ਲੁਧਿਆਣਾ (ਹਿਤੇਸ਼)-ਆਨਲਾਈਨ ਨਕਸ਼ੇ ਪਾਸ ਕਰਨ ਸਬੰਧੀ ਪ੍ਰਾਜੈਕਟ ਚਾਹੇ ਅਜੇ ਪੂਰੀੇ ਤਰ੍ਹਾਂ ਲਾਗੂ ਨਹੀਂ ਹੋ ਸਕਿਆ ਪਰ ਉਸ ਨੂੰ ਲਾਂਚ ਕਰਨ ਤੋਂ 8 ਮਹੀਨੇ ਬਾਅਦ ਸਰਕਾਰ ਨੂੰ ਇਸ ਸਿਸਟਮ ਤਹਿਤ ਡੈੱਡਲਾਈਨ ਤੈਅ ਕਰਨ ਦੀ ਯਾਦ ਜ਼ਰੂਰ ਆ ਗਈ ਹੈ, ਜਿਸ ਦੇ ਲਈ ਨਗਰ ਨਿਗਮਾਂ ਤੋਂ ਫੀਡਬੈਕ ਮੰਗੀ ਗਈ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਆਨਲਾਈਨ ਨਕਸ਼ੇ ਪਾਸ ਕਰਨ ਦਾ ਸਿਸਟਮ ਲਾਗੂ ਕਰਨ ਲਈ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਨਗਰ ਨਿਗਮਾਂ ’ਚ ਇਮਾਰਤੀ ਸ਼ਾਖਾ ਦੀ ਕੁਰੱਪਸ਼ਨ ’ਤੇ ਰੋਕ ਲੱਗੇਗੀ ਪਰ ਪਹਿਲਾਂ ਤਾਂ ਇਹ ਪ੍ਰਾਜੈਕਟ ਬਣਨ ਤੋਂ ਕਰੀਬ ਡੇਢ ਸਾਲ ਬਾਅਦ ਮਤਲਬ ਪਿਛਲੇ ਸਾਲ ਅਗਸਤ ’ਚ ਲਾਂਚ ਕੀਤਾ ਗਿਆ ਤੇ ਹੁਣ ਤਕ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ ਹੈ। ਇਸ ਦੇ ਤਹਿਤ ਇੰਡਸਟਰੀਅਲ ਬਾਇਲਾਜ ਤੇ ਟਾਊਨ ਪਲਾਨਿੰਗ ਸਕੀਮ ਦੇ ਨਕਸ਼ੇ ਅਪਲੋਡ ਨਾ ਹੋਣ ਕਾਰਨ ਇਸ ਕੈਟਾਗਰੀ ਦੇ ਨਕਸ਼ੇ ਹੁਣ ਤਕ ਮੈਨੁੂਅਲ ਹੀ ਪਾਸ ਕੀਤੇ ਜਾ ਰਹੇ ਹਨ। ਇਸੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਆਨਲਾਈਨ ਨਕਸ਼ੇ ਪਾਸ ਕਾਰਨ ਦਾ ਸਿਸਟਮ ਲਾਗੂ ਕਰਨ ਵਾਲੇ ਅਫਸਰ ਉਸ ਦੇ ਤਹਿਤ ਡੈੱਡਲਾਈਨ ਤੈਅ ਕਰਨਾ ਹੀ ਭੁੱਲ ਗਏ ਹਨ, ਜਿਸ ਦਾ ਖੁਲਾਸਾ ਲੋਕਲ ਬਾਡੀਜ਼ ਵਿਭਾਗ ਦੇ ਟਾਊਨ ਪਲਾਨਿੰਗ ਵਿੰਗ ਵਲੋਂ ਪੰਜਾਬ ਦੀਆਂ ਨਗਰ ਨਿਗਮਾਂ ਦੇ ਨਾਮ ਜਾਰੀ ਸਰਕੂਲਰ ਤੋਂ ਹੋਇਆ ਹੈ, ਜਿਸ ਵਿਚ ਆਨਲਾਈਨ ਨਕਸ਼ੇ ਪਾਸ ਕਰਨ ਲਈ ਡੈੱਡਲਾਈਨ ਤੈਅ ਕਰਨ ਸਬੰਧੀ ਫੀਡਬੈਕ ਦੇਣ ਲਈ ਕਿਹਾ ਗਿਆ ਹੈ।
ਪੀ.ਓ. ਸਟਾਫ ਵਲੋਂ 4 ਭਗੌੜੇ ਕਾਬੂ
NEXT STORY