ਲੁਧਿਆਣਾ(ਹਿਤੇਸ਼)— ਲੋਕ ਸਭਾ ਚੋਣਾਂ ਲਈ ਸ਼ਡਿਊਲ ਜਾਰੀ ਹੋਣ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਹੁਣ ਆਪਣੇ ਉਮੀਦਵਾਰ ਦੇ ਐਲਾਨ 'ਤੇ ਲੱਗੀਆਂ ਹੋਈਆਂ ਹਨ। ਇਸ ਦੇ ਤਹਿਤ ਪੰਜਾਬ ਵਿਚ ਜ਼ਿਆਦਾਤਰ ਸੀਟਾਂ 'ਤੇ ਮੌਜੂਦਾ ਐੱਮ. ਪੀ. ਜਾਂ ਪਿਛਲੀ ਚੋਣ ਹਾਰ ਚੁੱਕੇ ਆਗੂਆਂ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਗਈ ਹੈ ਜਿਸ 'ਤੇ ਫੈਸਲਾ ਲੈਣ ਲਈ ਜਿੱਥੇ ਕਾਂਗਰਸ ਵੱਲੋਂ ਅਧਿਕਾਰਤ ਤੌਰ 'ਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਉੱਥੇ ਹੀ ਅਕਾਲੀ-ਭਾਜਪਾ ਵਿਚ ਅੰਦਰਖਾਤੇ ਕਵਾਇਦ ਚੱਲ ਰਹੀ ਹੈ ਪਰ ਇਸ ਸਭ ਨੂੰ ਲੈ ਕੇ ਰਸਮੀ ਤੌਰ 'ਤੇ ਐਲਾਨ ਹੋਣ ਤੋਂ ਪਹਿਲਾਂ ਜੋ ਦਿਲਚਸਪ ਪਹਿਲੂ ਸਾਹਮਣੇ ਆ ਰਿਹਾ ਹੈ, ਉਸ ਦੇ ਮੁਤਾਬਕ ਪ੍ਰਮੁੱਖ ਪਾਰਟੀਆਂ ਦੇ ਜ਼ਿਆਦਾਤਰ ਪੁਰਾਣੇ ਉਮੀਦਵਾਰ ਇਸ ਵਾਰ ਚੋਣ ਮੈਦਾਨ ਵਿਚ ਨਜ਼ਰ ਨਹੀਂ ਆਉਣਗੇ, ਜਿਨ੍ਹਾਂ ਵਿਚੋਂ ਕੁਝ ਤਾਂ ਵਿਧਾਇਕ ਜਾਂ ਮੰਤਰੀ ਬਣ ਚੁੱਕੇ ਹਨ ਅਤੇ ਉਨ੍ਹਾਂ ਨੂੰ ਚੋਣ ਲੜਵਾਉਣ ਤੋਂ ਪਾਰਟੀਆਂ ਨੇ ਲਗਭਗ ਇਨਕਾਰ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਕਈਆਂ ਨੇ ਪਹਿਲਾਂ ਤੋਂ ਹੀ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਕੁਝ ਕੁ ਦੀ ਜਗ੍ਹਾ ਪਾਰਟੀਆਂ ਨੇ ਨਵੇਂ ਚਿਹਰੇ ਉਤਾਰਨ ਦੀ ਤਿਆਰੀ ਕਰ ਲਈ ਹੈ।
ਇਹ ਪੁਰਾਣੇ ਉਮੀਦਵਾਰ ਨਹੀਂ ਲੜਨਗੇ ਚੋਣ :
