ਲੁਧਿਆਣਾ (ਰਾਜ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਲੁਧਿਆਣਾ 'ਚ ਕੋਰੋਨਾ ਦਾ ਇਕ ਹੋਰ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਇੱਥੇ ਇਕ 72 ਸਾਲ ਦੀ ਔਰਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ, ਜੋ ਕਿ ਅਮਰਪੁਰਾ ਦੀ ਮ੍ਰਿਤਕ ਔਰਤ ਦੇ ਸੰਪਰਕ 'ਚ ਸੀ, ਹਾਲਾਂਕਿ ਮ੍ਰਿਤਕ ਔਰਤ ਦੇ ਬੇਟਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਵਲੋਂ ਇਸ ਕੇਸ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 42 ਹੋ ਗਈ ਹੈ ਅਤੇ ਜੇਕਰ ਰਾਜਧਾਨੀ ਦੇ 13 ਮਰੀਜ਼ਾਂ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਇਹ ਗਿਣਤੀ 55 ਬਣਦੀ ਹੈ।
ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ 'ਚੋਂ ਐਸ. ਬੀ. ਐਸ. ਨਗਰ ਦੇ 19, ਮੋਹਾਲੀ ਦੇ 7, ਹੁਸ਼ਿਆਰਪੁਰ ਦੇ 6, ਜਲੰਧਰ ਦੇ 5, ਅੰਮ੍ਰਿਤਸਰ ਦਾ ਇਕ, ਪਟਿਆਲਾ ਦਾ ਇਕ ਅਤੇ ਲੁਧਿਆਣਾ ਦੇ 3 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਚੌਥੀ ਮੌਤ
14 ਦਿਨ ਤੱਕ ਸੀਲ ਰਹੇਗਾ 'ਅਮਰਪੁਰਾ'
ਕੋਰੋਨਾ ਵਾਇਰਸ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਮਰੀ 42 ਸਾਲਾ ਔਰਤ ਦੇ ਕੇਸ 'ਚ ਪ੍ਰਸ਼ਾਸ਼ਨ ਵਲੋਂ ਸੀਲ ਕੀਤੇ ਗਏ ਅਮਰਪੁਰਾ ਇਲਾਕੇ 'ਚ ਮੰਗਲਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਪੁੱਜੀਆਂ, ਜਿਨ੍ਹਾਂ ਵਲੋਂ 15 ਤੋਂ ਜ਼ਿਆਦਾ ਵਿਅਕਤੀਆਂ ਦੇ ਸੈਂਪਲ ਲਏ ਗਏ, ਜਦੋਂ ਕਿ ਜਿਸ ਘਰ 'ਚ ਔਰਤ ਰਹਿੰਦੀ ਸੀ, ਘਰ ਦੇ ਸਾਰੇ ਕਿਰਾਏਦਾਰਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੀ. ਜੀ. ਆਈ. ਦੀ ਵੱਡੀ ਲਾਪਰਵਾਹੀ ਆਈ ਸਾਹਮਣੇ, ਕੋਰੋਨਾ ਪਾਜ਼ੇਟਿਵ ਨੂੰ ਦਾਖਲ ਕੀਤਾ ਟੈਂਪਰੇਰੀ ਵਾਰਡ 'ਚ
ਪੰਜਾਬ 'ਚ ਹੁਣ ਤੱਕ 4 ਮੌਤਾਂ
ਹੁਣ ਤੱਕ ਪੰਜਾਬ 'ਚ 4 ਮੌਤਾਂ ਹੋ ਚੁੱਕੀਆਂ ਹਨ। ਬੀਤੇ ਐਤਵਾਰ ਨੂੰ ਅੰਮ੍ਰਿਤਸਰ 'ਚ ਹੁਸ਼ਿਆਰਪੁਰ ਦੇ ਹਰਭਜਨ ਸਿੰਘ ਅਤੇ ਸੋਮਵਾਰ ਨੂੰ ਪਟਿਆਲਾ ਦੇ ਹਸਪਤਾਲ 'ਚ ਔਰਤ ਦੀ ਕੋਰੋਨਾ ਨਾਲ ਮੌਤ ਹੋਈ ਸੀ, ਜਦੋਂ ਕਿ ਇਸ ਤੋਂ ਪਹਿਲਾਂ ਇਟਲੀ ਤੋਂ ਪਰਤੇ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਜ਼ੁਰਗ ਬਲਦੇਵ ਸਿੰਘ ਦੀ 18 ਮਾਰਚ ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ। ਹਾਲ ਹੀ 'ਚ ਪੀ. ਜੀ. ਆਈ. 'ਚ ਦਾਖਲ ਮੋਹਾਲੀ ਦੇ ਬਜ਼ੁਰਗ ਨੇ ਵੀ ਦਮ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਇਕ ਦਿਨ 'ਚ 5 ਕੋਰੋਨਾ ਪਾਜ਼ੇਟਿਵ
ਜਲੰਧਰ 'ਚ ਹਾਲਾਤ ਵਿਗੜਨ ਤੋਂ ਬਾਅਦ ਦਿਲਕੁਸ਼ਾ ਮਾਰਕੀਟ ਦੇ ਸਾਰੇ ਐਂਟਰੀ ਪੁਆਇੰਟ ਸੀਲ (ਵੀਡੀਓ)
NEXT STORY