ਲੁਧਿਆਣਾ (ਸੰਨੀ) : ਸਥਾਨਕ ਮਲਹਾਰ ਰੋਡ ’ਤੇ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਰੈੱਡ ਲਾਈਟ ਜੰਪ ਕਰਨ ’ਤੇ ਜਦੋਂ ਇਕ ਕਾਰ ਚਾਲਕ ਨੂੰ ਰੋਕਿਆ ਗਿਆ ਤਾਂ ਚਲਾਨ ਕਰਨ ਦੌਰਾਨ ਹੋਈ ਬਹਿਸਬਾਜ਼ੀ ਦੌਰਾਨ ਚਾਲਕ ਨੇ ਪਿਸਤੌਲ ਕੱਢ ਕੇ ਏ. ਐੱਸ. ਆਈ. ’ਤੇ ਤਾਣ ਦਿੱਤੀ। ਇਸ ਨਾਲ ਉੱਥੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਇਸੇ ਦੌਰਾਨ ਏ. ਐੱਸ. ਆਈ. ਨੇ ਵੀ ਬਚਾਅ ਲਈ ਆਪਣੀ ਲਾਇਸੈਂਸੀ ਰਿਵਾਲਵਰ ਕੱਢ ਲਈ। ਇੰਨੀ ਦੇਰ ਵਿਚ ਹੀ ਉੱਥੇ ਲੋਕ ਇਕੱਠੇ ਹੋ ਗਏ ਅਤੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਟ੍ਰੈਫਿਕ ਏ. ਐੱਸ. ਆਈ. ਪੁਨੀਤ ਸ਼ਰਮਾ ਨੇ ਮਾਮਲੇ ਦੀ ਜਾਣਕਾਰੀ ਪੁਲਸ ਕੰਟਰੋਲ ਰੂਮ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ।
ਕਾਰ ਚਾਲਕ ਨੂੰ ਪੀ. ਸੀ. ਆਰ. ਮੁਲਾਜ਼ਮਾਂ ਦੀ ਮਦਦ ਨਾਲ ਥਾਣਾ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਚੌਂਕੀ ਕਿਚਲੂ ਨਗਰ ਦੇ ਮੁਖੀ ਕ੍ਰਿਸ਼ਨ ਲਾਲ ਦਾ ਕਹਿਣਾ ਹੈ ਕਿ ਸ਼ੱਕੀ ਵਿਅਕਤੀ ਨੇ ਮੁਆਫ਼ੀ ਮੰਗ ਲਈ ਹੈ ਤੇ ਦੋਵੇਂ ਧਿਰਾਂ ’ਚ ਸਮਝੌਤਾ ਹੋ ਚੁੱਕਾ ਹੈ।
ਹੋਲੀ ’ਤੇ ਖੌਰੂ ਪਾਉਣ ਵਾਲਿਆਂ ਦੀ ਆਵੇਗੀ ਸ਼ਾਮਤ, ਜਲੰਧਰ ਸ਼ਹਿਰ ਦੀ ਪੁਲਸ ਨੇ ਕੀਤੀ ਖ਼ਾਸ ਤਿਆਰੀ
NEXT STORY