ਲੁਧਿਆਣਾ (ਧਮੀਜਾ)-ਗੁੱਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਘੁਮਾਰ ਮੰਡੀ ਦੇ ਹੋਟਲ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੇ ਹੋਟਲ ਰੈਡੀਸਨ ਬਲੂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਐੱਮ. ਬੀ. ਡੀ. ਨਾਲ ਜੁਡ਼ੇ ਵੱਖ-ਵੱਖ ਬ੍ਰਾਂਡਾਂ ਬਾਰੇ ਦੱਸਿਆ ਗਿਆ। ਵਿਦਿਆਰਥੀਆਂ ਨੇ ਵਿਭਾਗ ਦੀ ਪ੍ਰੋ. ਸਿਮਰਨਜੀਤ ਕੌਰ ਤੇ ਪ੍ਰੋ. ਰੋਹਿਤ ਗਿੱਲ ਦੀ ਅਗਵਾਈ ’ਚ ਹੋਟਲ ਦੇ ਪੀ. ਈ. ਜੀ. ਬਾਰ, ਰੈੱਡ ਤੇ ਐੱਮ. ਆਈ. ਆਈ. ਰੈਸਟੋਰੈਟਾਂ, ਕੈਫੇ ਡੇਲਿਸ਼, ਬੈਂਕੁਏਟਸ ਹਾਲਾਂ ਨੂੰ ਦੇਖਿਆ ਤੇ ਵੱਖ-ਵੱਖ ਕੈਟਾਗਰੀ ਦੇ ਸਜੇ ਹੋਏ ਕਮਰਿਆਂ, ਜਿਨ੍ਹਾਂ ’ਚ 40 ਇੰਚ ਦੀ ਸਕ੍ਰੀਨ ਦੀ ਐੱਲ. ਈ. ਡੀ. ਮਿੰਨੀ ਬਾਰ, ਵਾਇਰਲੈੱਸ ਇੰਟਰਨੈੱਟ ਵਾਈ-ਫਾਈ ਦੀ ਜਾਣਕਾਰੀ ਲਈ ਤੇ ਐੱਮ. ਆਈ. ਆਈ. ਰੈਸਟੋਰੈਂਟ ਵਿਚ ਆਧੁਨਿਕ ਸ਼ੈਲੀ ਦੇ ਖਾਣਿਆਂ ਤੇ ਰੈੱਡ ਰੈਸਟੋਰੈਂਟ ’ਚ ਚੀਨ ਤੇ ਦੱਖਣੀ ਪੂਰਬੀ ਏਸ਼ੀਆ ਦੇ ਖਾਣਿਆਂ ਬਾਰੇ ਜਾਣਿਆ ਅਤੇ ਉਨ੍ਹਾਂ ਦੀ ਪੇਸ਼ਕਾਰੀ ਤੇ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਸੇਵਾ ਤੋਂ ਪ੍ਰਭਾਵਿਤ ਹੋਏ। ਇੰਸਟੀਚਿਊਟ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਇਸ ਤਰ੍ਹਾਂ ਦੀਆਂ ਸਰਗਰਮੀਆਂ ’ਚ ਅੱਗੇ ਲਈ ਹਿੱਸਾ ਲੈਣ ਲਈ ਪ੍ਰੇਰਿਆ ਤੇ ਨਿਰਦੇਸ਼ਕ ਪ੍ਰੋ. ਮਨਜੀਤ ਸਿੰਘ ਛਾਬਡ਼ਾ ਨੇ ਦੌਰੇ ਲਈ ਵਿਭਾਗ ਦੀ ਸ਼ਲਾਘਾ ਕੀਤੀ।
73ਵੀਂ ਨੈਸ਼ਨਲ ਫੁੱਟਬਾਲ ਹੀਰੋ ਸੰਤੋਸ਼ ਟਰਾਫੀ ਦਾ ਤੀਜਾ ਦਿਨ
NEXT STORY