ਲੁਧਿਆਣਾ (ਸਿਆਲ) : ਸੂਬਾ ਸਰਕਾਰ ਜੇਲ੍ਹਾਂ ਵਿਚ ਕੈਦੀਆਂ/ਹਵਾਲਾਤੀਆਂ ਦੇ ਮੋਬਾਈਲਾਂ ਦੀ ਵਰਤੋਂ ‘ਤੇ ਰੋਕ ਲਗਾਉਣ ਲਈ ਚਾਹੇ ਸਖ਼ਤ ਹੈ ਪਰ ਤਾਜ਼ਪੁਰ ਰੋਡ ਦੀ ਕੇਂਦਰੀ ਜੇਲ੍ਹ ਵਿਚ ਮੋਬਾਈਲਾਂ ਦੀ ਬਰਾਮਦਗੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਕੜੀ ਦੇ ਚੱਲਦੇ ਵੱਖ-ਵੱਖ ਬੈਰਕਾਂ ਦੀ ਚੈਕਿੰਗ ਦੌਰਾਨ 6 ਹਵਾਲਾਤੀਆਂ ਤੋਂ 7 ਮੋਬਾਈਲ ਬਰਾਮਦ ਹੋਣ ’ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਸਹਾਇਕ ਸੁਪਰਡੈਂਟ ਭਿਵਮ ਤੇਜ ਸਿੰਗਲਾ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਵਿਰੁੱਧ ਪ੍ਰਿਜ਼ਨ ਐਕਟ ਦੀ ਧਾਰਾ ਦੇ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਹਵਾਲਾਤੀਆਂ ਦੀ ਪਛਾਣ ਸ਼ਸ਼ੀ ਕੁਮਾਰ ਉਰਫ ਰਵੀ ਕੁਮਾਰ ਉਰਫ ਮੁਰਗੀ, ਜੋਨੀ ਕੁਮਾਰ, ਬਲਵਿੰਦਰ ਸਿੰਘ ਉਰਫ ਭਾਨੂ ਉਰਫ ਮਨਪ੍ਰੀਤ ਸਿੰਘ, ਜੋਗਾ ਸਿੰਘ, ਸ਼ੈਲੇਂਦਰ ਮਿਸ਼ਰਾ ਉਰਫ ਜੋਨੀ ਬਾਬਾ ਅਤੇ ਵੀਰ ਬਹਾਦਰ ਵਜੋਂ ਹੋਈ ਹੈ।
ਅਗਸਤ ਮਹੀਨੇ ਵਿਚ ਚੈਕਿੰਗ ਦੌਰਾਨ ਮਿਲ ਚੁੱਕੇ ਹਨ 36 ਮੋਬਾਈਲ
ਜੇਲ੍ਹ ਦੇ ਅੰਦਰ ਸਮੇਂ ਸਮੇਂ ’ਤੇ ਸਰਚ ਮੁਹਿੰਮਾਂ ਦੌਰਾਨ ਅਗਸਤ ਮਹੀਨੇ ਵਿਚ 36 ਦੇ ਲਗਭਗ ਮੋਬਾਈਲ ਬਰਾਮਦ ਹੋ ਚੁੱਕੇ ਹਨ। ਜੇਲ੍ਹ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਚਾਰਦੀਵਾਰੀ ਦੇ ਅੰਦਰ ਬੰਦੀਆਂ ਦੀਆਂ ਬੈਰਕਾਂ ਤੱਕ ਮੋਬਾਈਲ ਕਿਨ੍ਹਾਂ ਹਾਲਾਤ ਵਿਚ ਪੁੱਜ ਜਾਂਦੇ ਹਨ। ਇਹ ਗੱਲ ਆਮ ਲੋਕਾਂ ਦੀ ਸਮਝ ਤੋਂ ਦੂਰ ਹੈ ਅਤੇ ਬੰਦੀਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਧੜੱਲੇ ਨਾਲ ਮੋਬਾਈਲਾਂ ਦੀ ਵਰਤੋਂ ਕਰ ਰਹੇ ਹਨ।
ਸਿੱਧੂ ਮੂਸੇਵਾਲਾ ਕਤਲ ਕੇਸ ’ਚ ਅਦਾਲਤ ਦੀ ਵੱਡੀ ਕਾਰਵਾਈ
NEXT STORY