ਲੁਧਿਆਣਾ (ਵੈੱਬ ਡੈਸਕ) : ਲੁਧਿਆਣਾ ਜ਼ਿਮਨੀ ਚੋਣ ਨਤੀਜਿਆਂ ਦੇ ਚੌਥੇ ਰਾਊਂਡ ਦੌਰਾਨ ਬਾਜ਼ੀ ਪਲਟ ਗਈ ਅਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਮੁੜ ਦੂਜੇ ਨੰਬਰ 'ਤੇ ਆ ਗਏ। ਪਹਿਲੇ 2 ਰਾਊਂਡਾਂ ਦੌਰਾਨ ਭਾਰਤ ਭੂਸ਼ਣ ਆਸ਼ੂ ਲਗਾਤਾਰ ਦੂਜੇ ਨੰਬਰ 'ਤੇ ਚੱਲ ਰਹੇ ਸਨ ਪਰ ਤੀਜੇ ਰਾਊਂਡ ਦੌਰਾਨ ਅਚਾਨਕ ਭਾਜਪਾ ਦੇ ਜੀਵਨ ਗੁਪਤਾ ਦੂਜੇ ਨੰਬਰ 'ਤੇ ਆ ਗਏ ਅਤੇ ਭਾਰਤ ਭੂਸ਼ਣ ਆਸ਼ੂ ਤੀਜੇ ਨੰਬਰ 'ਤੇ ਚਲੇ ਗਏ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਉਡਾਣ ਭਰਨ ਤੋਂ ਪਹਿਲਾਂ ਹੀ ਜਹਾਜ਼ 'ਚ ਆਈ ਵੱਡੀ ਖ਼ਰਾਬੀ, ਰੋਕ ਲਈ ਗਈ FLIGHT (ਵੀਡੀਓ)
ਚੌਥਾ ਰਾਊਂਡ ਖੁੱਲ੍ਹਦੇ ਹੀ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 7421 ਵੋਟਾਂ ਨਾਲ ਮੁੜ ਦੂਜੇ ਨੰਬਰ 'ਤੇ ਆ ਗਏ ਹਨ, ਜਦੋਂ ਕਿ ਭਾਜਪਾ ਦੇ ਜੀਵਨ ਗੁਪਤਾ 7193 ਵੋਟਾਂ ਨਾਲ ਤੀਜੇ ਨੰਬਰ 'ਤੇ ਹਨ। ਇਸ ਤਰ੍ਹਾਂ ਤੀਜੇ ਅਤੇ ਚੌਥੇ ਰਾਊਂਡ ਦੌਰਾਨ ਕਾਂਗਰਸ ਅਤੇ ਭਾਜਪਾ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : Ludhiana By Election Result Live: 'ਆਪ' ਦੀ ਲੀਡ ਬਰਕਰਾਰ, ਕਾਂਗਰਸ-ਭਾਜਪਾ ਵਿਚਾਲੇ ਫਸਵਾਂ ਮੁਕਾਬਲਾ
ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਦੀ ਲੀਡ ਚੌਥੇ ਰਾਊਂਡ ਦੌਰਾਨ ਵੀ ਬਰਕਰਾਰ ਹੈ ਅਤੇ ਉਹ 2844 ਵੋਟਾਂ ਦੇ ਫ਼ਰਕ ਨਾਲ ਹੁਣ ਤੱਕ 10265 ਵੋਟਾਂ ਹਾਸਲ ਕਰ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਓਮਾਨ 'ਚ 4 ਲੱਖ ’ਚ ਵੇਚੀ ਪੰਜਾਬੀ ਕੁੜੀ 2 ਮਹੀਨੇ ਸੜਕਾਂ ’ਤੇ ਰਹੀ ਭਟਕਦੀ, ਸੰਤ ਸੀਚੇਵਾਲ ਯਤਨਾਂ ਸਦਕਾ ਪਰਤੀ ਘਰ
NEXT STORY