ਲੁਧਿਆਣਾ (ਹਿਤੇਸ਼, ਰਿਸ਼ੀ) : ਸੂਫੀਆ ਚੌਕ ਸਥਿਤ ਕੈਮੀਕਲ ਫੈਕਟਰੀ 'ਚ ਸੋਮਵਾਰ ਸਵੇਰੇ ਅੱਗ ਲੱਗਣ ਕਾਰਨ ਇਮਾਰਤ ਢਹਿ-ਢੇਰੀ ਹੋਣ ਤੋਂ ਬਾਅਦ ਬਚਾਅ ਕਾਰਜਾਂ 'ਚ ਲੱਗੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਨਗਰ ਨਿਗਮ 'ਤੇ ਜੰਮ ਕੇ ਭੜਾਸ ਕੱਢੀ। ਫਾਇਰ ਬ੍ਰਿਗੇਡ ਸਟਾਫ ਦੇ ਸਬਰ ਦਾ ਬੰਨ੍ਹ ਉਸ ਸਮੇਂ ਟੁੱਟ ਗਿਆ, ਜਦੋਂ ਲੋਕਾਂ ਨੇ ਬਚਾਅ ਕਾਰਜ ਤੇਜ਼ ਨਾ ਹੋਣ ਦੇ ਦੋਸ਼ ਲਾਏ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਾਫ ਕਿਹਾ ਕਿ ਆਪਣੇ 6 ਸਾਥੀਆਂ ਦੀ ਮੌਤ ਤੋਂ ਬਾਅਦ ਭਾਵੇਂ ਹੀ ਉਨ੍ਹਾਂ ਦੀ ਹਿੰਮਤ ਜਵਾਬ ਦੇ ਚੁੱਕੀ ਹੈ ਪਰ ਫਿਰ ਵੀ ਉਹ ਸੋਮਵਾਰ ਦੀ ਸਵੇਰ ਤੋਂ ਹੀ ਦਿਨ-ਰਾਤ ਇੱਥੇ ਡਟੇ ਹੋਏ ਹਨ, ਜਿਨ੍ਹਾਂ ਦੀ ਪ੍ਰਸ਼ਾਸਨ ਕੋਈ ਸਾਰ ਨਹੀਂ ਲੈ ਰਿਹਾ। ਇੱਥੋਂ ਤੱਕ ਕਿ ਉਨ੍ਹਾਂ ਦੇ ਖਾਣ-ਪੀਣ ਅਤੇ ਚਾਹ ਦਾ ਪ੍ਰਬੰਧ ਵੀ ਸੰਸਥਾਵਾਂ ਵਲੋਂ ਕੀਤਾ ਜਾ ਰਿਹਾ ਹੈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇਕਿਹਾ ਕਿ ਉਨ੍ਹਾਂ ਨੂੰ ਆਰਾਮ ਦੇਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਪਿੱਛੇ ਘਰਾਂ 'ਚ ਬੈਠੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਾਫੀ ਪਰੇਸ਼ਾਨ ਹੋ ਰਹੇ ਹਨ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਰੂਟੀਨ 'ਚ ਇੰਫ੍ਰਾਸਟਰਕਚਰ ਦੀ ਕਮੀ ਦੀ ਪੋਲ ਖੋਲ੍ਹਦੇ ਹੋਏ ਦੱਸਿਆ ਕਿ ਸ਼ਹਿਰ ਦੀ ਆਬਾਦੀ ਅਤੇ ਏਰੀਏ ਮੁਤਾਬਕ 300 ਮੁਲਾਜ਼ਮ ਹੋਣੇ ਚਾਹੀਦੇ ਹਨ, ਜਦੋਂ ਕਿ 10 ਸਾਲਾਂ ਤੋਂ ਸਟਾਫ ਦੀ ਭਰਤੀ ਨਾ ਹੋਣ ਕਾਰਨ ਉਨ੍ਹਾਂ ਨੂੰ ਡਬਲ ਸ਼ਿਫਟ 'ਚ ਡਿਊਟੀ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਮਿਲਿਆਂ ਕਾਫੀ ਸਮਾਂ ਬੀਤ ਗਿਆ ਹੈ। ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਮੁਤਾਬਕ ਲੋਕਾਂ ਨੂੰ ਅੱਗ ਤੋਂ ਬਚਾਉਣ ਲਈ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਉਹ ਕੰਮ ਕਰਦੇ ਹਨ ਪਰ ਉਨ੍ਹਾਂ ਦਾ ਬੀਮਾ ਤੱਕ ਨਹੀਂ ਕਰਵਾਇਆ ਜਾਂਦਾ ਅਤੇ 7 ਸਾਲਾਂ ਤੋਂ ਵਰਦੀ, ਬੂਟ ਅਤੇ ਸੇਫਟੀ ਕਿੱਟ ਤੱਕ ਉਹ ਆਪਣੀਆਂ ਤਨਖਾਹਾਂ 'ਚੋਂ ਖਰੀਦ ਰਹੇ ਹਨ।
ਮਾਮਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦਾ, ਦੋਸ਼ੀ ਲੜਕੀ ਛੱਡ ਕੇ ਫਰਾਰ
NEXT STORY