ਲੁਧਿਆਣਾ (ਰਿਸ਼ੀ) : ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਜੇਕਰ ਗੱਲ ਕਰੀਏ ਤਾਂ ਇਹ ਜਾਣ ਕੇ ਤੁਹਾਡੇ ਲਈ ਕਾਫੀ ਸ਼ਰਮ ਦੀ ਗੱਲ ਹੋਵੇਗੀ ਕਿ ਅਸੀਂ ਨਿਯਮ ਫਾਲੋ ਨਾ ਕਰਨ ’ਚ ਸਭ ਤੋਂ ਅੱਗੇ ਹਾਂ। ਲੁਧਿਆਣਵੀ ਜਾਨ ਜ਼ੋਖਿਮ ’ਚ ਪਾਉਣਾ ਠੀਕ ਸਮਝਦੇ ਹਨ ਪਰ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਅਤੇ ਕਾਰ ਚਲਾਉਂਦੇ ਸਮੇਂ ਸੀਟ ਬੈਲਟ ਲਗਾਉਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ। ਇਸ ਗੱਲ ਦੀ ਪੁਸ਼ਟੀ ਸੜਕਾਂ ’ਤੇ ਤਾਇਨਾਤ ਟ੍ਰੈਫਿਕ ਪੁਲਸ ਵਲੋਂ ਕੱਟੇ ਜਾਣ ਵਾਲੇ ਚਲਾਨਾਂ ਤੋਂ ਲਗਾਇਆ ਜਾ ਸਕਦਾ ਹੈ। ਹੁਣ ਤੱਕ ਹਰ ਤਰ੍ਹਾਂ ਦੇ ਟ੍ਰੈਫਿਕ ਨਿਯਮ ਤੋੜਨ ਦੀ ਗੱਲ ਕਰੀਏ ਤਾਂ ਲੁਧਿਆਣਵੀਆਂ ਦੇ 1 ਲੱਖ ਤੋਂ ਵੱਧ ਚਲਾਨ ਕੱਟੇ ਜਾ ਚੁੱਕੇ ਹਨ।
ਹਰ ਰੋਜ਼ ਹੋ ਰਹੇ 145 ਚਲਾਨ, ਫਿਰ ਵੀ ਨਹੀਂ ਲੈ ਰਹੇ ਸੁਧਰਨ ਦਾ ਨਾਂ
ਸਾਲ 2023 ਦੇ ਜੇਕਰ ਪਹਿਲੇ 6 ਮਹੀਨਿਆਂ ਦੀ ਗੱਲ ਕਰੀਏ ਤਾਂ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹਨ। 1 ਜਨਵਰੀ 2023 ਤੋਂ ਲੈ ਕੇ 24 ਜੂਨ 2023 ਤੱਕ ਪੁਲਸ ਵਲੋਂ ਸੀਟ ਬੈਲਟ ਤੇ ਹੈਲਮੇਟ ਨਾ ਪਹਿਨਣ ਦੇ 25,478 ਚਲਾਨ ਕੱਟੇ ਗਏ ਹਨ। ਇਸ ਹਿਸਾਬ ਨਾਲ ਟ੍ਰੈਫਿਕ ਪੁਲਸ ਰੋਜ਼ਾਨਾ 145 ਚਲਾਨ ਕੱਟ ਰਹੀ ਹੈ ਪਰ ਅਸੀਂ ਫਿਰ ਵੀ ਸੁਧਰਨ ਦਾ ਨਾਂ ਨਹੀਂ ਲੈ ਰਹੇ।
ਇਹ ਵੀ ਪੜ੍ਹੋ : ਪੂਰੀ ਉਮਰ ਸਾਥ ਨਿਭਾਉਣ ਦਾ ਕੀਤਾ ਵਾਅਦਾ, ਵਿਆਹ ਮਗਰੋਂ ਚੌਧਵੇਂ ਦਿਨ ਜੱਗੋਂ ਤੇਰ੍ਹਵੀਂ ਕਰ ਗਈ ਲਾੜੀ
ਮਹੀਨੇ ਦੇ ਹਿਸਾਬ ਨਾਲ ਕੱਟੇ ਕਏ ਚਲਾਨਾਂ ਦਾ ਵੇਰਵਾ
ਮਹੀਨਾ |
ਹੈਲਮੇਟ |
ਸੀਟ ਬੈਲਟ |
ਜਨਵਰੀ |
2772 |
457 |
ਫਰਵਰੀ |
3556 |
