ਲੁਧਿਆਣਾ (ਰਾਮ) : ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਦੇਹੀ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ 3 ਲੋਕਾਂ ਨੇ ਕੈਨੇਡਾ ਦਾ ਵੀਜ਼ਾ ਦਿਵਾਉਣ ਦਾ ਵਾਅਦਾ ਕਰ ਕੇ ਇਕ ਪਰਿਵਾਰ ਨਾਲ 6 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਮੋਤੀ ਨਗਰ ਥਾਣੇ ’ਚ 3 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਜਤਿੰਦਰ ਕੁਮਾਰ ਨਿਵਾਸੀ ਮਠਾਰੂ ਚੌਕ ਸ਼ਿਮਲਾਪੁਰੀ, ਬਲਜੀਤ ਸਿੰਘ ਆਕਸਫੋਰਡ ਵੀਜ਼ਾ ਦਫਤਰ ਸਮਰਾਲਾ ਚੌਕ, ਪ੍ਰੀਤਮ ਸਿੰਘ ਆਕਸਫੋਰਡ ਵੀਜ਼ਾ ਦਫਤਰ ਸਮਰਾਲਾ ਚੌਕ ਵਜੋਂ ਹੋਈ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਸ਼ਿਕਾਇਤਕਰਤਾ ਸੁਰਿੰਦਰ ਕੁਮਾਰ ਨਿਵਾਸੀ ਮੁਹੱਲਾ ਬਾਬਾ ਦੀਪ ਸਿੰਘ ਨਗਰ ਗਿੱਲ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਵਿਅਕਤੀਆਂ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਉਸ ਦੀ ਧੀ ਪ੍ਰਿਯੰਕਾ ਸ਼ਰਮਾ ਅਤੇ ਉਸ ਦੇ ਪੁੱਤਰ ਮੰਨਤ ਨੂੰ ਕੈਨੇਡਾ ਭੇਜ ਦੇਣਗੇ। ਇਸ ਕੰਮ ਦੇ ਬਦਲੇ ਮੁਲਜ਼ਮਾਂ ਨੇ ਕੁੱਲ 6 ਲੱਖ 50 ਹਜ਼ਾਰ ਰੁਪਏ ਲੈ ਲਏ ਪਰ ਵੀਜ਼ਾ ਨਹੀਂ ਲਗਵਾਇਆ। ਜਦੋਂ ਸੁਰਿੰਦਰ ਕੁਮਾਰ ਨੇ ਪੈਸੇ ਵਾਪਸ ਮੰਗੇ ਤਾਂ ਉਸ ਨੂੰ ਲਗਾਤਾਰ ਝੂਠੇ ਭਰੋਸੇ ਦਿੱਤੇ ਗਏ ਅਤੇ ਟਾਲ-ਮਟੋਲ ਕੀਤੀ ਗਈ। ਪੁਲਸ ਨੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਲੰਧਰ 'ਚ ਵੱਡੀ ਵਾਰਦਾਤ! ਲੁੱਟ ਲਿਆ SBI ਦਾ ATM
NEXT STORY