ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਘਟੀਆ ਕਾਗੁਜ਼ਾਰੀ ਨੂੰ ਲੈ ਕੇ ਇਕ ਵਾਰ ਫਿਰ ਤੋਂ ਵਿਵਾਦਾਂ ’ਚ ਆ ਗਿਆ ਹੈ। ਇਥੇ ਇਕ ਗਰਭਵਤੀ ਔਰਤ ਇਲਾਜ ਲਈ ਪਿਛਲੇ ਚਾਰ ਦਿਨਾਂ ਤੋਂ ਆਪਣੇ ਗਰਭ ’ਚ ਮਰੇ ਹੋਏ ਬੱਚੇ ਨੂੰ ਲੈ ਕੇ ਭਟਕ ਰਹੀ ਹੈ ਜਦਕਿ ਸਿਵਲ ਪ੍ਰਸ਼ਾਸਨ ਵੱਲੋਂ ਇਲਾਜ ਕਰਨ ਦੀ ਬਜਾਏ ਚੁੱਪੀ ਸਾਧੀ ਹੋਈ ਹੈ।
ਇਹ ਵੀ ਪੜ੍ਹੋ : ਗਰਲਫਰੈਂਡ ਲਈ NRI ਕੁੜੀ ਨਾਲ ਵਿਆਹ ਕਰਵਾ ਕੈਨੇਡਾ ਪੁੱਜਾ ਨੌਜਵਾਨ, ਪੂਰਾ ਮਾਮਲਾ ਕਰੇਗਾ ਹੈਰਾਨ

ਮਿਲੀ ਜਾਣਕਾਰੀ ਮੁਤਾਬਕ ਹੁਸੈਨਪੁਰ ਦੀ ਰਹਿਣ ਵਾਲੀ ਰੇਖਾ ਨਾਂ ਦਾ ਬੀਬੀ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਹੋਣ ਤੋਂ ਪਹਿਲਾਂ ਸਕੈਨਿੰਗ ਦੌਰਾਨ ਪਤਾ ਲੱਗਾ ਕਿ ਗਰਭ ’ਚ ਉਸ ਦਾ ਬੱਚਾ ਮਰ ਚੁੱਕਾ ਹੈ, ਜਿਸ ਦੇ ਬਾਅਦ ਪੀੜਤ ਇਲਾਜ ਲਈ 9 ਤਾਰੀਖ਼ ਨੂੰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਆਈ। ਇਥੇ ਦਵਾਈ ਦੇ ਕੇ ਬੀਬੀ ਨੂੰ ਡਾਕਟਰ ਨੇ ਘਰ ਜਾਣ ਲਈ ਕਿਹਾ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)

ਇੰਨੇ ’ਚ ਜਦੋਂ ਸਿਹਤ ਜ਼ਿਆਦਾ ਵਿਗੜੀ ਤਾਂ 11 ਤਾਰੀਖ਼ ਨੂੰ ਦੋਬਾਰਾ ਉਕਤ ਬੀਬੀ ਹਸਪਤਾਲ ’ਚ ਆਈ ਅਤੇ ਡਾਕਟਰ ਨੇ ਇਸ ਨੂੰ ਦਾਖ਼ਲ ਕਰ ਲਿਆ। ਦਾਖ਼ਲ ਹੋਣ ਦਰਮਿਆਨ ਵੀ ਪੀੜਤਾ ਨੂੰ ਇਲਾਜ ਨਹੀਂ ਮਿਲ ਰਿਹਾ ਹੈ ਜਦਕਿ ਪੀੜਤਾ ਨੂੰ ਹੁਣ ਸਰੀਰ ’ਚੋਂ ਬਦਬੂ ਆ ਰਹੀ ਹੈ ਅਤੇ ਲਗਾਤਾਰ ਉਸ ਨੂੰ ਪੇਟ ’ਚ ਦਰਦ ਹੋ ਰਹੀ ਹੈ। ਇਸ ਬਾਰੇ ਡਾਕਟਰ ਨੂੰ ਸੂਚਨਾ ਹੋਣ ’ਤੇ ਵੀ ਇਲਾਜ ’ਚ ਦੇਰੀ ਹੋ ਰਹੀ ਹੈ।
ਇਹ ਵੀ ਪੜ੍ਹੋ : ਕੈਪਟਨ ਦੇ ਆਮ ਆਦਮੀ ਪਾਰਟੀ ’ਤੇ ਵੱਡੇ ਹਮਲੇ, ਕਿਹਾ- ‘ਆਪ’ ਨੂੰ ਪੰਜਾਬ ਦੀ ‘ਆਨ, ਬਾਨ ਤੇ ਸ਼ਾਨ’ ਦਾ ਕੀ ਪਤਾ

