ਲੁਧਿਆਣਾ (ਹਿਤੇਸ਼): ਗੁਰੂ ਨਾਨਕ ਸਟੇਡੀਅਮ ਵਿੱਚ ਬਣਾਏ ਗਏ ਬਾਸਕਟਬਾਲ ਕੋਰਟ ਵਿਚ ਲੀਕੇਜ ਦਾ ਸਖ਼ਤ ਨੋਟਿਸ ਲੈਂਦੇ ਹੋਏ, ਨਗਰ ਨਿਗਮ ਨੇ ਠੇਕੇਦਾਰ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ਵਿਚ ਉਸ ਨੂੰ ਛੱਤ ਦੀਆਂ ਨੁਕਸਦਾਰ ਚਾਦਰਾਂ ਬਦਲਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਗਰ ਨਿਗਮ ਕਮਿਸ਼ਨਰ-ਕਮ- ਲੁਧਿਆਣਾ ਸਮਾਰਟ ਸਿਟੀ ਲਿਮਟਿਡ (ਐਲ.ਐਸ.ਸੀ.ਐਲ) ਦੇ ਸੀ.ਈ.ਓ ਆਦਿਤਿਆ ਡੇਚਲਵਾਲ ਨੇ ਨਿਰੀਖਣ ਕਰਨ ਅਤੇ ਇਸ ਸੰਬੰਧੀ ਰਿਪੋਰਟ ਪੇਸ਼ ਕਰਨ ਲਈ ਇਕ ਕਮੇਟੀ ਵੀ ਬਣਾਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਛਿੜੀ ਨਵੀਂ ਚਰਚਾ
ਕਮੇਟੀ ਵਿੱਚ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਚੇਅਰਮੈਨ ਅਤੇ ਨਿਗਰਾਨ ਇੰਜੀਨੀਅਰ ਸ਼ਾਮ ਲਾਲ ਗੁਪਤਾ ਅਤੇ ਕਾਰਜਕਾਰੀ ਇੰਜੀਨੀਅਰ ਅਰਵਿੰਦ ਕੁਮਾਰ ਮੈਂਬਰ ਹਨ। ਠੇਕੇਦਾਰ ਨੂੰ ਦਿੱਤੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਵਿਚ ਕੀਤੇ ਗਏ ਨਿਰੀਖਣ ਦੌਰਾਨ, ਛੱਤ ਦੀ ਨੁਕਸਦਾਰ ਸ਼ੀਟ ਕਾਰਨ ਬਾਸਕਟਬਾਲ ਕੋਰਟ ਦੀ ਛੱਤ ਵਿੱਚ ਲੀਕੇਜ ਦੇਖੀ ਗਈ ਸੀ। ਇਹ ਠੇਕੇਦਾਰ ਦੀ ਮਾੜੀ ਕਾਰੀਗਰੀ ਅਤੇ ਲਾਪਰਵਾਹੀ ਨੂੰ ਵੀ ਦਰਸਾਉਂਦਾ ਹੈ।
ਇੱਥੇ ਇਹ ਦੱਸਣਾ ਉਚਿਤ ਹੈ ਕਿ ਪਿਛਲੇ ਸਮੇਂ ਵਿੱਚ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਦੇਰੀ ਲਈ ਠੇਕੇਦਾਰ ਨੂੰ ਪਹਿਲਾਂ ਹੀ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾ ਚੁੱਕਾ ਹੈ। ਹੁਣ, ਅਧਿਕਾਰੀਆਂ ਨੇ ਠੇਕੇਦਾਰ ਨੂੰ ਦੁਬਾਰਾ ਹਦਾਇਤ ਕੀਤੀ ਹੈ ਕਿ ਉਹ ਸੁਧਾਰਾਤਮਕ ਕਦਮ ਚੁੱਕੇ ਅਤੇ ਛੱਤ ਦੀਆਂ ਨੁਕਸਦਾਰ ਚਾਦਰਾਂ ਨੂੰ ਬਦਲੇ, ਨਹੀਂ ਤਾਂ ਸਮਾਂ ਸੀਮਾ ਅੰਦਰ ਕੰਮ ਖਤਮ ਨਾ ਕਰਨ ਅਤੇ ਕੰਮ ਦੇ ਨੁਕਸਦਾਰ ਪ੍ਰਦਰਸ਼ਨ ਲਈ ਹੋਰ ਜੁਰਮਾਨਾ ਲਗਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋ ਗਈਆਂ ਛੁੱਟੀਆਂ! ਸ਼ਨੀ-ਐਤਵਾਰ ਨੂੰ ਵੀ...
ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਕਿਹਾ ਕਿ ਉਹ ਸ਼ਹਿਰ ਭਰ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ ਅਤੇ ਕੰਮਾਂ ਦੀ ਗੁਣਵੱਤਾ ਦੇ ਮਾਮਲੇ ਵਿੱਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਠਿੰਡਾ 'ਚ ਪਿਕਅੱਪ ਗੱਡੀ ਨੂੰ ਲੱਗੀ ਅੱਗ, ਅੰਦਰ ਫਸਿਆ ਡਰਾਈਵਰ, ਅੱਗ ਦੀਆਂ ਲਪਟਾਂ 'ਚ...
NEXT STORY