ਲੁਧਿਆਣਾ (ਵੈੱਬ ਡੈਸਕ/ਹਿਤੇਸ਼)- ਲੁਧਿਆਣਾ ਦੇ ਪੱਛਮੀ ਹਲਕੇ ’ਚ ਹੋਈ ਜ਼ਿਮਨੀ ਚੋਣ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਉਨ੍ਹਾਂ ਨੇ 10 ਹਜ਼ਾਰ ਤੋਂ ਵੱਧ ਵੋਟਾਂ ਦੀ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ ਕੁੱਲ 35179 ਵੋਟਾਂ ਪਈਆਂ, ਜਦਕਿ ਕਾਂਗਰਸੀ ਉਮੀਦਵਾਰ 24542 ਵੋਟਾਂ ਹੀ ਹਾਸਲ ਕਰ ਸਕੇ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ 20323 ਵੋਟਾਂ ਨਾਲ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ 8203 ਵੋਟਾਂ ਨਾਲ ਚੌਥੇ ਨੰਬਰ 'ਤੇ ਰਹੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਜ਼ਿਮਨੀ ਚੋਣ ਦੀ ਤਿਆਰੀ! ਜਾਰੀ ਹੋ ਗਏ ਨਿਰਦੇਸ਼
ਪਹਿਲੇ ਰਾਊਂਡ ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਲੀਡ ਹਾਸਲ ਕਰ ਲਈ ਸੀ, ਜਿਸ ਨੂੰ ਉਨ੍ਹਾਂ ਨੇ 14ਵੇਂ ਰਾਊਂਡ ਤਕ ਬਰਕਰਾਰ ਰੱਖਿਆ। ਹਾਲਾਂਕਿ 6ਵੇਂ ਰਾਊਂਡ ਵਿਚ ਇਹ ਲੀਡ ਥੋੜ੍ਹੀ ਘਟੀ ਜ਼ਰੂਰ ਸੀ, ਪਰ ਫ਼ਿਰ ਇਹ ਲੀਡ ਲਗਾਤਾਰ ਵੱਧਦੀ ਗਈ ਤੇ ਅਖ਼ੀਰ ਵਿਚ ਉਹ 10 ਹਜ਼ਾਰ 637 ਵੋਟਾਂ ਦੇ ਫ਼ਰਕ ਨਾਲ ਵਿਰੋਧੀਆਂ ਤੋਂ ਬਹੁਤ ਅੱਗੇ ਨਿਕਲ ਗਏ ਤੇ ਜਿੱਤ ਹਾਸਲ ਕੀਤੀ।
13ਵੇਂ ਰਾਊਂਡ 'ਚ 10 ਹਜ਼ਾਰ ਤੋਂ ਪਾਰ ਹੋਈ 'ਆਪ' ਦੀ ਲੀਡ
ਸੰਜੀਵ ਅਰੋੜਾ (ਆਪ) : 33044
ਭਾਰਤ ਭੂਸ਼ਣ ਆਸ਼ੂ (ਕਾਂਗਰਸ) : 22968
ਜੀਵਨ ਗੁਪਤਾ (ਭਾਜਪਾ) : 18676
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) : 7739
12ਵੇਂ ਰਾਊਂਡ ਤਕ ਸੰਜੀਵ ਅਰੋੜਾ 8697 ਵੋਟਾਂ ਨਾਲ ਅੱਗੇ
ਸੰਜੀਵ ਅਰੋੜਾ (ਆਪ) : 30237
ਭਾਰਤ ਭੂਸ਼ਣ ਆਸ਼ੂ (ਕਾਂਗਰਸ) : 21540
ਜੀਵਨ ਗੁਪਤਾ (ਭਾਜਪਾ) : 17435
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) : 6798
11ਵੇਂ ਰਾਊਂਡ ਤਕ ਸੰਜੀਵ ਅਰੋੜਾ 7506 ਵੋਟਾਂ ਨਾਲ ਅੱਗੇ
ਸੰਜੀਵ ਅਰੋੜਾ (ਆਪ) : 27907
ਭਾਰਤ ਭੂਸ਼ਣ ਆਸ਼ੂ (ਕਾਂਗਰਸ) : 20401
ਜੀਵਨ ਗੁਪਤਾ (ਭਾਜਪਾ) : 15835
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) : 6357
10ਵੇਂ ਰਾਊਂਡ ਤਕ ਸੰਜੀਵ ਅਰੋੜਾ 6025 ਵੋਟਾਂ ਨਾਲ ਅੱਗੇ
ਸੰਜੀਵ ਅਰੋੜਾ (ਆਪ) : 24919
ਭਾਰਤ ਭੂਸ਼ਣ ਆਸ਼ੂ (ਕਾਂਗਰਸ) : 18894
ਜੀਵਨ ਗੁਪਤਾ (ਭਾਜਪਾ) : 15105
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) : 5239
9ਵੇਂ ਰਾਊਂਡ 'ਚ 'ਆਪ' ਉਮੀਦਵਾਰ ਸੰਜੀਵ ਅਰੋੜਾ 4751 ਵੋਟਾਂ ਨਾਲ ਅੱਗੇ
ਸੰਜੀਵ ਅਰੋੜਾ (ਆਪ) : 22240
ਭਾਰਤ ਭੂਸ਼ਣ ਆਸ਼ੂ (ਕਾਂਗਰਸ) : 17489
ਜੀਵਨ ਗੁਪਤਾ (ਭਾਜਪਾ) : 13906
