ਲੁਧਿਆਣਾ (ਅਨਿਲ): ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਦਾਣਾ ਮੰਡੀ ਦੇ ਹੋਟਲ ਇੰਡੋ-ਅਮਰੀਕਨ ਦੇ ਕਮਰਾ ਨੰ. 203 ’ਚ 12 ਦਸੰਬਰ ਨੂੰ ਇਕ ਅਰਧ ਨਗਨ ਹਾਲਤ ’ਚ ਮਹਿਲਾ ਦੀ ਲਾਸ਼ ਪੁਲਸ ਵਲੋਂ ਬਰਾਮਦ ਕੀਤੀ ਗਈ ਸੀ। ਪੁਲਸ ਨੇ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਸ ਵਲੋਂ ਉਕਤ ਮਾਮਲੇ ’ਚ ਜਾਂਚ ਕਰਦੇ ਹੋਏ ਹੋਟਲ ਦੇ ਮੈਨੇਜਰ ਵਿਕਾਸ ਠਾਕੁਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਮਹਿਲਾ ਦੇ ਆਸ਼ਿਕ ਅਮਿਤ ਨਿਸ਼ਾਦ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ। ਹੁਣ ਮੁਲਜ਼ਮ ਪੁਲਸ ਦੀ ਨਿਗਰਾਨੀ ’ਚ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ’ਚ ਜ਼ੇਰੇ ਇਲਾਜ ਹੈ।
ਇਸ ਤੋਂ ਬਾਅਦ ਪੁਲਸ ਨੇ ਉਕਤ ਮਾਮਲੇ ’ਚ ਮ੍ਰਿਤਕ ਮਹਿਲਾ ਰੇਖਾ ਦੀ ਪਛਾਣ ਕੀਤੀ ਅਤੇ ਉਸ ਤੋਂ ਬਾਅਦ ਮ੍ਰਿਤਕ ਮਹਿਲਾ ਦੇ ਭਾਈ ਸਰਵਣ ਕੁਮਾਰ ਦੀ ਨਿਸ਼ਾਨਦੇਹੀ ਤੋਂ ਬਾਅਦ ਅੱਗੇ ਦੀ ਜਾਂਚ ਸ਼ੁਰੂ ਕੀਤੀ ਗਈ। ਦੂਜੇ ਪਾਸੇ ਮ੍ਰਿਤਕ ਮਹਿਲਾ ਰੇਖਾ ਦੇ ਮੋਬਾਈਲ ਫੋਨ ’ਚੋਂ ਕਈ ਅਹਿਮ ਖੁਲਾਸੇ ਹੋਏ ਹਨ, ਜਿਸ ’ਚੋਂ ਰੇਖਾ ਦੇ ਮੋਬਾਈਲ ਫੋਨ ’ਤੇ ਅਮਿਤ ਨਿਸ਼ਾਦ ਵਲੋਂ 1 ਸਾਲ ਪਹਿਲਾਂ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕਰਨ ਦੀ ਲਿਖਤੀ ਸ਼ਿਕਾਇਤ ਮਿਲੀ ਹੈ, ਜੋ ਸੀ. ਪੀ. ਨੂੰ ਲਿਖੀ ਗਈ ਹੈ। ਇਸ ਵਿਚ ਮ੍ਰਿਤਕ ਰੇਖਾ ਵੱਲੋਂ ਕਤਲ ਦੇ ਦੋਸ਼ੀ ਅਮਿਤ ਨਿਸ਼ਾਦ ’ਤੇ ਕਈ ਗੰਭੀਰ ਦੋਸ਼ ਲਗਾਏ ਗਏ ਸਨ।
ਉਸ ਦੇ ਫੋਨ ’ਚ ਥਾਣਾ ਮੇਹਰਬਾਨ ਦੇ ਇਕ ਪੁਲਸ ਮੁਲਾਜ਼ਮ ਦੀ ਵੀਡੀਓ ਵੀ ਬਰਾਮਦ ਹੋਈ ਹੈ। ਇਸ ਤੋਂ ਬਾਅਦ ਮੇਹਰਬਾਨ ਪੁਲਸ ਵੱਲੋਂ ਇਸ ਦੀ ਸ਼ਿਕਾਇਤ ’ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਸੀ ਅਤੇ ਬਾਅਦ ’ਚ ਮੁਲਜ਼ਮ ਨਾਲ ਉਸ ਦਾ ਰਾਜ਼ੀਨਾਮਾ ਹੋਣ ਦੇ ਸਬੂਤ ਵੀ ਉਸ ਦੇ ਫੋਨ ’ਚੋਂ ਹੀ ਮਿਲੇ ਪਰ ਉਸ ਦੇ ਰਾਜ਼ੀਨਾਮੇ ’ਤੇ ਕਿਸੇ ਵੀ ਪੱਖ ਦੇ ਸਾਈਨ ਨਹੀਂ ਹੋਏ ਹਨ।
ਮੁਲਜ਼ਮ ਅਮਿਤ ਨਿਸ਼ਾਦ ਵਲੋਂ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦੇ ਫੋਨ ’ਚ ਜੋ ਰੇਖਾ ਨੇ ਸਬੂਤ ਦੇ ਅਾਧਾਰ ’ਤੇ ਡਾਟਾ ਰੱਖਿਆ ਹੋਇਆ ਸੀ, ਉਸ ਨੂੰ ਆਪਣੇ ਫੋਨ ’ਚ ਟ੍ਰਾਂਸਫਰ ਕਰ ਕੇ ਰੇਖਾ ਦਾ ਮੋਬਾਈਲ ਫੋਨ ਰੀਸੈੱਟ ਕਰ ਦਿੰਦਾ ਸੀ। ਮ੍ਰਿਤਕ ਰੇਖਾ ਵੱਲੋਂ ਆਪਣੇ ਬੱਚਿਆਂ ਨੂੰ ਮੁਲਜ਼ਮ ਅਮਿਤ ਨਿਸ਼ਾਦ ਤੋਂ ਖਤਰਾ ਦੱਸਿਆ ਗਿਆ ਸੀ, ਜਿਸ ਬਾਰੇ ਰੇਖਾ ਦੇ ਮੋਬਾਈਲ ਫੋਨ ’ਚ 9 ਨਵੰਬਰ 2024 ਦੀ ਤਰੀਕ ਨੂੰ ਸ਼ਿਕਾਇਤ ਲਿਖੀ ਹੋਈ ਸੀ ਪਰ ਅੱਜ ਤੱਕ ਉਨ੍ਹਾਂ ਸ਼ਿਕਾਇਤਾਂ ’ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਮ੍ਰਿਤਕ ਰੇਖਾ ਦੇ ਮੋਬਾਈਲ ਫੋਨ ’ਚ ਉਸ ਦੀ ਵੱਡੀ ਬੇਟੀ ਦੀ ਮੌਤ ਹੋਣ ਬਾਰੇ ’ਚ ਵੀ ਪਤਾ ਲੱਗਿਆ ਹੈ। ਇਸ ਦੌਰਾਨ ਮੁਲਜ਼ਮ ਅਮਿਤ ਨਿਸ਼ਾਦ ਵੱਲੋਂ ਉਸ ਦਾ ਵਿਸ਼ਵਾਸ ਹਾਸਲ ਕੀਤਾ ਗਿਆ ਅਤੇ ਉਸ ਨਾਲ ਦੋਸਤੀ ਬਣਾਈ ਗਈ। ਹੁਣ ਆਉਣ ਵਾਲਾ ਸਮਾਂ ਹੀ ਇਸ ਭੇਦ ਤੋਂ ਪਰਦਾ ਚੁੱਕੇਗਾ।
ਟਾਂਡਾ 'ਚ ਹੋਏ ਬਿੱਲਾ ਕਤਲ ਕਾਂਡ 'ਚ ਨਵੀਂ ਅਪਡੇਟ! ਪੁਲਸ ਨੇ ਕੀਤੀ ਵੱਡੀ ਕਾਰਵਾਈ
NEXT STORY