ਲੁਧਿਆਣਾ (ਮੁਕੇਸ਼) : ਸ਼ਹਿਰ ਦੀ ਆਵਾਜਾਈ ਦੀ ਹਾਲਤ ਇਸ ਕਦਰ ਵਿਗੜ ਚੁੱਕੀ ਹੈ ਕਿ ਲੋਕਾਂ ਨੇ ਜੇਕਰ ਇੱਧਰ-ਉਧਰ ