ਲੁਧਿਆਣਾ (ਰਾਜ): ਪਿੰਡ ਕਟਾਣੀ ਕਲਾਂ ਵਿਚ ਆਯੁਰਵੇਦ ਕਲੀਨਿਕ ਚਲਾਉਣ ਵਾਲੇ ਇਕ ਡਾਕਟਰ ਨੂੰ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ਾਤਿਰ ਕਾਲਰ ਨੇ ਨਾ ਸਿਰਫ ਡਾਕਟਰ ਨੂੰ ਡਰਾਇਆ-ਧਮਕਾਇਆ, ਸਗੋਂ ਮੋਟੀ ਰਕਮ ਦੀ ਮੰਗ ਕਰਦੇ ਹੋਏ ਅੰਜਾਮ ਭੁਗਤਣ ਦੀ ਚੇਤਾਵਨੀ ਵੀ ਦਿੱਤੀ ਹੈ। ਪਾਕਿਸਤਾਨ ਦੇ ਕੋਡ ਵਾਲੇ ਨੰਬਰ ਤੋਂ ਆਈ ਇਸ ਕਾਲ ਤੋਂ ਬਾਅਦ ਪੀੜਤ ਡਾਕਟਰ ਦਾ ਪਰਿਵਾਰ ਗਹਿਰੇ ਖੌਫ ਵਿੱਚ ਹੈ। ਇਸ ਮਾਮਲੇ ਵਿੱਚ ਥਾਣਾ ਕੂਮਕਲਾਂ ਦੀ ਪੁਲਿਸ ਨੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕਰ ਲਿਆ ਹੈ।
ਗਿਆਨ ਆਯੁਰਵੇਦ ਕਲੀਨਿਕ ਚਲਾਉਣ ਵਾਲੇ ਪੀੜਤ ਡਾਕਟਰ ਨੇ ਪੁਲਸ ਨੂੰ ਦੱਸਿਆ ਕਿ 11 ਮਈ 2026 ਦੀ ਸਵੇਰ ਕਰੀਬ 10:08 ਵਜੇ ਉਨ੍ਹਾਂ ਦੇ ਮੋਬਾਈਲ 'ਤੇ ਇਕ ਅਣਪਛਾਤੇ ਨੰਬਰ ਤੋਂ ਫੋਨ ਆਇਆ। ਫੋਨ ਚੁੱਕਦੇ ਹੀ ਦੂਜੀ ਤਰਫੋਂ ਕਿਸੇ ਨੇ ਬੇਹੱਦ ਹਮਲਾਵਰ ਅਤੇ ਧਮਕੀ ਭਰੇ ਲਹਿਜੇ ਵਿਚ ਕਿਹਾ, "ਤੂੰ ਬੰਦਾ ਬਣ ਜਾ, ਨਹੀਂ ਤਾਂ ਅਸੀਂ ਤੈਨੂੰ ਬੰਦਾ ਬਣਾ ਦਿਆਂਗੇ। ਸਾਨੂੰ ਤੇਰੇ ਬਾਰੇ ਸਭ ਪਤਾ ਹੈ।" ਹੈਰਾਨੀ ਦੀ ਗੱਲ ਇਹ ਹੈ ਕਿ ਇਕ ਵਾਰ ਫੋਨ ਕੱਟਣ ਤੋਂ ਬਾਅਦ ਵੀ ਡਾਕਟਰ ਨੂੰ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਹਨ। ਕਾਲਰ ਹੁਣ ਸਿੱਧਾ ਪੈਸਿਆਂ ਦੀ ਮੰਗ 'ਤੇ ਉਤਰ ਆਇਆ ਹੈ। ਮੁਲਜ਼ਮ ਨੇ ਸਾਫ ਸ਼ਬਦਾਂ ਵਿਚ ਕਿਹਾ ਹੈ ਕਿ ਜੇਕਰ ਜਲਦੀ ਹੀ ਪੈਸਿਆਂ ਦਾ ਇੰਤਜ਼ਾਮ ਨਹੀਂ ਕੀਤਾ, ਤਾਂ ਉਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ।
ਡਾਕਟਰ ਮੁਤਾਬਕ, ਮੁਲਜ਼ਮ ਉਨ੍ਹਾਂ ਨੂੰ ਲਗਾਤਾਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਟਿਕਾਣਿਆਂ ਦੀ ਜਾਣਕਾਰੀ ਹੋਣ ਦਾ ਦਾਅਵਾ ਕਰ ਰਿਹਾ ਹੈ। ਵਿਦੇਸ਼ੀ ਨੰਬਰ ਤੋਂ ਫਿਰੌਤੀ ਮੰਗੇ ਜਾਣ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਵੀ ਚੌਕੰਨਾ ਹੋ ਗਿਆ ਹੈ। ਪੁਲਸ ਨੇ ਅਣਪਛਾਤੇ ਨੰਬਰ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਈਬਰ ਸੈੱਲ ਦੀ ਮਦਦ ਨਾਲ ਕਾਲਰ ਦੀ ਲੋਕੇਸ਼ਨ ਅਤੇ ਪਛਾਣ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਵਿਚ ਇਸ ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ ਅਤੇ ਡਾਕਟਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ।
ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦੇ ਐਲਾਨ ਤੋਂ ਪਹਿਲਾਂ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ
NEXT STORY