ਲੁਧਿਆਣਾ (ਹਿਤੇਸ਼) - ਦਾਖਾ ਸੀਟ ’ਤੇ ਹੋਈ ਜ਼ਿਮਨੀ ਚੋਣ ’ਚ ਕਾਂਗਰਸ ਦੀ ਹਾਰ ਲਈ ਵੈਸੇ ਤਾਂ ਪਾਰਟੀ ਦੀ ਅੰਦਰੂਨੀ ਗੁਟਬਾਜ਼ੀ ਨੂੰ ਵਜ੍ਹਾ ਮੰਨਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਕਾਰਵਾਈ ਦੀ ਸ਼ੁਰੂਆਤ ਕਾਂਗਰਸ ਨੇਤਾਵਾਂ ਤੋਂ ਪਹਿਲਾਂ ਅਧਿਕਾਰੀਆਂ ਤੋਂ ਕੀਤੀ ਗਈ, ਜਿਸ ਦੇ ਤਹਿਤ ਲੁਧਿਆਣਾ ਦੇ ਡੀ.ਆਈ.ਜੀ. ਰਣਵੀਰ ਸਿੰਘ ਖਟਡ਼ਾ ਦੀ ਬਦਲੀ ਨੂੰ ਇਸ ਨਤੀਜੇ ਨਾਲ ਜੋਡ਼ ਕੇ ਦੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ‘ਆਪ’ ਦੇ ਵਿਧਾਇਕ ਐੱਚ.ਐੱਸ. ਫੂਲਕਾ ਵੱਲੋਂ ਅਸਤੀਫਾ ਦੇਣ ਕਾਰਨ ਖਾਲੀ ਹੋਈ ਦਾਖਾ ਸੀਟ ’ਤੇ ਹੋਈ ਉਪ ਚੋਣ ’ਚ ਅਕਾਲੀ ਦਲ ਵੱਲੋਂ ਤਾਂ ਇਕ ਵਾਰ ਫਿਰ ਮਨਪ੍ਰੀਤ ਇਯਾਲੀ ਨੂੰ ਉਮੀਦਵਾਰ ਬਣਾਇਆ ਗਿਆ ਸੀ, ਜਦੋਂਕਿ ਕਾਂਗਰਸ ਵੱਲੋਂ ਸਾਰੇ ਲੋਕਲ ਦਾਅਵੇਦਾਰਾਂ ਨੂੰ ਨਜ਼ਰਅੰਦਾਜ਼ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਸੰਦੀਪ ਸੰਧੂ ਨੂੰ ਟਿਕਟ ਦਿੱਤੀ ਗਈ ਸੀ।
ਇਸ ਸੀਟ ਨੂੰ ਜਿੱਤਣ ਲਈ ਕਾਂਗਰਸ ਵੱਲੋਂ ਪੂਰੀ ਤਾਕਤ ਝੋਕ ਦਿੱਤੀ ਗਈ ਸੀ ਜਿਸ ਤਹਿਤ ਪੂਰੇ ਪੰਜਾਬ ਤੋਂ ਮੰਤਰੀਆਂ ਅਤੇ ਵਿਧਾਇਕਾਂ ਦੀ ਡਿਊਟੀ ਲਾਈ ਗਈ ਅਤੇ ਖੁਦ ਮੁੱਖ ਮੰਤਰੀ ਨੇ ਸੰਦੀਪ ਸੰਧੂ ਦੇ ਪੇਪਰ ਫਾਈਲ ਕਰਵਾਉਣ ਤੋਂ ਇਲਾਵਾ ਦੋ ਵਾਰ ਰੋਡ ਸ਼ੋਅ ਕਰ ਕੇ ਉਨ੍ਹਾਂ ਦੇ ਹੱਕ ’ਚ ਵੋਟਾਂ ਮੰਗੀਆਂ। ਇਸ ਦੇ ਬਾਵਜੂਦ ਬਾਕੀ ਤਿੰਨ ਸੀਟਾਂ ਦੇ ਮੁਕਾਬਲੇ ਦਾਖਾ ’ਚ ਮਿਲੀ ਹਾਰ ਦਾ ਕਾਂਗਰਸ ਹਾਈਕਮਾਨ ਨੂੰ ਕਾਫੀ ਮਲਾਲ ਹੈ ਜਿਸ ਲਈ ਚੋਣਾਂ ਦੌਰਾਨ ਹੋਈਆਂ ਕੁਝ ਵਿਵਾਦਤ ਘਟਨਾਵਾਂ ਤੋਂ ਇਲਾਵਾ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਅੰਦਰਖਾਤੇ ਨੁਕਸਾਨ ਪਹੁੰਚਾਉਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਹਾਰ ਲਈ ਕੁਝ ਅਧਿਕਾਰੀਆਂ ’ਤੇ ਠੀਕਰਾ ਭੰਨਣ ਦਾ ਯਤਨ ਵੀ ਕੀਤਾ ਗਿਆ ਹੈ ਜਿਨ੍ਹਾਂ ’ਚ ਡੀ.