ਲੁਧਿਆਣਾ (ਨਰਿੰਦਰ) - ਲੁਧਿਆਣਾ ਦੇ ਸਮਰਾਲਾ ਚੌਕ ਵਿਖੇ ਥਾਣਾ ਡਵੀਜ਼ਨ ਨੰ. 7 ਇਲਾਕੇ ’ਚ ਗੁਰੂ ਅਰਜਨ ਦੇਵ ਨਗਰ ’ਚ ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗਣ ਕਾਰਨ ਜ਼ਬਰਦਸਤ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ’ਚ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਏ। ਜ਼ਖਮੀਆਂ ਦੀ ਪਛਾਣ ਰਾਜ ਕੁਮਾਰ ਉਸਦੀ ਪਤਨੀ ਸੋਨਾਲੀ, ਬੇਟੀ ਨੇਹਾ, ਸ਼ੋਭਾ ਅਤੇ ਬੇਟਾ ਦੀਪਕ ਵਜੋਂ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦਾ ਪਤਾ ਲੱਗਦੇ ਸਾਰ ਗੁਆਂਢੀਆਂ ਨੇ ਬਹਾਦਰੀ ਵਿਖਾਉਂਦਿਆਂ ਘਰ ’ਚ ਮੌਜੂਦ ਬੱਚਿਆਂ ਨੂੰ ਬਾਹਰ ਕੱਢ ਲਿਆ, ਜੋ ਮੌਤ ਦੇ ਮੂੰਹ ’ਚ ਜਾਂਦੇ-ਜਾਂਦੇ ਵਾਲ-ਵਾਲ ਬਚ ਗਏ।
ਪੜ੍ਹੋ ਇਹ ਵੀ ਖਬਰ - ਪਾਕਿ ਸਥਿਤ ਸ਼੍ਰੀ ਕਟਾਸਰਾਜ ਦੇ ਅਮਰਕੁੰਡ ’ਚ ਦਿਖਾਈ ਦਿੱਤਾ ਚਮਤਕਾਰ, ਕੁਦਰਤੀ ਤੌਰ ’ਤੇ ਭਰਿਆ ਜਲ
ਪੜ੍ਹੋ ਇਹ ਵੀ ਖਬਰ - ਲੁਧਿਆਣਾ ਜੇਲ ਬ੍ਰੇਕ ਦਾ ਇਕ ਕੈਦੀ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ
ਦੱਸ ਦੇਈਏ ਕਿ ਧਮਾਕੇ ਦੀ ਆਵਾਜ਼ ਸੁਣਦੇ ਸਾਰ ਇਲਾਕੇ ਦੇ ਆਲੇ-ਦੁਆਲੇ ਦੇ ਲੋਕ ਤੁਰੰਤ ਵੱਡੀ ਗਿਣਤੀ ’ਚ ਇਕੱਠੇ ਹੋ ਗਏ, ਜਿਨ੍ਹਾਂ ਨੇ ਅੱਗ ’ਤੇ ਬੜੀ ਮੁਸ਼ਕਤ ਨਾਲ ਕਾਬੂ ਪਾ ਲਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ’ਤੇ ਪਹੁੰਚ ਗਈ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਗੁਆਂਢੀਆਂ ਨੇ ਦੱਸਿਆ ਕਿ ਉਕਤ ਪਰਵਾਸੀ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਇੱਥੇ ਰਹਿ ਰਿਹਾ ਸੀ। ਬੀਤੇ ਦਿਨ ਦੇਰ ਸ਼ਾਮ ਜਦੋਂ ਅਚਾਨਕ ਘਰ ’ਚੋਂ ਆਵਾਜ਼ਾਂ ਆਉਣ ਲੱਗੀਆਂ ਤਾਂ ਵੇਖਿਆ ਕਿ ਸਿਲੰਡਰ ਫਟਣ ਕਰਕੇ ਪੂਰੇ ਘਰ ਨੂੰ ਅੱਗ ਲੱਗੀ ਹੋਈ ਸੀ।
ਇਸ ਤੋਂ ਬਾਅਦ ਗੁਆਂਢੀਆਂ ਨੇ ਬਹਾਦਰੀ ਵਿਖਾਉਂਦਿਆਂ ਪਰਿਵਾਰ ਦੇ ਬੱਚਿਆਂ ਨੂੰ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ ਪਰ ਇਸ ਦੌਰਾਨ ਪਤੀ-ਪਤਨੀ ਜ਼ਰੂਰ ਝੁਲਸ ਗਏ। ਗੁਆਂਢੀਆਂ ਨੇ ਦੱਸਿਆ ਕਿ ਕੁਝ ਦੇਰ ਬਾਅਦ ਮੌਕੇ ’ਤੇ ਫਾਇਰ ਬ੍ਰਿਗੇਡ ਵੀ ਪਹੁੰਚੀ ਅਤੇ ਪੂਰੀ ਤਰ੍ਹਾਂ ਉਸ ਨੇ ਅੱਗ ’ਤੇ ਕਾਬੂ ਪਾਇਆ।
ਲੁਧਿਆਣਾ ਜੇਲ ਬ੍ਰੇਕ ਦਾ ਇਕ ਕੈਦੀ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ
NEXT STORY