ਲੁਧਿਆਣਾ (ਰਾਜ)- ਬੈਂਕ ਆਫ਼ ਬੜੌਦਾ ਦੇ ਏ.ਟੀ.ਐੱਮ. ਦਾ ਸ਼ਟਰ ਤੋੜ ਕੇ ਅੰਦਰ ਲੱਗੀ ਕੈਸ਼ ਮਸ਼ੀਨ ਨੂੰ ਤੋੜਨ ਅਤੇ ਚੋਰੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਦੇਰ ਰਾਤ ਦੋ ਸ਼ਾਤਰ ਬਦਮਾਸ਼ਾਂ ਨੇ ਏ.ਟੀ.ਐੱਮ. ਬੂਥ ਨੂੰ ਨਿਸ਼ਾਨਾ ਬਣਾਉਂਦਿਆਂ ਮਸ਼ੀਨ ਨੂੰ ਨੁਕਸਾਨ ਪਹੁੰਚਾਇਆ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਦੋ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੈਂਕ ਆਫ਼ ਬੜੌਦਾ ਸ਼ਾਖਾ ਦੇ ਬਾਹਰ ਇਕ ਏ.ਟੀ.ਐੱਮ. ਮਸ਼ੀਨ ਲੱਗੀ ਹੋਈ ਹੈ। ਬੀਤੇ 5 ਅਗਸਤ ਨੂੰ ਸ਼ਾਮ ਕਰੀਬ 7 ਵਜੇ ਉਹ ਰੋਜ਼ਾਨਾ ਵਾਂਗ ਏ.ਟੀ.ਐੱਮ. ਦਾ ਸ਼ਟਰ ਬੰਦ ਕਰ ਕੇ ਉਸ ਨੂੰ ਤਾਲਾ ਲਗਾ ਕੇ ਗਏ ਸਨ।
ਤੜਕੇ ਕਰੀਬ 3.30 ਵਜੇ ਦੋ ਅਣਪਛਾਤੇ ਵਿਅਕਤੀ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਏ.ਟੀ.ਐੱਮ. ਦਾ ਸ਼ਟਰ ਤੋੜ ਕੇ ਅੰਦਰ ਪ੍ਰਵੇਸ਼ ਕੀਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਨਕਦੀ ਕੱਢਣ ਦੀ ਨੀਅਤ ਨਾਲ ਏ.ਟੀ.ਐੱਮ. ਮਸ਼ੀਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਕਾਫ਼ੀ ਭੰਨ-ਤੋੜ ਕੀਤੀ। ਘਟਨਾ ਤੋਂ ਬਾਅਦ ਜਦੋਂ ਆਲੇ ਦੁਆਲੇ ਲੱਗੇ ਕੈਮਰਿਆਂ ਤੇ ਆਪਣੇ ਪੱਧਰ 'ਤੇ ਪੜਤਾਲ ਕੀਤੀ ਤਾਂ ਏ.ਟੀ.ਐੱਮ. ਦਾ ਸ਼ਟਰ ਅਤੇ ਮਸ਼ੀਨ ਤੋੜਨ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਦੋਸ਼ੀਆਂ ਦੀ ਪਛਾਣ ਮਨਜੀਤ ਸਿੰਘ ਅਤੇ ਰਾਜਪਾਲ ਸਿੰਘ ਵਜੋਂ ਹੋਈ।
ਸੰਤੋਸ਼ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਨਾਮਜ਼ਦ ਮੁਲਜ਼ਮਾਂ ਮਨਜੀਤ ਸਿੰਘ ਅਤੇ ਰਾਜਪਾਲ ਸਿੰਘ ਖ਼ਿਲਾਫ਼ ਚੋਰੀ ਦੀ ਕੋਸ਼ਿਸ਼ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਤੇ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਰੋਜ਼ਾਨਾ 300 ਕਿਲੋਮੀਟਰ ਦਾ ਸਫ਼ਰ ਕਰਨ ਵਾਲੇ ਅਧਿਆਪਕ ਨੇ ਕੀਤੀ ਬਦਲੀ ਦੀ ਮੰਗ
NEXT STORY