483 |
ਮਾਰਚ |
4517 |
592 |
ਅਪ੍ਰੈਲ |
3787 |
599 |
ਮਈ |
4417 |
759 |
ਜੂਨ |
3026 |
522 |
ਪਾਰਕਿੰਗ ਦਾ ਵੀ ਨਹੀਂ ਧਿਆਨ, ਰੈੱਡ ਲਾਈਟ ਵੀ ਕਰਦੇ ਆਰਾਮ ਨਾਲ ਜੰਪ, ਰੋਜ਼ਾਨਾ 168 ਚਲਾਨ
ਲੁਧਿਆਣਵੀ ਹਰ ਤਰ੍ਹਾਂ ਦਾ ਟ੍ਰੈਫਿਕ ਰੂਨ ਤੋੜਨ ’ਚ ਅੱਵਲ ਹਨ। ਜੇਕਰ ਸੜਕ ’ਤੇ ਵਾਹਨ ਖੜ੍ਹੇ ਕਰਨ ਦੀ ਗੱਲ ਕਰੀਏ ਤਾਂ ਰਾਂਗ ਪਾਰਕਿੰਗ ’ਚ ਵੀ ਇਨ੍ਹਾਂ ਦਾ ਕੋਈ ਜਵਾਬ ਨਹੀਂ। ਚਾਹੇ ਸੜਕ ’ਤੇ ਲੰਬਾ ਜਾਮ ਬਾਅਦ ’ਚ ਲੱਗ ਜਾਵੇ ਪਰ ਆਪਣੀ ਗੱਡੀ ਖੜ੍ਹੀ ਕਰ ਕੇ ਚਲੇ ਜਾਂਦੇ ਹਨ, ਜਦੋਂਕਿ ਖੁਦ ਦੇ ਸਮੇਂ ਨੂੰ ਆਪਣੀ ਜਾਨ ਤੋਂ ਵੀ ਕੀਮਤੀ ਸਮਝਦੇ ਹਨ ਅਤੇ ਰੈੱਡ ਲਾਈਟ ਵੀ ਆਰਾਮ ਨਾਲ ਜੰਪ ਕਰਦੇ ਹਨ। ਅੰਕੜਿਆਂ ਦੀ ਗੱਲ ਕਰੀਏ ਤਾਂ ਪਹਿਲੇ 6 ਮਹੀਨਿਆਂ ’ਚ ਰਾਂਗ ਪਾਰਕਿੰਗ ਦੇ 27,282 ਅਤੇ ਰੈੱਡ ਲਾਈਟ ਜੰਪ ਦੇ 2135 ਚਲਾਨ ਹਨ।
ਮਹੀਨੇ ਦੇ ਹਿਸਾਬ ਨਾਲ ਕੱਟੇ ਗਏ ਚਲਾਨਾਂ ਦਾ ਵੇਰਵਾ
ਮਹੀਨਾ |
ਰਾਂਗ ਪਾਰਕਿੰਗ |
ਰੈੱਡ ਲਾਈਟ ਜੰਪ |
ਜਨਵਰੀ |
4087 |
264 |
ਫਰਵਰੀ |
4812 |
439 |
ਮਾਰਚ |
4899 |
426 |
ਅਪ੍ਰੈਲ |
4689 |
283 |
ਮਈ |
4870 |
456 |
ਜੂਨ |
3925 |
267 (24 ਤਰੀਕ ਤੱਕ) |
ਓਵਰਸਪੀਡ, ਅੰਡਰ ਏਜ, ਰਾਂਗ ਸਾਈਡ, ਮੋਬਾਇਲ ਯੂਜ਼ ਦੇ 10, 122 ਚਲਾਨ
ਟ੍ਰੈਫਿਕ ਨਿਯਮਾਂ ਦੇ ਸਕੂਲਾਂ ’ਚ ਸਮੇਂ-ਸਮੇਂ ’ਤੇ ਪਾਠ ਪੜ੍ਹਾਏ ਜਾ ਰਹੇ ਹਨ ਪਰ ਫਿਰ ਵੀ ਉਸ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਚਾਹੇ ਅੰਡਰਏਜ ਚਾਲਕਾਂ ਦੀ ਗੱਲ ਕਰੀਏ ਜਾਂ ਫਿਰ ਵਾਹਨ ਚਲਾਉਂਦੇ ਸਮੇਂ ਮੋਬਾਇਲ ਵਰਤਣ ਦੀ ਜਾਂ ਫਿਰ ਰਾਂਗ ਸਾਈਡ ਜਾਣਾ ਹੋਵੇ ਜਾਂ ਫਿਰ ਓਵਰਸਪੀਡ, ਸਾਰਿਆਂ ’ਚ ਚਲਾਨ ਕਰਦੇ-ਕਰਦੇ ਟ੍ਰੈਫਿਕ ਪੁਲਸ ਥੱਕ ਜਾਂਦੀ ਹੈ ਪਰ ਲੋਕ ਸੁਧਰਨ ਨੂੰ ਤਿਆਰ ਨਹੀਂ। ਪਹਿਲੇ 175 ਦਿਨਾਂ ’ਚ ਟ੍ਰੈਫਿਕ ਪੁਲਸ ਵਲੋਂ 10 ਹਜ਼ਾਰ 122 ਚਲਾਨ ਕੱਟੇ ਗਏ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਦਰਦ ਕਤਲ ਨਾਲ ਦਹਿਸ਼ਤ: ਨਹੀਂ ਹੋ ਸਕੀ ਮ੍ਰਿਤਕ ਦੀ ਪਛਾਣ, ਸਿਰ ਲੱਭ ਰਹੀ ਪੁਲਸ
ਕੱਟੇ ਗਏ ਇਨ੍ਹਾਂ 4 ਗਲਤੀਆਂ ਦੇ ਚਲਾਨਾਂ ਦਾ ਮਹੀਨੇ ਦੇ ਹਿਸਾਬ ਨਾਲ ਵੇਰਵਾ
ਮਹੀਨਾ |
ਚਲਾਨ |
ਜਨਵਰੀ |
921 |
ਫਰਵਰੀ |
1876 |
ਮਾਰਚ |
2044 |
ਅਪ੍ਰੈਲ |
1909 |
ਮਈ |
2133 |
ਜੂਨ |
1239 |
ਕੁੱਲ |
10,122 |
ਹਰ ਰੋਜ਼ ਫੜੇ ਜਾਂਦੇ ਹਨ 6 ਨਕਲੀ ਵੀ. ਵੀ. ਆਈ. ਪੀ.
ਸੜਕਾਂ ’ਤੇ ਮੌਜੂਦ ਟ੍ਰੈਫਿਕ ਪੁਲਸ ਵਲੋਂ ਹਰ ਰੋਜ਼ 6 ਅਜਿਹੇ ਨਕਲੀ ਵੀ. ਵੀ. ਆਈ. ਪੀ. ਫੜੇ ਜਾਂਦੇ ਹਨ, ਜੋ ਹੁੰਦੇ ਤਾਂ ਆਮ ਲੋਕ ਹਨ ਪਰ ਖੁਦ ਨੂੰ ਵੀ. ਵੀ. ਆਈ. ਪੀ. ਸਮਝ ਕੇ ਆਪਣੇ ਵਾਹਨਾਂ ਦੇ ਸ਼ੀਸ਼ੇ ਕਾਲੇ ਕਰਵਾ ਲੈਂਦੇ ਹਨ। ਅਜਿਹੇ 1023 ਪੁਲਸ ਨੇ ਸਾਲ 2023 ’ਚ ਚਲਾਨ ਕੱਟੇ ਹਨ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਅਜਿਹੇ 954 ਚਲਾਨ ਕੱਟੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਤਰਨਤਾਰਨ 'ਚ ਬਿਆਸ ਦਰਿਆ ਪੂਰੇ ਖ਼ਤਰੇ ਦੇ ਨਿਸ਼ਾਨ ’ਤੇ, ਦਰਜਨਾਂ ਪਿੰਡਾਂ ’ਚ ਹੜ੍ਹ ਦਾ ਖ਼ਦਸ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android
https://play.google.com/store/apps/details?id=com.jagbani&hl=en&gl=US
For IOS
https://apps.apple.com/in/app/jagbani/id538323711
ਚੇਅਰਮੈਨ ਹਡਾਣਾ ਨੇ ਪੀ. ਆਰ. ਟੀ. ਸੀ. ਦੀ ਬਿਹਤਰੀ ਲਈ ਅਹਿਮ ਫੈਸਲਿਆਂ ’ਤੇ ਲਗਾਈ ਮੋਹਰ
NEXT STORY