ਲੁਧਿਆਣਾ (ਸਿਆਲ) : ਜੇਲ੍ਹ ਵਿਚ ਛਲਕਦੇ ਸ਼ਰਾਬ ਦੇ ਜਾਮ ਅਤੇ ਹੁੱਕੇ ਦੇ ਕਸ਼ ਲਗਾਉਣ ਵਾਲਿਆਂ ਦੀ ਵਾਇਰਲ ਹੋਈ ਵੀਡੀਓ ਵਿਚ ਸਾਹਮਣੇ ਆਏ ਮੁਲਜ਼ਮ ਕੈਦੀਆਂ ਅਤੇ ਹਵਾਲਾਤੀਆਂ ਖ਼ਿਲਾਫ਼ ਕਾਰਵਾਈ ਲਈ ਕੇਸ ਪੁਲਸ ਨੂੰ ਭੇਜਿਆ ਗਿਆ ਹੈ। ਇਸ ਵਿਚ ਕੈਦੀ ਮਨਵਿੰਦਰ ਸਿੰਘ ਉਰਫ਼ ਨਿੱਕਾ ਜਟਾਣਾ ’ਤੇ ਵੱਖ-ਵੱਖ ਕਰੀਬ 16 ਕੇਸ ਦਰਜ ਹੋਏ ਦੱਸੇ ਜਾਂਦੇ ਹਨ, ਜਦੋਂ ਕਿ ਕੈਦੀ ਮਨਿੰਦਰ ਸਿੰਘ ਉਰਫ਼ ਦਿੱਲੀ ਐੱਨ. ਡੀ. ਪੀ. ਐੱਸ. ਕੇਸ ਵਿਚ 10 ਸਾਲ ਦੀ ਸਜ਼ਾ ਭੁਗਤ ਰਿਹਾ ਹੈ। ਹਵਾਲਾਤੀ ਕੇਵਲ ਕ੍ਰਿਸ਼ਨ ’ਤੇ ਐੱਸ. ਟੀ. ਐੱਫ. ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕੀਤਾ ਹੋਇਆ ਹੈ। ਹਵਾਲਾਤੀ ਭਾਰਤੀ ਸਿੰਘ ’ਤੇ ਕਤਲ ਦੇ ਯਤਨ ਸਮੇਤ 6 ਅਪਰਾਧਿਕ ਕੇਸ ਦਰਜ ਦੱਸੇ ਜਾਂਦੇ ਹਨ। ਵੀਡੀਓ ’ਚ ਦਿਖ ਰਹੇ ਹਵਾਲਾਤੀ ਪਰਮਿੰਦਰ ਸਿੰਘ ’ਤੇ ਥਾਣਾ ਸਲੇਮ ਟਾਬਰੀ ਵਿਚ ਕਤਲ, ਕਤਲ ਦੇ ਯਤਨ ਦਾ ਕੇਸ ਦਰਜ ਹੋਇਆ ਸੀ। ਜਦੋਂ ਕਿ ਹਵਾਲਾਤੀ ਅਭਿਸ਼ੇਕ ਜੈਨ ਉਰਫ਼ ਲੱਕੀ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਹੈ। ਉਕਤ ਕੇਸ ਸਹਾਇਕ ਸੁਪਰਡੈਂਟ ਤਰਸੇਮ ਪਾਲ ਸ਼ਰਮਾ ਦੀ ਸ਼ਿਕਾਇਤ ’ਤੇ ਭੇਜਿਆ ਗਿਆ। ਦੋਸ਼ੀਆਂ ਨਾਲ ਜੁੜੇ ਨਵੇਂ ਕੇਸ ਵਿਚ ਜੇਲ੍ਹ ਦੇ ਅਕਸ ਨੂੰ ਸੋਸ਼ਲ ਪਲੇਟਫਾਰਮ ’ਤੇ ਧੁੰਦਲਾ ਕਰਨ ਦਾ ਦੋਸ਼ ਲੱਗਾ ਹੈ। ਤਾਜਪੁਰ ਪੁਲਸ ਚੌਂਕੀ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਵੀਡੀਓ ਵਾਇਰਲ ਵਿਚ ਆਉਣ ਵਾਲੇ ਹਵਾਲਾਤੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
ਵਾਇਰਲ ਵੀਡੀਓ ਤੋਂ ਬਾਅਦ ਸਾਰਿਆਂ ’ਤੇ ਹੋਈ ਸਖ਼ਤੀ
ਇਸ ਵਾਇਰਲ ਵੀਡੀਓ ਤੋਂ ਬਾਅਦ ਵੀਡੀਓ ’ਚ ਦਿਖਣ ਵਾਲੇ ਕੈਦੀਆਂ ’ਤੇ ਜੇਲ੍ਹ ਵਿਭਾਗ ਨੇ ਸਖ਼ਤੀ ਕਰ ਦਿੱਤੀ ਹੈ। ਜੇਲ ਸੂਤਰਾਂ ਮੁਤਾਬਕ ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਸੈੱਲਾਂ ਵਿਚ ਪਾਇਆ ਗਿਆ ਹੈ। ਜੇਲ ਵਿਭਾਗ ਦੀ ਹੋਈ ਆਪਣੀ ਕਿਰਕਿਰੀ ਕਾਰਨ ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਵਿਚ ਭੇਜਣ ਦੀ ਵੀ ਸੋਚ ਰਿਹਾ ਹੈ।
'ਨਵਜੋਤ ਸਿੱਧੂ' ਨੇ ਫਿਰ ਟਵੀਟ ਕਰਕੇ ਕੈਪਟਨ ਬਾਰੇ ਕਹੀ ਵੱਡੀ ਗੱਲ, ਨਾਲ ਹੀ ਰੱਖੀ ਇਹ ਮੰਗ
NEXT STORY