ਲੁਧਿਆਣਾ (ਤਰੁਣ) : ਲੁਧਿਆਣਾ ਦੇ ਬੱਸ ਅੱਡੇ 'ਤੇ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਇਕ ਨਿਹੰਗ ਸਿੰਘ ਨੇ ਆਟੋ ਚਾਲਕ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਫਿਲਹਾਲ ਆਟੋ ਚਾਲਕ ਨੂੰ ਸੀ. ਐੱਮ. ਸੀ. ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਨਿਹੰਗ ਸਿੰਘ ਸੰਦੀਪ ਸਿੰਘ ਅਤੇ ਜ਼ਖਮੀ ਰਜਿੰਦਰ ਕੁਮਾਰ ਵਾਸੀ ਹੈਬੋਵਾਲ ਦੋਵੇਂ ਹੀ ਆਟੋ ਚਲਾਉਂਦੇ ਹਨ। ਦੋਹਾਂ ਦੀ ਬੱਸ ਅੱਡੇ 'ਤੇ ਸਵਾਰੀਆਂ ਬਿਠਾਉਣ ਨੂੰ ਲੈ ਕੇ ਬਹਿਸ ਹੋ ਗਈ।
ਇਹ ਵੀ ਪੜ੍ਹੋ : ਹੜ੍ਹ ਦੇ ਪਾਣੀ 'ਚ ਉਤਰੇ CM ਮਾਨ ਨਾਲ ਵੱਡਾ ਹਾਦਸਾ, ਹਿਚਕੋਲੇ ਖਾਂਦੀ ਕਿਸ਼ਤੀ ਦੇਖ ਉੱਡੇ ਗਏ ਹੋਸ਼
ਇਹ ਬਹਿਸ ਇੰਨੀ ਜ਼ਿਆਦਾ ਵੱਧ ਗਈ ਕਿ ਗੁੱਸੇ 'ਚ ਆਏ ਨਿਹੰਗ ਸੰਦੀਪ ਸਿੰਘ ਨੇ ਰਜਿੰਦਰ ਕੁਮਾਰ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਰਜਿੰਦਰ ਦੇ ਮੋਢੇ ਦੀਆਂ ਨਾੜਾਂ ਵੱਢੀਆਂ ਗਈਆਂ ਅਤੇ ਉਹ ਲਹੂ-ਲੁਹਾਨ ਹੋ ਗਿਆ। ਰਜਿੰਦਰ ਦੇ ਬਚਾਅ 'ਚ ਆਏ ਲੋਕਾਂ 'ਤੇ ਵੀ ਨਿਹੰਗ ਸਿੰਘ ਨੇ ਹਮਲਾ ਕਰ ਦਿੱਤਾ। ਫਿਲਹਾਲ ਇਸ ਘਟਨਾ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਰਜਿੰਦਰ ਨੂੰ ਸੀ. ਐੱਮ. ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਬੰਬੀਹਾ ਗੈਂਗ ਦਾ ਗੁਰਗਾ ਹਸਪਤਾਲ 'ਚੋਂ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ, ਇੱਥੇ ਹੀ ਦਾਖ਼ਲ ਹੈ ਲਾਰੈਂਸ ਬਿਸ਼ਨੋਈ
ਬੱਸ ਸਟੈਂਡ ਚੌਂਕੀ ਇੰਚਾਰਜ ਸਬ ਇੰਸਪੈਕਟ ਅਵਨੀਤ ਕੌਰ ਨੇ ਦੱਸਿਆ ਕਿ ਨਿਹੰਗ ਸੰਦੀਪ ਸਿੰਘ 'ਤੇ ਧਾਰਾ-307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਦਾ ਮੈਡੀਕਲ ਵੀ ਕਰਵਾਇਆ ਜਾਵੇਗਾ। ਫਿਲਹਾਲ ਇਸ ਘਟਨਾ ਕਾਰਨ ਆਸ-ਪਾਸ ਦੇ ਇਲਾਕ 'ਚ ਦਹਿਸ਼ਤ ਦਾ ਮਾਹੌਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬੰਬੀਹਾ ਗੈਂਗ ਦਾ ਗੁਰਗਾ ਹਸਪਤਾਲ 'ਚੋਂ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ, ਇੱਥੇ ਹੀ ਦਾਖ਼ਲ ਹੈ ਲਾਰੈਂਸ ਬਿਸ਼ਨੋਈ
NEXT STORY