ਲੁਧਿਆਣਾ : ਲੁਧਿਆਣਾ ਲੋਕ ਸਭਾ ਸੀਟ 'ਤੇ ਵੋਟਾਂ ਦੀ ਗਿਣਤੀ ਦੇ 15 ਰਾਊਂਡ ਪੂਰੇ ਹੋ ਚੁੱਕੇ ਹਨ, ਜਿਸ ਦੌਰਾਨ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਲੀਡ ਕਰ ਰਹੇ ਹਨ। ਦੂਜੇ ਨੰਬਰ 'ਤੇ ਪੀ. ਡੀ. ਏ. ਉਮੀਦਵਾਰ ਸਿਮਰਜੀਤ ਸਿੰਘ ਬੈਂਸ ਚੱਲ ਰਹੇ ਹਨ, ਜਦੋਂ ਕਿ ਅਕਾਲੀ-ਭਾਜਪਾ ਦੇ ਮਹੇਸ਼ ਇੰਦਰ ਗਰੇਵਾਲ ਤੀਜੇ ਨੰਬਰ 'ਤੇ ਹਨ। ਰਵਨੀਤ ਸਿੰਘ ਬਿੱਟੂ ਨੂੰ ਹੁÎਣ ਤੱਕ 210491 ਵੋਟਾਂ ਹਾਸਲ ਹੋ ਚੁੱਕੀਆਂ ਹਨ, ਜਦੋਂ ਕਿ ਸਿਮਰਜੀਤ ਬੈਂਸ 171439 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਅਕਾਲੀ-ਭਾਜਪਾ ਉਮੀਦਵਾਰ ਮਹੇਸ਼ ਇੰਦਰ ਗਰੇਵਾਲ ਨੂੰ 163124 ਵੋਟਾਂ ਹਾਸਲ ਹੋਈਆਂ ਹਨ।
ਚੰਡੀਗੜ੍ਹ ਤੋਂ ਲਗਾਤਾਰ ਅੱਗੇ ਚੱਲ ਰਹੀ 'ਕਿਰਨ ਖੇਰ', ਪਿੱਛੇ ਰਹਿ ਗਏ ਬਾਂਸਲ
NEXT STORY