ਲੁਧਿਆਣਾ: ਲੁਧਿਆਣਾ ਦੇ ਟਿੱਬਾ ਰੋਡ ਨੇੜੇ ਅਨੰਦਪੁਰ ਮੁਹੱਲੇ ਵਿਚ ਵੀਰਵਾਰ ਨੂੰ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਇਨ੍ਹਾਂ 'ਚੋਂ ਇਕ ਨੌਜਵਾਨ ਦੀ ਲਾਸ਼ ਗਲੀ ਵਿਚ ਪਈ ਮਿਲੀ, ਜਦਕਿ ਦੂਜਾ ਇਕ ਮਕਾਨ ਦੇ ਅੰਦਰ ਪਿਆ ਸੀ। ਇਸ ਘਟਨਾ ਦੇ ਨਾਲ ਜੁੜੀ ਇਕ ਅਹਿਮ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਇਕ ਤੀਜਾ ਨੌਜਵਾਨ ਇਕ ਲਾਸ਼ ਨੂੰ ਘੜੀਸਦਾ ਹੋਇਆ ਦਿਖਾਈ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ! 50 ਤੋਂ ਵੱਧ ਅਫ਼ਸਰ ਕੀਤੇ ਇੱਧਰੋਂ-ਉੱਧਰ, ਪੜ੍ਹੋ ਪੂਰੀ ਲਿਸਟ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਟਿੱਬਾ ਰੋਡ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਪੁਲਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਹੁਣ ਤੱਕ, ਮ੍ਰਿਤਕ ਨੌਜਵਾਨਾਂ ਵਿੱਚੋਂ ਸਿਰਫ਼ ਇੱਕ ਦੀ ਹੀ ਸ਼ਨਾਖਤ ਹੋ ਸਕੀ ਹੈ, ਜਿਸ ਦੀ ਪਛਾਣ 30 ਸਾਲਾ ਰਾਹੁਲ ਵਜੋਂ ਹੋਈ ਹੈ। ਰਾਹੁਲ ਦੀ ਮਾਂ ਚਰਨਜੀਤ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਕਈ ਦਿਨਾਂ ਤੋਂ ਘਰ ਨਹੀਂ ਪਰਤਿਆ ਸੀ ਅਤੇ ਉਹ ਇਲਾਜ ਦੇ ਸਿਲਸਿਲੇ ਵਿਚ ਘਰੋਂ ਦੂਰ ਸੀ। ਮਾਂ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਥਾਣੇ ਗਈ ਸੀ, ਜਿੱਥੇ ਪੁਲਸ ਨੇ ਉਸ ਨੂੰ ਉਸ ਦੇ ਬੇਟੇ ਦੀ ਲਾਸ਼ ਦੀ ਫੋਟੋ ਦਿਖਾਈ ਅਤੇ ਬਾਅਦ ਵਿੱਚ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਪੰਜਾਬ 'ਚ Flipkart ਨਾਲ ਹੀ ਵੱਜ ਗਈ ਠੱਗੀ, 221 iPhone ਸਣੇ ਕਰੋੜਾਂ ਰੁਪਏ ਦਾ ਸਾਮਾਨ ਗਾਇਬ
ਪੁਲਸ ਨੇ ਦੱਸਿਆ ਹੈ ਕਿ ਉਹ ਮਾਮਲੇ ਦਾ ਪਤਾ ਲਗਾਉਣ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੇ ਹਨ ਅਤੇ ਦੂਜੇ ਲਾਸ਼ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਮੁਤਾਬਕ, ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਪੁਲਸ ਇਸ ਮਾਮਲੇ ਨੂੰ ਕਤਲ ਜਾਂ ਕਿਸੇ ਹਾਦਸੇ ਦੀ ਸੰਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਵੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ ਦੇ ਹਸਪਤਾਲ 'ਚ ਹੈਰਾਨ ਕਰ ਦੇਣ ਵਾਲੀ ਘਟਨਾ, ਗਰਭਵਤੀ ਔਰਤਾਂ ਨੂੰ...
NEXT STORY