ਲੁਧਿਆਣਾ (ਤਰੁਣ) : ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ-3 ਦੇ ਪੁਲਸ ਮੁਲਾਜ਼ਮਾਂ ਦੇ ਉਸ ਸਮੇਂ ਹੱਥ-ਪੈਰ ਫੁੱਲ ਗਏ, ਜਦੋਂ ਇਕ ਚੋਰ ਥਾਣੇ 'ਚੋਂ ਫ਼ਰਾਰ ਹੋ ਗਿਆ। ਇਸ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਐੱਸ. ਐੱਚ. ਓ. ਇੰਸਪੈਕਟਰ ਸੰਜੀਵ ਕਪੂਰ ਨੂੰ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਖ਼ੌਫ਼ਨਾਕ ਘਟਨਾ : ਸ਼ੱਕੀ ਹਾਲਾਤ 'ਚ ਅੱਗ 'ਚ ਸੜੀ ਔਰਤ, ਪੇਕੇ ਪਰਿਵਾਰ ਨੇ ਲਾਏ ਵੱਡੇ ਦੋਸ਼
ਅਪਰਾਧੀ ਕੋਲ ਲੋਹੇ ਦੀ ਰਾਡ ਸੀ, ਜਿਸ ਦੀ ਮਦਦ ਨਾਲ ਉਹ ਥਾਣੇ 'ਚੋਂ ਭੱਜ ਗਿਆ। ਇਹ ਜਾਂਚ ਦਾ ਵਿਸ਼ਾ ਹੈ ਕਿ ਆਖ਼ਰ ਇਕ ਹਵਾਲਾਤੀ ਕੋਲ ਲੋਹੇ ਦੀ ਰਾਡ ਕਿਵੇਂ ਪਹੁੰਚ ਗਈ। ਇਸ ਦੇ ਮੱਦੇਨਜ਼ਰ ਲਾਪਰਵਾਹੀ ਵਰਤਣ ਕਾਰਨ ਐੱਸ. ਐੱਚ. ਓ. ਨੂੰ ਮੁਅੱਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਲਈ ਜਾਰੀ ਹੋਇਆ ਮੀਂਹ ਦਾ ਅਲਰਟ, ਜਾਣੋ ਐਤਵਾਰ ਤੱਕ ਕਿਹੋ ਜਿਹਾ ਰਹੇਗਾ ਮੌਸਮ
ਪੁਲਸ ਕਮਿਸ਼ਨਰ ਨੇ ਸਾਰੇ ਐੱਸ. ਐੱਚ. ਓ. ਨੂੰ ਨਿਰਦੇਸ਼ ਦਿੱਤੇ ਹਨ ਕਿ ਡਿਊਟੀ 'ਤੇ ਲਾਪਰਵਾਹੀ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮ੍ਰਿਤਕ ਨੂੰ ਜਿਊਂਦਾ ਕਰਨ ਦਾ ਫਾਰਮੂਲਾ ! ਪੁਲਸ ਜਾਂਚ 'ਚ ਸਾਹਮਣੇ ਆਇਆ ਹੈਰਾਨ ਕਰਦਾ ਸੱਚ
NEXT STORY