ਜਲੰਧਰ,(ਧਵਨ) : ਫੌਜ ਦੀ 2 ਸਿੱਖ ਪਲਟੂਨ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ । ਕੈਪਟਨ ਅਮਰਿੰਦਰ ਸਿੰਘ ਜਦੋਂ ਖੁਦ ਫੌਜ ਚ ਸਨ ਤਾਂ ਉਸ ਸਮੇਂ ਉਹ 2 ਸਿੱਖ ਪਲਟੂਨ ਦਾ ਹੀ ਹਿੱਸਾ ਸਨ। ਕੈਪਟਨ ਨੇ ਪਲਟੂਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਇਸ ਪਲਟੂਨ ਦੇ ਸਾਰੇ ਜਵਾਨਾਂ ਤੇ ਅਧਿਕਾਰੀਆਂ ਨੂੰ ਅੱਜ ਵੀ ਆਪਣੇ ਪਰਿਵਾਰ ਦਾ ਅੰਗ ਮੰਨਦੇ ਹਨ। ਮੁੱਖ ਮੰਤਰੀ ਅਮਰਿੰਦਰ, ਜਿਨ੍ਹਾਂ ਦਾ ਅੱਜ ਜਨਮ ਦਿਨ ਹੈ, ਨੂੰ ਉਸ ਦੀ ਪੁਰਾਣੀ ਸਿੱਖ ਪਲਟੂਨ ਦੇ ਜਵਾਨਾਂ ਨੇ
ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਮੁੱਖ ਮੰਤਰੀ ਨੇ ਕਿਹਾ ਕਿ 2 ਸਿੱਖ ਪਲਟੂਨ 'ਚ ਕੰਮ ਕਰਦੇ ਹੋਏ ਉਨ੍ਹਾਂ ਨੂੰ ਸਾਰੇ ਜਵਾਨਾਂ ਦਾ ਸਹਿਯੋਗ ਮਿਲਦਾ ਰਿਹਾ। ਅੱਜ ਵੀ ਉਨ੍ਹਾਂ ਦੀਆਂ ਯਾਦਾਂ ਫੌਜ 'ਚ ਕੰਮ ਕਰਨ ਨੂੰ ਲੈ ਕੇ ਤਾਜ਼ਾ ਹਨ। ਉਨ੍ਹਾਂ ਕਿਹਾ ਕਿ ਇਸ ਪਲਟੂਨ ਦੇ ਅਧਿਕਾਰੀ ਤੇ ਜਵਾਨ ਅੱਜ ਵੀ ਉਸ ਨਾਲ ਕਾਫੀ ਪਿਆਰ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਲਟੂਨ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ, ਜਿਸ ਨੇ ਹਮੇਸ਼ਾ ਹੀ ਦੇਸ਼ 'ਤੇ ਸੰਕਟ ਆਉਣ ਦੇ ਸਮੇਂ ਅੱਗੇ ਆ ਕੇ ਦੁਸ਼ਮਣਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਉਹ 2 ਸਿੱਖ ਪਲਟੂਨ ਦੇ ਇਤਿਹਾਸ ਨੂੰ ਲੈ ਕੇ ਪੁਸਤਕਾਂ ਵੀ ਲਿਖ ਚੁੱਕੇ ਹਨ। ਜੇਕਰ ਵਿਸ਼ਵ ਜੰਗਾਂ ਦੀ ਚਰਚਾ ਕੀਤੀ ਜਾਏ ਤਾਂ ਵੀ ਇਸ ਪਲਟੂਨ ਦਾ ਗੌਰਵਸ਼ਾਲੀ ਇਤਿਹਾਸ ਦੇਖਣ ਨੂੰ ਮਿਲਦਾ ਹੈ।
ਜਨਤਾ ਨੇ ਨਹੀਂ ਚੁਣਿਆ ਸੀ ਨਹਿਰੂ ਨੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ
NEXT STORY