ਲੁਧਿਆਣਾ (ਬੀ. ਐੱਨ. 303/4)-ਅੰਮ੍ਰਿਤਸਰ ਦੇ ਮਸ਼ਹੂਰ ਐਜੁੂਕੇਸ਼ਨ ਕੰਸਲਟੈਂਟ ਥਿੰਕ ਜਰਮਨੀ ਕੰਸਲਟੈਂਸੀ ਵਲੋਂ 11 ਅਪ੍ਰੈਲ ਨੂੰ ਹੋਟਲ ਪਾਰਕ ਪਲਾਜ਼ਾ ਲੁਧਿਆਣਾ ’ਚ ਜਰਮਨੀ ’ਚ ਫ੍ਰੀ ਐਜੁੂਕੇਸ਼ਨ ਬਾਰੇ ਸੈਮੀਨਾਰ ਲਾਇਆ ਜਾ ਰਿਹਾ ਹੈ। ਸੈਂਟਰ ਹੈੱਡ ਸਿਮਰ ਕੌਰ ਨੇ ਦੱਸਿਆ ਕਿ ਇਸ ਸੈਮੀਨਾਰ ’ਚ ਵਿਦਿਆਰਥੀਆਂ ਨੂੰ ਜਰਮਨੀ ’ਚ ਫ੍ਰੀ ਪੜ੍ਹਾਈ ਬਾਰੇ ’ਚ ਦੱਸਿਆ ਜਾਵੇਗਾ। ਸੈਮੀਨਾਰ ’ਚ ਜਰਮਨੀ ਤੋਂ ਆਏ ਪ੍ਰਤੀਨਿਧੀ ਵੀ ਭਾਗ ਲੈਣਗੇ, ਜੋ ਵਿਦਿਆਰਥੀਆਂ ਨੂੰ ਜਰਮਨੀ ’ਚ ਪੜ੍ਹਾਈ, ਨੌਕਰੀ ਤੇ ਪੀ. ਆਰ. ਦੇ ਮੌਕਿਆਂ ਬਾਰੇ ਜਾਣਕਾਰੀ ਦੇਣਗੇ। ਜਰਮਨੀ ਤੋਂ ਆਏ ਹੋਏ ਪ੍ਰਤੀਨਿਧੀਆਂ ਵਲੋਂ ਜਰਮਨੀ ’ਚ ਪੜ੍ਹਨ ਦੇ ਇੱਛੁਕ ਵਿਦਿਆਰਥੀਆਂ ਨੂੰ ਕਾਲਜ ਵਲੋਂ ਆਫਰ ਲੈਟਰ ਵੀ ਮੌਕੇ ’ਤੇ ਹੀ ਦਿੱਤੇ ਜਾਣਗੇ।
ਮਹਾਨਗਰ ’ਚ ਪਾਰਾ 36 ਡਿਗਰੀ ਤੋਂ ਪਾਰ, ਬੇਚੈਨੀ ਹੋਣ ਲੱਗੀ ਮਹਿਸੂਸ
NEXT STORY