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) : 4774
8ਵੇਂ ਰਾਊਂਡ 'ਚ 'ਆਪ' ਉਮੀਦਵਾਰ ਸੰਜੀਵ ਅਰੋੜਾ 3561 ਵੋਟਾਂ ਨਾਲ ਅੱਗੇ
ਸੰਜੀਵ ਅਰੋੜਾ (ਆਪ) : 19615
ਭਾਰਤ ਭੂਸ਼ਣ ਆਸ਼ੂ (ਕਾਂਗਰਸ) : 16054
ਜੀਵਨ ਗੁਪਤਾ (ਭਾਜਪਾ) : 12788
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) : 4352
7ਵੇਂ ਰਾਊਂਡ 'ਚ 'ਆਪ' ਉਮੀਦਵਾਰ ਸੰਜੀਵ ਅਰੋੜਾ 3272 ਵੋਟਾਂ ਨਾਲ ਅੱਗੇ
ਸੰਜੀਵ ਅਰੋੜਾ (ਆਪ) : 17358
ਭਾਰਤ ਭੂਸ਼ਣ ਆਸ਼ੂ (ਕਾਂਗਰਸ) : 14086
ਜੀਵਨ ਗੁਪਤਾ (ਭਾਜਪਾ) : 11839
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) : 3706
ਛੇਵੇਂ ਰਾਊਂਡ 'ਚ 'ਆਪ' ਉਮੀਦਵਾਰ ਸੰਜੀਵ ਅਰੋੜਾ 2286 ਵੋਟਾਂ ਨਾਲ ਅੱਗੇ
ਸੰਜੀਵ ਅਰੋੜਾ (ਆਪ) : 14486
ਭਾਰਤ ਭੂਸ਼ਣ ਆਸ਼ੂ (ਕਾਂਗਰਸ) : 12200
ਜੀਵਨ ਗੁਪਤਾ (ਭਾਜਪਾ) : 10703
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) : 3283
ਪੰਜਵੇਂ ਰਾਊਂਡ 'ਚ 'ਆਪ' ਉਮੀਦਵਾਰ ਸੰਜੀਵ ਅਰੋੜਾ 2504 ਵੋਟਾਂ ਨਾਲ ਅੱਗੇ
ਸੰਜੀਵ ਅਰੋੜਾ (ਆਪ) : 12320
ਭਾਰਤ ਭੂਸ਼ਣ ਆਸ਼ੂ (ਕਾਂਗਰਸ) : 9816
ਜੀਵਨ ਗੁਪਤਾ (ਭਾਜਪਾ) : 8831
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) : 2959
ਚੌਥੇ ਰਾਊਂਡ 'ਚ 'ਆਪ' ਉਮੀਦਵਾਰ ਸੰਜੀਵ ਅਰੋੜਾ 2844 ਵੋਟਾਂ ਨਾਲ ਅੱਗੇ
ਸੰਜੀਵ ਅਰੋੜਾ (ਆਪ) : 10265
ਭਾਰਤ ਭੂਸ਼ਣ ਆਸ਼ੂ (ਕਾਂਗਰਸ) : 7421
ਜੀਵਨ ਗੁਪਤਾ (ਭਾਜਪਾ) : 7193
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) : 2718
ਤੀਜੇ ਰਾਊਂਡ 'ਚ 'ਆਪ' ਉਮੀਦਵਾਰ ਸੰਜੀਵ ਅਰੋੜਾ 3060 ਵੋਟਾਂ ਨਾਲ ਅੱਗੇ
ਸੰਜੀਵ ਅਰੋੜਾ (ਆਪ) : 8277
ਜੀਵਨ ਗੁਪਤਾ (ਭਾਜਪਾ) : 5217
ਭਾਰਤ ਭੂਸ਼ਣ ਆਸ਼ੂ (ਕਾਂਗਰਸ) : 5094
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) : 2575
ਦੂਜੇ ਰਾਊਂਡ 'ਚ 'ਆਪ' ਉਮੀਦਵਾਰ ਸੰਜੀਵ ਅਰੋੜਾ 2482 ਵੋਟਾਂ ਨਾਲ ਅੱਗੇ
ਸੰਜੀਵ ਅਰੋੜਾ (ਆਪ) : 5854
ਭਾਰਤ ਭੂਸ਼ਣ ਆਸ਼ੂ (ਕਾਂਗਰਸ) : 3372
ਜੀਵਨ ਗੁਪਤਾ (ਭਾਜਪਾ) : 2796
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) : 1764
ਪਹਿਲੇ ਰਾਊਂਡ 'ਚ 'ਆਪ' ਉਮੀਦਵਾਰ ਸੰਜੀਵ ਅਰੋੜਾ 1269 ਵੋਟਾਂ ਨਾਲ ਅੱਗੇ
ਸੰਜੀਵ ਅਰੋੜਾ (ਆਪ) : 2895
ਭਾਰਤ ਭੂਸ਼ਣ ਆਸ਼ੂ (ਕਾਂਗਰਸ) : 1626
ਜੀਵਨ ਗੁਪਤਾ (ਭਾਜਪਾ) : 1177
ਪਰਉਪਕਾਰ ਸਿੰਘ ਘੁੰਮਣ (ਅਕਾਲੀ ਦਲ) : 703
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ਤਮ ਹੋ ਗਿਆ ਪੂਰਾ ਪਰਿਵਾਰ! ਵਪਾਰੀ ਨੇ ਕੀਤਾ ਪਤਨੀ-ਬੇਟੇ ਦਾ ਕਤਲ ਤੇ ਫਿਰ...
NEXT STORY