ਲੁਧਿਆਣਾ (ਸੁਰਿੰਦਰ ਸੰਨੀ): ਮੁਰੰਮਤ ਦੇ ਕੰਮ ਕਾਰਨ ਗਿਆਸਪੁਰਾ ਦਾ ਰੇਲਵਾ ਫਾਟਕ 5 ਦਿਨਾਂ ਲਈ ਬੰਦ ਰਹੇਗੀ। ਫਾਟਕ ਨੂੰ 3 ਤੋਂ 7 ਦਸੰਬਰ ਤਕ ਬੰਦ ਕੀਤਾ ਗਿਆ ਹੈ। ਅਜਿਹੇ ਵਿਚ ਲੋਕ ਬਦਲਵੇਂ ਰਸਤਿਆਂ ਰਾਹੀਂ ਜਾ ਸਕਣਗੇ।
ਵਾਹਨ ਚਾਲਕਾਂ ਨੂੰ ਸ਼ਿਵ ਚੌਕ, ਮੋਹਨਦਾਈ ਹਸਪਤਾਲ ਰਾਹੀਂ ਫੋਕਟਲ ਪੁਆਇੰਟ ਭੇਜਿਆ ਜਾਵੇਗਾ। ਇਸੇ ਤਰ੍ਹਾਂ ਢੰਡਾਰੀ, ਫੋਕਲ ਪੁਆਇੰਟ ਪੁਲ਼ ਰਾਹੀਂ ਫੋਕਲ ਪੁਆਇੰਟ, ਚੰਡੀਗੜ੍ਹ ਰੋਡ ਵੱਲ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ। ਟ੍ਰੈਫ਼ਿਕ ਪੁਲਸ ਵੱਲੋਂ ਇਸ ਸਬੰਧੀ ਥਾਂ-ਥਾਂ ਬੋਰਡ ਲਗਵਾ ਦਿੱਤੇ ਗਏ ਹਨ।
ਪੰਜਾਬ ਸਰਕਾਰ ਵੱਲੋਂ ਪੁਲਸ ਅਫ਼ਸਰਾਂ ਦੇ ਤਬਾਦਲੇ, ਦੇਖੋ ਪੂਰੀ ਸੂਚੀ
NEXT STORY