ਲੁਧਿਆਣਾ : ਲੁਧਿਆਣਾ ਸਥਿਤ ਸੀ. ਐੱਮ. ਐੱਸ. ਕੰਪਨੀ 'ਚ ਹੋਈ ਲੁੱਟ ਦੇ ਮਾਮਲੇ 'ਚ ਪੁਲਸ ਨੇ ਇਕ ਹੋਰ ਦੋਸ਼ੀ ਨੂੰ ਜਗਰਾਓਂ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਤੋਂ ਬਾਅਦ ਹੁਣ ਇਸ ਕੇਸ 'ਚ ਕੁੱਲ ਗ੍ਰਿਫ਼ਤਾਰ ਦੋਸ਼ੀਆਂ ਦੀ ਗਿਣਤੀ 6 ਹੋ ਗਈ ਹੈ। ਇਸ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੁਲਜ਼ਮ ਮਨਜਿੰਦਰ ਸਿੰਘ ਮਨੀ ਦੇ ਘਰੋਂ ਗਟਰ 'ਚੋਂ 50 ਲੱਖ ਰੁਪਿਆ ਬਰਾਮਦ ਕੀਤਾ ਗਿਆ ਹੈ, ਜੋ ਕਿ ਇੱਟ ਨਾਲ ਬੰਨ੍ਹੇ ਲਿਫ਼ਾਫ਼ੇ 'ਚ ਪਾਇਆ ਗਿਆ। ਇਸ ਤੋਂ ਪਹਿਲਾਂ ਮਨੀ ਕੋਲੋਂ ਇਕ ਕਰੋੜ ਰੁਪਿਆ ਬਰਾਮਦ ਕੀਤਾ ਜਾ ਚੁੱਕਾ ਹੈ। ਇਸ ਤਰ੍ਹਾਂ ਦੋਸ਼ੀ ਮਨੀ ਤੋਂ ਹੁਣ ਤੱਕ ਪੁਲਸ ਨੇ ਡੇਢ ਕਰੋੜ ਰੁਪਿਆ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ : MLA ਸਰਬਜੀਤ ਕੌਰ ਮਾਣੂੰਕੇ ਦਾ ਖਹਿਰਾ ਨੂੰ ਸਿੱਧਾ ਚੈਲੰਜ, ਅਦਾਲਤ ਜਾਣ ਦੀ ਆਖੀ ਗੱਲ
ਇਸ ਤੋਂ ਇਲਾਵਾ ਨਰਿੰਦਰ ਉਰਫ਼ ਹੈਪੀ ਨਾਂ ਦੇ 6ਵੇਂ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਤੋਂ 25 ਲੱਖ ਰੁਪਏ ਦੇ ਕਰੀਬ ਪੈਸਾ ਬਰਾਮਦ ਕੀਤਾ ਗਿਆ ਹੈ, ਜੋ ਉਸ ਨੇ ਆਪਣੇ ਘਰ ਦੇ ਬਾਹਰ ਦੱਬਿਆ ਹੋਇਆ ਸੀ। ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੌਰਾਨ 5 ਕਰੋੜ, 75 ਲੱਖ ਰੁਪਿਆ ਬਰਾਮਦ ਕਰ ਲਿਆ ਗਿਆ ਹੈ। ਕੇਸ ਦੀ ਮੁੱਖ ਮੁਲਜ਼ਮ ਮਨਦੀਪ ਕੌਰ ਦੀ ਭਾਲ 'ਚ ਰਾਜਸਥਾਨ, ਮਹਾਰਾਸ਼ਟਰ ਅਤੇ ਹਿਮਾਚਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸ ਦੇ ਅਤੇ ਉਸ ਦੇ ਪਤੀ ਖ਼ਿਲਾਫ਼ ਐੱਲ. ਓ. ਸੀ. ਜਾਰੀ ਹੋ ਚੁੱਕੀ ਹੈ ਅਤੇ ਉਹ ਬਾਹਰ ਨਹੀਂ ਭੱਜ ਸਕਦੇ, ਮੁਲਜ਼ਮ ਜਿੰਨਾ ਮਰਜ਼ੀ ਵੀ ਚਲਾਕ ਕਿਉਂ ਨਾ ਹੋਵੇ, ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਸ ਕਮਿਸ਼ਨਰ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਸੀਵਰੇਜ ਲਾਈਨਾਂ ਤੱਕ ਕਰੋੜਾਂ ਰੁਪਏ ਦੀ ਖੋਜ ਲਈ ਵੜਨਾ ਪਿਆ। ਉਨ੍ਹਾਂ ਕਿਹਾ ਕਿ ਇਹ ਇਕ ਵਿਲੱਖਣ ਕੇਸ ਹੈ, ਕਿਉਂਕਿ ਸਾਰੇ ਦੋਸ਼ੀਆਂ 'ਚੋਂ ਕਿਸੇ ਦਾ ਵੀ ਕੋਈ ਪਿਛਲਾ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀ. ਐੱਮ. ਐੱਸ. ਕੰਪਨੀ ਤੋਂ ਵੀ ਸਾਰੀ ਜਾਣਕਾਰੀ ਮੰਗੀ ਗਈ ਹੈ ਕਿ ਉਨ੍ਹਾਂ ਕੋਲ ਪੈਸਾ ਕਿੱਥੋਂ ਆਇਆ ਸੀ।
ਇਹ ਵੀ ਪੜ੍ਹੋ : ਬਜ਼ੁਰਗ ਨੂੰ ਰਾਤ ਵੇਲੇ ਘੜੀਸਦੇ ਲੈ ਗਏ ਨੌਜਵਾਨ, ਸੜਕ 'ਤੇ ਕਾਰਾ ਕਰਦਿਆਂ ਵੀਡੀਓ ਬਣਾ ਕਰ ਦਿੱਤੀ ਵਾਇਰਲ
ਜਾਣੋ ਕੀ ਹੈ ਪੂਰਾ ਮਾਮਲਾ
ਲੁਧਿਆਣਾ ਦੇ ਰਾਜਗੁਰੂ ਨਗਰ 'ਚ ਏ. ਟੀ. ਐੱਮ. ਕੈਸ਼ ਕੰਪਨੀ 'ਚ 9 ਜੂਨ ਦੀ ਰਾਤ ਨੂੰ ਲੁਟੇਰਿਆਂ ਨੇ 8.49 ਕਰੋੜ ਦੀ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਹੁਣ ਤੱਕ ਇਸ ਮਾਮਲੇ 'ਚ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ 5 ਕਰੋੜ, 75 ਲੱਖ ਰੁਪਿਆ ਬਰਾਮਦ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੋਟਕਪੂਰਾ ਗੋਲ਼ੀ ਕਾਂਡ : ਅਦਾਲਤ ਨੇ 7 ਜੁਲਾਈ ਤੱਕ ਟਾਲੀ ਮਾਮਲੇ ਦੀ ਸੁਣਵਾਈ
NEXT STORY