ਆਈ.ਜੀ. ਖਟਡ਼ਾ ਖਿਲਾਫ ਸੀ.ਐੱਮ. ਹਾਊਸ ਤੱਕ ਫੀਡਬੈਕ ਪਹੁੰਚਾਉਣ ਦੀ ਸੂਚਨਾ ਹੈ ਕਿਉਂਕਿ ਅਕਾਲੀ ਦਲ ਵੱਲੋਂ ਚੋਣ ਦੌਰਾਨ ਪਹਿਲੇ ਹੀ ਦਿਨ ਤੋਂ ਕਾਂਗਰਸ ’ਤੇ ਪੁਲਸ ਦੀ ਮਦਦ ਨਾਲ ਉਨ੍ਹਾਂ ਦੇ ਵਰਕਰਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਜਾ ਰਹੇ ਸਨ। ਇਸ ’ਤੇ ਚੋਣ ਕਮਿਸ਼ਨਰ ਨੇ ਪਹਿਲਾਂ ਐੱਸ.ਐੱਚ.ਓ. ਦੀ ਬਦਲੀ ਕਰ ਦਿੱਤੀ ਅਤੇ ਫਿਰ ਵੋਟਿੰਗ ਦਿਨ ਹਲਕਾ ਦਾਖਾ ਦਾ ਕੰਟਰੋਲ ਐੱਸ.ਐੱਸ.ਪੀ. ਜਗਰਾਓਂ ਤੋਂ ਲੈ ਕੇ ਡੀ.ਆਈ.ਜੀ. ਨੂੰ ਸੌਂਪ ਦਿੱਤਾ ਗਿਆ ਜਿਸ ਬਾਰੇ ਕਾਂਗਰਸ ਦੇ ਕੁਝ ਨੇਤਾਵਾਂ ਨੂੰ ਇਤਰਾਜ਼ ਹੈ ਕਿ ਡੀ.ਆਈ.ਜੀ. ਨੇ ਬਾਹਰੀ ਜ਼ਿਲਿਆਂ ਦੀ ਪੁਲਸ ਲਾ ਕੇ ਉਨ੍ਹਾਂ ਦੀ ਸਾਰੀ ਤਿਆਰੀ ’ਤੇ ਪਾਣੀ ਫੇਰ ਦਿੱਤਾ ਜੋ ਉਨ੍ਹਾਂ ਦੀ ਹਾਰ ਦਾ ਕਾਰਣ ਬਣੀ। ਇਸ ਦੇ ਸਬੂਤ ਵਜੋਂ ਇਯਾਲੀ ਵੱਲੋਂ ਕੁਝ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਮਦਦ ਕਰਨ ਦੀ ਗੱਲ ਕਬੂਲਣ ਦੇ ਵੀਡੀਓ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਜਿਸ ਨੂੰ ਡੀ.ਆਈ.ਜੀ. ਦੀ ਬਦਲੀ ਦਾ ਕਾਰਣ ਮੰਨਿਆ ਜਾ ਰਿਹਾ ਹੈ।
ਡੀ. ਆਈ. ਜੀ. ਦੀ ਬਜਾਏ ਆਈ. ਜੀ. ਨੂੰ ਮਿਲੀ ਲੁਧਿਆਣਾ ’ਚ ਪੋਸਟਿੰਗ
ਲੁਧਿਆਣਾ ਤੋਂ ਇਲਾਵਾ ਜਗਰਾਓਂ ਅਤੇ ਖੰਨਾ ਲਈ ਲੰਬੇ ਸਮੇਂ ਤੋਂ ਡੀ.ਆਈ.ਜੀ. ਨੂੰ ਇੰਚਾਰਜ ਲਾਇਆ ਜਾਂਦਾ ਰਿਹਾ ਹੈ ਪਰ ਲੁਧਿਆਣਾ ’ਚ ਕਮਿਸ਼ਨਰੇਟ ਸਿਸਟਮ ਲਾਗੂ ਹੋਣ ਤੋਂ ਬਾਅਦ ਡੀ.ਆਈ.ਜੀ. ਜਾਂ ਆਈ.ਜੀ. ਪੱਧਰ ਦੇ ਅਧਿਕਾਰੀਆਂ ਨੂੰ ਪੁਲਸ ਕਮਿਸ਼ਨਰ ਲਾਇਆ ਜਾ ਰਿਹਾ ਹੈ ਪਰ ਖਟਡ਼ਾ ਦੀ ਬਦਲੀ ਤੋਂ ਬਾਅਦ ਆਈ.ਜੀ. ਜਸਕਰਨ ਸਿੰਘ ਨੂੰ ਲੁਧਿਆਣਾ ’ਚ ਲਾਇਆ ਗਿਆ ਹੈ।
ਅਜੇ ਵੀ 'ਸੁਲਤਾਨਪੁਰ ਲੋਧੀ' ਦੀ ਧਰਤੀ ਨੂੰ ਸਿਜਦਾ ਕਰਨ ਪੁੱਜ ਰਹੀ ਸੰਗਤ
NEXT STORY