ਲੁਧਿਆਣਾ (ਗੌਤਮ) : ਲੁਧਿਆਣਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਕੰਮ ਚੱਲ ਰਿਹਾ ਹੈ। ਇਸ ਦੇ ਮੱਦੇਨਜ਼ਰ ਵਿਭਾਗ ਵੱਲੋਂ ਕੁੱਝ ਟਰੇਨਾਂ ਦਾ ਠਹਿਰਾਅ ਢੰਡਾਰੀ ਰੇਲਵੇ ਸਟੇਸ਼ਨ 'ਤੇ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਰੇਲਵੇ ਸਟੇਸ਼ਨ 'ਤੇ ਭੀੜ ਨੂੰ ਘਟਾਇਆ ਜਾ ਸਕੇ ਅਤੇ ਕੰਮ ਨੂੰ ਸੁਚਾਰੂ ਤੌਰ 'ਤੇ ਚਲਾਇਆ ਜਾ ਸਕੇ। ਫਿਲਹਾਲ ਵਿਭਾਗ ਵੱਲੋਂ 22 ਟਰੇਨਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ ਤਿੰਨ ਪੱਧਰਾਂ 'ਚ ਠਹਿਰਾਅ ਦਿੱਤਾ ਜਾਵੇਗਾ, ਜੋ ਕਿ 15 ਜੂਨ ਤੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਦਿਖਾਉਣ ਲੱਗੀ ਅਸਲੀ ਰੰਗ, ਆਉਣ ਵਾਲੇ ਦਿਨਾਂ 'ਚ ਨਿਕਲਣਗੇ ਵੱਟ
ਇਸ ਦੌਰਾਨ ਕੁੱਝ ਟਰੇਨਾਂ ਦਾ ਠਹਿਰਾਅ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਘੱਟ ਕਰ ਦਿੱਤਾ ਜਾਵੇਗਾ ਅਤੇ ਸਿਰਫ 2 ਮਿੰਟ ਦਾ ਹੀ ਠਹਿਰਾਅ ਦਿੱਤਾ ਜਾਵੇਗਾ। ਜ਼ਿਆਦਾ ਸਮਾਂ ਠਹਿਰਾਅ ਢੰਡਾਰੀ ਰੇਲਵੇ ਸਟੇਸ਼ਨ 'ਤੇ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਵਿਸ਼ਵ ਵਾਤਾਵਰਣ ਦਿਵਸ 'ਤੇ CM ਮਾਨ Live, 'ਕੁਦਰਤ ਨਾਲ ਛੇੜਛਾੜ 'ਤੇ ਖਾਮਿਆਜ਼ਾ ਭੁਗਤਣਾ ਪੈਂਦਾ' (ਵੀਡੀਓ)
ਪਾਰਸਲ ਬੁਕਿੰਗ ਦਾ ਕੰਮ ਵੀ ਢੰਡਾਰੀ ਸ਼ਿਫਟ ਕੀਤਾ ਜਾਵੇਗਾ ਕਿਉਂਕਿ ਨਿਯਮਾਂ ਮੁਤਾਬਕ ਪਾਰਸਲ ਲੋਡਿੰਗ ਅਤੇ ਅਨਲੋਡਿੰਗ ਲਈ ਘੱਟੋ-ਘੱਟ 5 ਮਿੰਟ ਦਾ ਠਹਿਰਾਅ ਹੋਣਾ ਜ਼ਰੂਰੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬੁੱਕ ਕੀਤਾ ਗਿਆ ਸਮਾਨ ਢੰਡਾਰੀ ਰੇਲਵੇ ਸਟੇਸ਼ਨ 'ਤੇ ਕਿਸੇ ਨਾ ਕਿਸੇ ਟਰੇਨ ਰਾਹੀਂ ਭੇਜਿਆ ਜਾਵੇਗਾ ਤਾਂ ਜੋ ਸਮਾਨ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਇਆ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਸਰਕਾਰ ਵੱਲੋਂ ਆਉਂਦੇ 2 ਸਾਲਾਂ ਦੌਰਾਨ 3 ਕਰੋੜ ਤੋਂ ਜ਼ਿਆਦਾ ਪੌਦੇ ਲਾਉਣ ਦਾ ਟੀਚਾ
NEXT STORY