ਗਰਭਵਤੀ ਰੇਖਾ ਨੇ ਪੇਟ ’ਚ 6 ਮਹੀਨਿਆਂ ਦੇ ਮਰੇ ਬੱਚੇ ਨੂੰ ਲੈ ਕੇ ਇਲਾਜ ਲਈ ਸਿਵਲ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ। ਰੇਖਾ ਦੇ ਸਹੁਰੇ ਨੇ ਰਾਜਾ ਰਾਮ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਬਿਨ੍ਹਾਂ ਸੁੱਧ ਲਈ ਉਲਟਾ ਮਰੀਜ਼ ’ਤੇ ਦਬਾਅ ਪਾ ਰਿਹਾ ਹੈ ਕਿ ਉਹ ਕਿਸੇ ਨਿੱਜੀ ਹਸਪਤਾਲ ’ਚ ਆਪਣੇ ਇਲਾਜ ਲਈ ਜਾ ਸਕਦੇ ਹਨ ਜਦਕਿ ਪੀੜਤ ਪਰਿਵਾਰ ਮੁਤਾਬਕ ਜਦੋਂਕਿ ਉਨ੍ਹਾਂ ਦੀ ਨੂੰਹ ਪਿਛਲੇ ਚਾਰ ਦਿਨਾਂ ਤੋਂ ਇਲਾਜ ਲਈ ਤੜਪ ਰਹੀ ਹੈ ਅਤੇ ਇਲਾਜ ਲਈ ਕਿਸੇ ਹੋਰ ਹਸਪਤਾਲ ’ਚ ਜਾਣ ਲਈ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲੋਕਤੰਤਰ ਦੇ ਚਾਰੇ ਥੰਮ੍ਹਾਂ ਨੂੰ ਆਪਣੇ ਕਿਰਦਾਰ ਨਿਭਾਉਣ ਦੀ ਲੋੜ : ਜਸਟਿਸ ਜ਼ੋਰਾ ਸਿੰਘ

ਪੀੜਤ ਪਰਿਵਾਰ ਮੁਤਾਬਕ ਮਰੀਜ਼ ਦੀ ਹਾਲਾਤ ਬੇਹੱਦ ਖ਼ਰਾਬ ਹੋ ਰਹੀ ਹੈ ਅਤੇ ਉਹ ਇਲਾਜ ਨਾ ਹੋਣ ’ਤੇ ਨਿੱਜੀ ਹਸਪਤਾਲ ਜਾਣ ਨੂੰ ਮਜਬੂਰ ਹਨ। ਉਥੇ ਹੀ ਡਾਕਟਰ ਮੰਜਲੀ ਨੇ ਇਹ ਮਾਮਲਾ ਸੀਨੀਅਰ ਅਧਿਕਾਰੀ ਦੇ ਧਿਆਨ ’ਚ ਕਹਿ ਕੇ ਆਪਣਾ ਪੱਲਾ ਝਾੜ ਦਿੱਤਾ ਹੈ ਅਤੇ ਮਰੀਜ਼ ਨੂੰ ਜ਼ੇਰੇ ਇਲਾਜ ਦੱਸਿਆ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ ਲੁੱਟੀ 3 ਲੱਖ ਦੀ ਨਕਦੀ

ਨੋਟ: ਸਿਵਲ ਹਸਪਤਾਲ ਵੱਲੋਂ ਵਰਤੀ ਗਈ ਲਾਪਰਵਾਹੀ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦੱਸੋ
ਨਾਭਾ 'ਚ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਇਕ ਦੀ ਮੌਤ, 6 ਗੰਭੀਰ ਫੱਟੜ
NEXT STORY