ਲੁਧਿਆਣਾ (ਰਾਮ) : ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ਕਰਦੇ ਹੋਏ ਇਕ ਵਿਅਕਤੀ ਨੇ ਅਚਾਨਕ ਧੀ ਸਮੇਤ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਦੋਹਰੇ ਕਤਲਕਾਂਡ ਤੋਂ ਬਾਅਦ ਦੋਸ਼ੀ ਨੇ ਆਪਣੇ ਭਤੀਜੇ ਨੂੰ ਫੋਨ ਕਰਕੇ ਕਿਹਾ ਕਿ ਮੈਂ ਸਭ ਕੁੱਝ ਖ਼ਤਮ ਕਰ ਦਿੱਤਾ ਹੈ, ਬਾਕੀ ਤੂੰ ਜਾ ਕੇ ਸੰਭਾਲ ਲੈ, ਮੈਂ ਦੋਰਾਹਾ ਨਹਿਰ 'ਚ ਛਾਲ ਮਾਰਨ ਜਾ ਰਿਹਾ ਹਾਂ। ਇਸ ਤੋਂ ਬਾਅਦ ਉਸ ਨੇ ਫੋਨ ਬੰਦ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੋਤੀ ਨਗਰ ਦੀ ਪੁਲਸ ਮੌਕੇ 'ਤੇ ਪਹੁੰਚੀ।
ਇਹ ਵੀ ਪੜ੍ਹੋ : ਲੁਧਿਆਣਾ 'ਚ LKG ਦੀ ਬੱਚੀ ਨਾਲ ਹੋਏ ਜਬਰ-ਜ਼ਿਨਾਹ ਮਾਮਲੇ ਦੀ ਜਾਂਚ ਲਈ SIT ਦਾ ਗਠਨ
21 ਫਰਵਰੀ ਨੂੰ ਧੀ ਦਾ ਹੋਣਾ ਸੀ ਵਿਆਹ
ਪੁਲਸ ਮੁਤਾਬਕ ਦੋਸ਼ੀ ਪਿਆਰਾ ਸਿੰਘ ਪੁੱਤਰ ਹਰੀ ਸਿੰਘ ਵਾਸੀ ਸ਼ੇਰਪੁਰ ਕਲਾਂ ਦੇ ਭਤੀਜੇ ਗੁਰਪ੍ਰੀਤ ਸਿੰਘ ਪੁੱਤਰ ਤਾਰਾ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ 3 ਭਰਾ ਅਤੇ 3 ਭੈਣਾਂ ਹਨ, ਜੋ ਆਪਣੇ ਪਰਿਵਾਰਾਂ ਸਮੇਤ ਵੱਖ-ਵੱਖ ਰਹਿੰਦੇ ਹਨ। ਗੁਰਪ੍ਰੀਤ ਦੇ ਪਿਤਾ ਅਤੇ ਇਕ ਚਾਚੇ ਦੀ ਮੌਤ ਹੋ ਚੁੱਕੀ ਹੈ। ਦੋਸ਼ੀ ਪਿਆਰਾ ਸਿੰਘ ਆਪਣੀ ਧੀ ਰਾਜਦੀਪ ਕੌਰ ਅਤੇ ਪਤਨੀ ਸਵਰਣਜੀਤ ਕੌਰ ਨਾਲ ਗੁਰਪ੍ਰੀਤ ਦੇ ਗੁਆਂਢ 'ਚ ਹੀ ਰਹਿੰਦਾ ਹੈ, ਜੋ ਇਕ ਫੈਕਟਰੀ 'ਚ ਲੇਬਰ ਦਾ ਕੰਮ ਕਰਦਾ ਹੈ। ਪਿਆਰਾ ਸਿੰਘ ਦੀ ਧੀ ਰਾਜਦੀਪ ਕੌਰ ਦਾ ਆਉਣ ਵਾਲੀ 21 ਫਰਵਰੀ ਨੂੰ ਵਿਆਹ ਹੋਣਾ ਸੀ। ਰਾਜਦੀਪ ਦੇ ਵਿਆਹ ਦੀਆਂ ਤਿਆਰੀਆਂ ਦੌਰਾਨ ਹੀ ਅਚਾਨਕ ਪਿਆਰਾ ਸਿੰਘ ਨੇ ਪਤਨੀ ਸਵਰਣਜੀਤ ਅਤੇ ਧੀ ਰਾਜਦੀਪ ਕੌਰ ਦੇ ਸਿਰ 'ਚ ਹਥੌੜੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਹੋਣ ਵਾਲੀਆਂ ਚੋਣਾਂ ਦੌਰਾਨ 'ਵੀਡੀਓਗ੍ਰਾਫੀ' ਕਰਨ ਦੀ ਇਜਾਜ਼ਤ : ਚੋਣ ਕਮਿਸ਼ਨ
