ਲੁਧਿਆਣਾ (ਨਰਿੰਦਰ ਕੁਮਾਰ) : ਲੁਧਿਆਣ ਦੇ ਸਮਰਾਲਾ ਚੌਕ 'ਚ ਐੱਲ.ਜੀ.ਆਈ. ਫਲੈਟਾਂ 'ਚ ਰਹਿ ਰਹੇ ਲੋਕਾਂ ਤੇ ਪੁਲਸ ਵਿਚਾਲੇ ਹੱਥੋਪਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਲੋਕਾਂ ਨੇ ਪੁਲਸ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਮੁਲਾਜ਼ਮ ਸਿਵਲ ਵਰਦੀ 'ਚ ਇਲਾਕੇ 'ਚ ਪਹੁੰਚੇ ਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਫੜ੍ਹਨ ਦੀ ਥਾਂ ਉਨ੍ਹਾਂ ਨੇ ਇਲਾਕੇ ਦੇ ਹੀ ਦੋ ਨੌਜਵਾਨਾਂ ਦੀ ਫੜ੍ਹ ਲਿਆ, ਜਿਸ ਤੋਂ ਬਾਅਦ ਇਲਾਕਾ ਵਾਸੀਆਂ ਵਲੋਂ ਪੁਲਸ ਦੀ ਗੱਡੀ ਨੂੰ ਘੇਰ ਲਿਆ ਗਿਆ। ਇਲਾਕਾ ਵਾਸੀਆਂ ਨੇ ਕਿਹਾ ਕਿ ਉਹ ਪੁਲਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ ਤੇ ਇਨਸਾਫ ਲਈ ਕਮਿਸ਼ਨਰ ਅੱਗੇ ਮਦਦ ਦੀ ਗੁਹਾਰ ਲਗਾਉਣਗੇ।
ਇਸ ਸਬੰਧੀ ਜਦੋਂ ਪੁਲਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਦੁਕਾਨਦਾਰਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਇਲਾਕੇ 'ਚ ਕੁਝ ਨਸ਼ੇੜੀ ਕਿਸਮ ਦੇ ਲੋਕ ਖੜ੍ਹੇ ਰਹਿੰਦੇ ਹਨ ਤੇ ਜੂਆ ਖੇਡਦੇ ਹਨ, ਜਿਸ ਤੋਂ ਬਾਅਦ ਪੁਲਸ ਵਲੋਂ ਉਕਤ ਥਾਂ 'ਤੇ ਰੇਡ ਕੀਤੀ ਗਈ ਤਾਂ ਕੁਝ ਇਲਾਕਾ ਵਾਸੀ ਹੀ ਉਨ੍ਹਾਂ ਦਾ ਵਿਰੋਧ ਕਰਨ ਲੱਗੇ ਤੇ ਹੰਗਾਮਾ ਕਰਨ ਲੱਗੇ। ਇਸੇ ਦੌਰਾਨ ਉਨ੍ਹਾਂ ਨੇ ਇਕ ਜਵਾਨ ਦੀ ਵਰਦੀ ਤੱਕ ਫਾੜ ਦਿੱਤੀ।
ਗੁਰਦਾਸਪੁਰ : ਕਿਸਾਨਾਂ ਦੇ ਹੱਕ ’ਚ ਨਿੱਤਰੇਗਾ ਅਕਾਲੀ ਦਲ
NEXT STORY