਂ ਉਨ੍ਹਾਂ ਵਰਦਾਨ ਦਿੱਤਾ ਕਿ ਇਹ ਖੂਹ ਹਰ ਬਿਮਾਰੀ ਦਾ ਨਿਵਾਰਣ ਕਰੇਗਾ।
ਇਸ ਖੂਹ ਵਿੱਚ ਮਰੀਜ਼ ਨੂੰ ਲਮਕਾ ਕੇ ਉਸ ਨੂੰ 7 ਵਾਰ ਹਿਲਾਇਆ ਜਾਂਦਾ ਹੈ ਤੇ ਫਿਰ ਉੱਪਰ ਖਿੱਚ ਲਿਆ ਜਾਂਦਾ ਹੈ। ਇਸ ਮਾਮਲੇ ਸਬੰਧੀ ਖ਼ਾਸ ਗੱਲ ਇਹ ਹੈ ਕਿ ਹਰ ਮਰੀਜ਼ਾਂ ਨੂੰ ਖੂਹ ਵਿੱਚ ਲਮਕਾਉਣ ਵਾਲਾ ਨੌਜਵਾਨ ਹਰ ਮਰੀਜ਼ ਨੂੰ ਖੂਹ ਵਿੱਚ ਲਮਕਾਉਣ ਬਾਅਦ ਨਹਾਉਣ ਜਾਂਦਾ ਹੈ।

ਲੋਕਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਸਾਰੇ ਸਰੀਰਕ ਕਸ਼ਟ ਦੂਰ ਹੋ ਜਾਂਦੇ ਹਨ। ਇਹ ਸਭ ਹਰ ਐਤਵਾਰ ਵਾਲੇ ਦਿਨ ਕੀਤਾ ਜਾਂਦਾ ਹੈ। ਕਮਾਲ ਦੀ ਗੱਲ ਹੈ ਕਿ ਇਹ ਸਭ ਬਗੈਰ ਪੈਸੇ ਲੈ ਕੇ ਕੀਤਾ ਜਾਂਦਾ ਹੈ।
ਜੇਲ 'ਚ ਡੇਰਾ ਪ੍ਰੇਮੀ ਦੇ ਹੋਏ ਕਤਲ 'ਤੇ ਜੇਲ ਮੰਤਰੀ ਦਾ ਵੱਡਾ ਬਿਆਨ
NEXT STORY