ਪੀ. ਸੀ. ਐਸ. ਅਫ਼ਸਰ ਬਣਨਾ ਚਾਹੁੰਦੀ ਸੀ ਕੁੜੀ
ਦੱਸਿਆ ਜਾ ਰਿਹਾ ਹੈ ਕਿ ਕੁੜੀ ਅਜੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਵਿਆਹ ਤੋਂ ਪਹਿਲਾਂ ਪੀ. ਸੀ. ਐਸ. ਅਫ਼ਸਰ ਬਣਨਾ ਚਾਹੁੰਦੀ ਸੀ। ਸ਼ਨੀਵਾਰ ਨੂੰ ਹੀ ਉਸ ਦੀ ਪ੍ਰੀਖਿਆ ਸੀ ਪਰ ਪਿਤਾ ਉਸ ਦੀ ਇਕ ਨਹੀਂ ਸੁਣਦਾ ਸੀ ਅਤੇ ਹਰ ਰੋਜ਼ ਵਿਆਹ ਕਰਨ ਲਈ ਉਸ 'ਤੇ ਦਬਾਅ ਪਾ ਰਿਹਾ ਸੀ, ਜਿਸ ਦੇ ਚੱਲਦਿਆਂ ਉਸ ਨੇ ਆਪਣੀ ਧੀ ਦਾ ਰਿਸ਼ਤਾ ਰੋਪੜ ਦੇ ਨੌਜਵਾਨ ਨਾਲ ਤੈਅ ਕਰ ਦਿੱਤਾ ਸੀ। ਇਸੇ ਗੱਲ ਨੂੰ ਲੈ ਕੇ ਘਰ 'ਚ ਰੋਜ਼ਾਨਾ ਝਗੜਾ ਹੁੰਦਾ ਸੀ। ਸ਼ੁੱਕਰਵਾਰ ਨੂੰ ਇਸੇ ਗੱਲ ਤੋਂ ਗੁੱਸੇ 'ਚ ਆਏ ਪਿਤਾ ਨੇ ਖ਼ੌਫਨਾਕ ਕਾਂਡ ਨੂੰ ਅੰਜਾਮ ਦਿੰਦਿਆਂ ਬੇਰਹਿਮੀ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਧੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਬਾਅਦ 'ਚ ਧੀ ਨੇ ਵੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਬਿਸ਼ਨੋਈ' ਦੇ ਗੁਰਗਿਆਂ ਵੱਲੋਂ ਖ਼ੌਫਨਾਕ ਵਾਰਦਾਤ, ਬੀਬੀਆਂ ਨੇ ਦਰਵਾਜ਼ੇ ਬੰਦ ਕਰਕੇ ਬਚਾਈ ਜਾਨ
ਦੋਸ਼ੀ ਦੀ ਭਾਲ 'ਚ ਜੁੱਟੀ ਪੁਲਸ
ਦੋਸ਼ੀ ਪਿਆਰਾ ਸਿੰਘ ਨੇ ਭਾਵੇਂ ਗੁਰਪ੍ਰੀਤ ਨੂੰ ਕਿਹਾ ਕਿ ਉਹ ਦੋਰਾਹਾ ਨਹਿਰ 'ਚ ਛਾਲ ਮਾਰਨ ਚੱਲਾ ਹੈ ਪਰ ਫਿਰ ਵੀ ਪੁਲਸ ਪਿਆਰਾ ਸਿੰਘ ਦੀ ਭਾਲ ਕਰ ਰਹੀ ਹੈ। ਜਦੋਂ ਤੱਕ ਪਿਆਰਾ ਸਿੰਘ ਪੁਲਸ ਨੂੰ ਨਹੀਂ ਮਿਲਦਾ, ਉਦੋਂ ਤੱਕ ਇਸ ਮਾਮਲੇ ਦਾ ਸੱਚ ਸਾਹਮਣੇ ਆਉਣਾ ਮੁਸ਼ਕਲ ਹੈ। ਫਿਲਹਾਲ ਪੁਲਸ ਨੇ ਪਿਆਰਾ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਵਿਵਾਦਾਂ ’ਚ, ਗਰਭ ’ਚ ਮਰੇ ਬੱਚੇ ਨੂੰ ਲੈ ਕੇ ਤੜਫਦੀ ਰਹੀ ਔਰਤ
NEXT STORY