ਲੁਧਿਆਣਾ (ਰਿਸ਼ੀ)- ਸਰਾਭਾ ਨਗਰ ਐਕਸਟੈਂਸ਼ਨ ’ਚ ਦਿਨ-ਦਿਹਾੜੇ ਘਰ ’ਚ ਦਾਖਲ ਹੋਏ ਨਕਾਬਪੋਸ਼ ਲੁਟੇਰਿਆਂ ਨੇ 60 ਸਾਲ ਦੀ ਬਜ਼ੁਰਗ ਨੂੰ ਬੰਦੀ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬਲਜੀਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਸਵੇਰੇ ਲਗਭਗ 10 ਵਜੇ ਉਸ ਦਾ ਬੇਟਾ ਅਤੇ ਨੂੰਹ ਆਪਣੇ ਕੰਮ ’ਤੇ ਚਲੇ ਗਏ। ਘਰ ਦੀ ਪਹਿਲੀ ਮੰਜ਼ਿਲ ’ਤੇ ਪਤਨੀ ਅਮਰਜੀਤ ਕੌਰ (60) ਇਕੱਲੀ ਸੀ।
ਇਹ ਖ਼ਬਰ ਵੀ ਪੜ੍ਹੋ - 2 ਕਰੋੜ ਦੀ ਬੋਲੀ ਵਾਲੇ ਪਿੰਡ 'ਚ ਫ਼ਾਇਰਿੰਗ! ਤਾੜ-ਤਾੜ ਚੱਲੀਆਂ ਗੋਲ਼ੀਆਂ
ਲਗਭਗ 10.30 ਵਜੇ 2 ਨੌਜਵਾਨ ਘਰ ’ਚ ਕੂੜਾ ਚੁੱਕਣ ਦੇ ਬਹਾਨੇ ਦਾਖਲ ਹੋਏ ਅਤੇ ਗਰਾਊਂਡ ਫਿਲੌਰ ’ਤੇ ਉਨ੍ਹਾਂ ਨੇ ਆਪਣੇ ਚਿਹਰੇ ’ਤੇ ਰੁਮਾਲ ਬੰਨ੍ਹ ਲਏ। ਇਸ ਤੋਂ ਬਾਅਦ ਉੱਪਰਲੀ ਮੰਜ਼ਿਲ ’ਤੇ ਆ ਕੇ ਪਤਨੀ ਨੂੰ ਕੁਰਸੀ ’ਤੇ ਬਿਠਾ ਕੇ ਕੱਪੜੇ ਨਾਲ ਬੰਨ੍ਹ ਦਿੱਤਾ, ਜਿਸ ਤੋਂ ਬਾਅਦ ਅਲਮਾਰੀ ਦਾ ਲਾਕ ਤੋੜ ਕੇ ਉਸ ’ਚੋਂ 10 ਤੋਲੇ ਸੋਨੇ ਦੇ ਗਹਿਣੇ ਅਤੇ 51,000 ਰੁਪਏ ਕੱਢ ਲਏ। ਇਸ ਦੌਰਾਨ ਘਰ ਨੌਕਰਾਣੀ ਆ ਗਈ, ਜਿਸ ਨੇ ਖੁਦ ਹੀ ਹੇਠਾਂ ਵਾਲਾ ਦਰਵਾਜ਼ਾ ਖੋਲ੍ਹਿਆ ਅਤੇ ਸਾਫ-ਸਫਾਈ ਕਰਨ ਲੱਗ ਪਈ। ਗਰਾਊਂਡ ਫਲੌਰ ’ਤੇ ਨੌਕਰਾਣੀ ਦੇਖ ਦੇ ਬਦਮਾਸ਼ ਘਬਰਾ ਗਏ ਅਤੇ ਛੱਤ ਦੇ ਰਸਤਿਓਂ ਫਰਾਰ ਹੋ ਗਏ।
ਗੁਆਂਢੀ ਨੇ ਫੋਨ ’ਤੇ ਦਿੱਤੀ ਜਾਣਕਾਰੀ
ਜਦ ਨੌਕਰਾਣੀ ਕੰਮ ਕਰਦੇ ਹੋਏ ਉੱਪਰਲੀ ਮੰਜ਼ਿਲ ’ਤੇ ਪੁੱਜੀ ਤਾਂ ਕੁਰਸੀ ਨਾਲ ਮਾਲਕਣ ਨੂੰ ਬੰਨ੍ਹਿਆ ਦੇਖ ਕੇ ਸ਼ੋਰ ਮਚਾਇਆ, ਜਿਸ ਤੋਂ ਬਾਅਦ ਗੁਆਂਢੀਆਂ ਨੇ ਉਨ੍ਹਾਂ ਨੂੰ ਫੋਨ ਕਰ ਕੇ ਸੂਚਨਾ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਮਗਰੋਂ ਮਹਿਲਾ ਦੋਸਤ ਨੂੰ ਮਿਲਣ ਆਏ ਨੌਜਵਾਨ ਨਾਲ ਕੁੱਟਮਾਰ
NEXT STORY