ਲੁਧਿਆਣਾ (ਰਿਸ਼ੀ) : ਪ੍ਰਾਪਰਟੀ ਵਿਵਾਦ ਕਾਰਨ ਇਕ 75 ਸਾਲ ਦੇ ਬਜ਼ੁਰਗ ਨਾਲ ਉਸ ਦਾ ਪੁੱਤਰ ਅਤੇ ਨੂੰਹ ਝਗੜਾ ਕਰਨ ਲੱਗ ਪਏ ਅਤੇ ਉਸ ਦੇ ਨੱਕ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਨੱਕ ਦੀ ਹੱਡੀ ਤੋੜ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ 14 ਦਿਨਾਂ ਬਾਅਦ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੁੱਤਰ ਦਿਨੇਸ਼ ਕੁਮਾਰ, ਨੂੰਹ ਸ਼ੀਤਲ ਗਰਗ ਨਿਵਾਸੀ ਬਸੰਤ ਐਵੇਨਿਊ, ਪ੍ਰੇਮ ਬੱਬਰ ਨਿਵਾਸੀ ਓਮੈਕਸ ਅਤੇ 3 ਅਣਪਛਾਤਿਆਂ ਵਜੋਂ ਹੋਈ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਵਿਜੇ ਕੁਮਾਰ ਨੇ ਦੱਸਿਆ ਕਿ ਉਕਤ ਮੁਲਜ਼ਮ ਆਮ ਕਰ ਕੇ ਪ੍ਰਾਪਰਟੀ ਨੂੰ ਲੈ ਕੇ ਉਸ ਨਾਲ ਝਗੜਾ ਕਰਦੇ ਹਨ। ਬੀਤੀ 9 ਮਈ ਨੂੰ ਉਸ ਨਾਲ ਧੱਕਾ-ਮੁੱਕੀ ਕੀਤੀ, ਜਿਸ ਤੋਂ 1 ਦਿਨ ਬਾਅਦ ਉਕਤ ਮੁਲਜ਼ਮ ਨੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸੇ ਦੌਰਾਨ ਦਿਨੇਸ਼ ਨੇ ਨੱਕ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਉਸ ਵਲੋਂ ਰੌਲਾ ਪਾਉਣ ’ਤੇ ਉਕਤ ਮੁਲਜ਼ਮ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਇਸ ਸਬੰਧੀ ਜਾਂਚ ਅਧਿਕਾਰੀ ਨੇ ਕਿਹਾ ਕਿ ਬਿਰਧ ਨਾਲ ਪ੍ਰਾਪਰਟੀ ਨੂੰ ਲੈ ਕੇ ਝਗੜਾ ਕੀਤਾ ਗਿਆ ਸੀ, ਸਾਰੇ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਫਾਲਟ ਦੀਆਂ 3 ਹਜ਼ਾਰ ਤੋਂ ਵਧ ਸ਼ਿਕਾਇਤਾਂ ਬਣੀਆਂ ਮੁਸੀਬਤ, ਗਰਮੀ ’ਚ 5-6 ਘੰਟੇ ਦੇ ਅਣਐਲਾਨੇ ਕੱਟਾਂ ਨਾਲ ਜਨਤਾ ਬੇਹਾਲ
NEXT STORY