- ਲੁਧਿਆਣਾ : ਮਨਪ੍ਰੀਤ ਇਯਾਲੀ (ਅਕਾਲੀ ਦਲ, ਪਿਛਲੀ ਚੋਣ ਹਾਰ ਗਏ ਸਨ।), ਐੱਚ.ਐੱਸ. ਫੂਲਕਾ (ਵਿਧਾਇਕ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਅਸਫੀਤਾ ਦੇ ਚੁੱਕੇ ਹਨ।)
- ਪਟਿਆਲਾ : ਜਨਰਲ ਜੇ. ਜੇ. ਸਿੰਘ (ਪਿਛਲੀ ਚੋਣ ਅਕਾਲੀ ਦਲ ਬਾਦਲ ਵੱਲੋਂ ਲੜੇ ਸਨ ਅਤੇ ਹੁਣ ਅਕਾਲੀ ਦਲ ਟਕਸਾਲੀ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ।)
- ਜਲੰਧਰ : ਪਵਨ ਟੀਨੂ (ਅਕਾਲੀ ਦਲ, ਵਿਧਾਇਕ ਬਣ ਚੁੱਕੇ ਹਨ।)
- ਸ੍ਰੀ ਅਨੰਦਪੁਰ ਸਾਹਿਬ : ਅੰਬਿਕਾ ਸੋਨੀ (ਕਾਂਗਰਸ, ਟਿਕਟ ਲਈ ਨਹੀਂ ਕੀਤਾ ਅਪਲਾਈ)
- ਫਤਹਿਗੜ੍ਹ ਸਾਹਿਬ : ਕੁਲਵੰਤ ਸਿੰਘ (ਅਕਾਲੀ ਦਲ, ਮੋਹਾਲੀ ਦੇ ਮੇਅਰ ਬਣ ਚੁੱਕੇ ਹਨ।), ਸਾਧੂ ਸਿੰਘ ਧਰਮਸੌਤ (ਕਾਂਗਰਸ, ਮੰਤਰੀ ਬਣ ਚੁੱਕੇ ਹਨ।)
- ਖਡੂਰ ਸਾਹਿਬ : ਰਣਜੀਤ ਸਿੰਘ ਬ੍ਰਹਮਪੁਰਾ (ਅਕਾਲੀ ਦਲ ਬਾਦਲ, ਚੋਣ ਲੜਨ ਤੋਂ ਕੀਤਾ ਇਨਕਾਰ), ਹਰਮਿੰਦਰ ਸਿੰਘ ਗਿੱਲ (ਕਾਂਗਰਸ, ਵਿਧਾਇਕ ਬਣ ਚੁੱਕੇ ਹਨ।)
- ਬਠਿੰਡਾ : ਮਨਪ੍ਰੀਤ ਬਾਦਲ (ਕਾਂਗਰਸ, ਮੰਤਰੀ ਬਣ ਚੁੱਕੇ ਹਨ।)
- ਅੰਮ੍ਰਿਤਸਰ : ਰਾਜਿੰਦਰ ਮੋਹਨ ਛੀਨਾ (ਭਾਜਪਾ, ਹੁਣ ਚਿਹਰਾ ਬਦਲਣ ਦੀ ਤਿਆਰੀ)
- ਫਰੀਦਕੋਟ : ਪਰਮਜੀਤ ਕੌਰ ਗੁਲਸ਼ਨ (ਅਕਾਲੀ ਦਲ, ਇਸ ਵਾਰ ਕਾਂਗਰਸ ਦੇ ਪੁਰਾਣੇ ਉਮੀਦਵਾਰ ਜੋਗਿੰਦਰ ਸਿੰਘ ਪੰਜ ਗਰਾਈਂ ਨੂੰ ਮਿਲ ਸਕਦੀ ਹੈ ਟਿਕਟ)
- ਸੰਗਰੂਰ : ਵਿਜੇ ਇੰਦਰ ਸਿੰਗਲਾ (ਕਾਂਗਰਸ, ਮੰਤਰੀ ਬਣ ਚੁੱਕੇ ਹਨ।), ਸੁਖਦੇਵ ਸਿੰਘ ਢੀਂਡਸਾ (ਅਕਾਲੀ ਦਲ ਬਾਦਲ, ਚੋਣ ਲੜਨ ਤੋਂ ਕੀਤਾ ਇਨਕਾਰ)
