ਲੁਧਿਆਣਾ (ਨਰਿੰਦਰ ਕੁਮਾਰ ਮਹਿੰਦਰੂ) : ਲੁਧਿਆਣਾ ਦੇ ਪੈਵੇਲੀਅਨ ਮਾਲ ਵਿਚ ਬਰਥਡੇ ਪਾਰਟੀ ਦੌਰਾਨ ਕਾਂਗਰਸੀ ਆਗੂ ਮਨਜੀਤ ਸਿੰਘ ਦਾ ਪਾਰਟੀ 'ਚ ਆਏ ਜਸਵਿੰਦਰ ਸਿੰਘ ਭਿੰਦੀ ਨਾਂ ਦੇ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਘਟਨਾ ਤੋਂ ਐਨ ਪਹਿਲਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਮੁਲਜ਼ਮ ਜਸਵਿੰਦਰ ਸਿੰਘ ਭਿੰਦੀ ਤੇ ਉਸਦਾ ਸਾਥੀ ਜਗਦੀਪ ਸਿੰਘ ਹੱਥਾਂ 'ਚ ਜਾਮ ਫੜ੍ਹ ਕੇ ਨੱਚਦੇ ਨਜ਼ਰ ਆ ਰਹੇ ਹਨ। ਵੀਡੀਓ ਗੋਲੀ ਚੱਲਣ ਤੋਂ ਕੁਝ ਮਿੰਟ ਪਹਿਲਾਂ ਦੀ ਹੈ।
ਵੀਡੀਓ 'ਚ ਕਾਂਗਰਸੀ ਆਗੂ ਪਰਮਿੰਦਰ ਸਿੰਘ ਪੱਪੂ ਵੀ ਨਜ਼ਰ ਆ ਰਿਹਾ ਹੈ, ਜਿਸ ਵਲੋਂ ਆਪਣੇ ਜਨਮ ਦਿਨ 'ਤੇ ਇਹ ਪਾਰਟੀ ਦਿੱਤੀ ਗਈ ਸੀ, ਹਾਲਾਂਕਿ ਮਨਜੀਤ ਸਿੰਘ ਜਿਸਦਾ ਕਤਲ ਹੋਇਆ ਉਹ ਇਸ ਵੀਡੀਓ 'ਚ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ। ਸੂਤਰਾਂ ਦੀ ਮੰਨੀਏ ਤਾਂ ਪਾਰਟੀ ਦੌਰਾਨ ਕਰੀਬ 5 ਤੋਂ ਵੱਧ ਰਾਊਂਡ ਫਾਇਰ ਹੋਏ। ਇਸ ਦੁਰਘਟਨਾ 'ਚ ਇਕ ਵਿਕਅਤੀ ਜ਼ਖ਼ਮੀ ਵੀ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਭਿੰਦੀ 'ਤੇ ਪਹਿਲਾਂ ਵੀ 3 ਮਾਮਲੇ ਦਰਜ ਹਨ। ਹੁਣ ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ 3 ਪਰਚਿਆਂ ਦੇ ਬਾਵਜੂਦ ਉਸਦਾ ਅਸਲਾ ਲਾਇਸੰਸ ਰੱਦ ਕਿਉਂ ਨਹੀਂ ਹੋਇਆ ਤੇ ਰਿਵਾਲਵਰ ਸਣੇ ਉਸਦੀ ਮਾਲ 'ਚ ਐਂਟਰੀ ਕਿਵੇਂ ਹੋਈ? ਕਿਉਂਕਿ ਮਾਲ 'ਚ ਦਾਖਲ ਹੋਣ ਤੋਂ ਪਹਿਲਾਂ ਐਂਟਰੀ ਗੇਟ 'ਤੇ ਪੂਰੀ ਚੈਕਿੰਗ ਹੁੰਦੀ ਹੈ। ਖੈਰ, ਹਾਦਸਾ ਵਾਪਰ ਚੁੱਕਾ ਹੈ ਤੇ ਪੁਲਸ ਵਲੋਂ ਇਸ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ।
ਆਂਗਣਵਾੜੀ ਵਰਕਰਾਂ ਬਿਨਾਂ ਪੈਸਿਆਂ ਤੋਂ ਲੜ ਰਹੀਆਂ ਹਨ ਸਰਕਾਰ ਦੀ ਪੋਸ਼ਣ ਮੁਹਿੰਮ ਦੀ ਜੰਗ
NEXT STORY