ਲੁਧਿਆਣਾ (ਤਰੁਣ): ਲੁਧਿਆਣਾ ਵਿਚ ਇਕ 16 ਸਾਲਾ ਮੁੰਡੇ ਨਾਲ ਉਸ ਦੀ ਜਾਣ-ਪਛਾਣ ਦੇ 3 ਲੋਕਾਂ ਵੱਲੋਂ ਹੋਟਲ ਵਿਚ ਲਿਜਾ ਕੇ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਉਨ੍ਹਾਂ ਨੇ ਬੱਚੇ ਨੂੰ ਨੰਗਾ ਕਰ ਕੇ ਉਸ ਦੀ ਵੀਡੀਓ ਬਣਾਈ ਤੇ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ। ਪੁਲਸ ਵੱਲੋਂ ਇਨ੍ਹਾਂ ਵਿਚੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਸੱਜ-ਵਿਆਹੀ ਕੁੜੀ ਪਹੁੰਚੀ ਥਾਣੇ! ਕਹਿੰਦੀ- 'ਮੇਰੀਆਂ ਅਸ਼ਲੀਲ ਤਸਵੀਰਾਂ...'
ਜਾਣਕਾਰੀ ਮੁਤਾਬਕ ਜਗਰਾਓਂ ਦਾ ਰਹਿਣ ਵਾਲਾ 16 ਸਾਲਾ ਮੁੰਡਾ ਆਪਣੀ ਮਾਂ ਤੋਂ ਪੁੱਛ ਕੇ ਜਾਣ-ਪਛਾਣ ਵਾਲੇ 3 ਲੋਕਾਂ ਦੇ ਨਾਲ ਲੁਧਿਆਣਾ ਦੇ ਚੌੜਾ ਬਾਜ਼ਾਰ ਵਿਚ ਖਰੀਦਦਾਰੀ ਕਰਨ ਲਈ ਗਿਆ ਸੀ। ਉੱਥੇ ਦੇਰ ਰਾਤ ਹੋ ਜਾਣ ਕਾਰਨ ਉਹ ਬੱਸ ਸਟੈਂਡ ਨੇੜੇ ਇਕ ਹੋਟਲ ਵਿਚ ਰੁੱਕ ਗਏ, ਜਿੱਥੇ ਤਿੰਨਾਂ ਨੇ 16 ਸਾਲਾ ਬੱਚੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਬੱਚੇ ਨੂੰ ਨੰਗਾ ਕਰ ਕੇ ਉਸ ਦੀ ਵੀਡੀਓ ਬਣਾਈ ਤੇ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 11 ਤੋਂ 16 ਜੁਲਾਈ ਲਈ ਵੱਡੀ ਭਵਿੱਖਬਾਣੀ! ਇਨ੍ਹਾਂ ਜ਼ਿਲ੍ਹਿਆਂ 'ਚ ਦਿਸੇਗਾ ਸਭ ਤੋਂ ਵੱਧ ਅਸਰ
ਅਗਲੇ ਦਿਨ ਬੱਚੇ ਨੇ ਆਪਣੇ ਮਾਪਿਆਂ ਨੂੰ ਸਾਰੀ ਘਟਨਾ ਬਾਰੇ ਦੱਸਿਆ, ਜਿਸ ਮਗਰੋਂ ਉਨ੍ਹਾਂ ਨੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਮੁੰਡੇ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਅਭਿਜੀਤ ਰਾਏ, ਹੀਰਾ ਸਿੰਘ ਤੇ ਜੱਸੀ ਵਾਸੀ ਜਗਰਾਓਂ ਦੇ ਖ਼ਿਲਾਫ਼ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਅਭਿਜੀਤ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ 2 ਮੁਲਜ਼ਮ ਅਜੇ ਫ਼ਰਾਰ ਹਨ, ਉਨ੍ਹਾਂ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਰੀਬ ਪਰਿਵਾਰ ਲਈ ਆਫ਼ਤ ਬਣਿਆ ਮੀਂਹ! ਡਿੱਗ ਗਈ ਮਕਾਨ ਦੀ ਛੱਤ
NEXT STORY