- ਫਿਰੋਜ਼ਪੁਰ : ਸੁਨੀਲ ਜਾਖੜ (ਕਾਂਗਰਸ, ਹੁਣ ਗੁਰਦਾਸਪੁਰ ਤੋਂ ਐੱਮ.ਪੀ.ਹਨ।)
- ਹੁਸ਼ਿਆਰਪੁਰ : ਮਹਿੰਦਰ ਕੇ.ਪੀ. (ਕਾਂਗਰਸ, ਹੁਣ ਜਲੰਧਰ ਤੋਂ ਟਿਕਟ ਮੰਗ ਰਹੇ ਹਨ।)
ਇਹ ਪੁਰਾਣੇ ਉਮੀਦਵਾਰ ਫਿਰ ਚੋਣ ਲੜਨ ਦੀ ਤਿਆਰੀ 'ਚ :
- ਲੁਧਿਆਣਾ : ਰਵਨੀਤ ਸਿੰਘ ਬਿੱਟੂ (ਕਾਂਗਰਸ, ਮੌਜੂਦਾ ਐੱਮ.ਪੀ.), ਸਿਮਰਜੀਤ ਬੈਂਸ
- ਪਟਿਆਲਾ : ਪਰਨੀਤ ਕੌਰ (ਕਾਂਗਰਸ), ਧਰਮਵੀਰ ਗਾਂਧੀ (ਮੌਜੂਦਾ ਐੱਮ.ਪੀ.)
- ਗੁਰਦਾਸਪੁਰ : ਸੁਨੀਲ ਜਾਖੜ (ਮੌਜੂਦਾ ਐੱਮ.ਪੀ.)
- ਫਿਰੋਜ਼ਪੁਰ : ਸ਼ੇਰ ਸਿੰਘ ਘੁਬਾਇਆ (ਮੌਜੂਦਾ ਐੱਮ.ਪੀ.)
- ਜਲੰਧਰ : ਸੰਤੋਖ ਚੌਧਰੀ (ਮੌਜੂਦਾ ਐੱਮ.ਪੀ.), ਮਹਿੰਦਰ ਸਿੰਘ ਕੇ.ਪੀ. (ਹੁਸ਼ਿਆਰਪੁਰ ਤੋਂ ਪਿਛਲੀ ਚੋਣ ਹਾਰ ਗਏ ਸਨ।)
- ਸ੍ਰੀ ਅਨੰਦਪੁਰ ਸਾਹਿਬ : ਪ੍ਰੇਮ ਸਿੰਘ ਚੰਦੂਮਾਜਰਾ (ਮੌਜੂਦਾ ਐੱਮ.ਪੀ.)
- ਫਤਹਿਗੜ੍ਹ ਸਾਹਿਬ : ਹਰਿੰਦਰ ਸਿੰਘ ਖਾਲਸਾ (ਮੌਜੂਦਾ ਐੱਮ.ਪੀ., ਆਮ ਆਦਮੀ ਪਾਰਟੀ, ਹੁਣ ਆਜ਼ਾਦ ਲੜਨ ਦਾ ਐਲਾਨ)
- ਸੰਗਰੂਰ : ਭਗਵੰਤ ਮਾਨ (ਮੌਜੂਦਾ ਐੱਮ.ਪੀ.)
- ਬਠਿੰਡਾ : ਹਰਸਿਮਰਤ ਕੌਰ ਬਾਦਲ (ਮੌਜੂਦਾ ਐੱਮ.ਪੀ.)
- ਅੰਮ੍ਰਿਤਸਰ : ਗੁਰਜੀਤ ਔਜਲਾ (ਮੌਜੂਦਾ ਐੱਮ.ਪੀ.)
- ਹੁਸ਼ਿਆਰਪੁਰ : ਵਿਜੇ ਸਾਂਪਲਾ (ਮੌਜੂਦਾ ਐੱਮ.ਪੀ.)
- ਫਰੀਦਕੋਟ : ਪ੍ਰੋ. ਸਾਧੂ ਸਿੰਘ (ਮੌਜੂਦਾ ਐੱਮ.ਪੀ.)
ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲੇ ਫੌਜ ਦੀ 2 ਸਿੱਖ ਪਲਟੂਨ ਦੇ ਅਧਿਕਾਰੀ
NEXT STORY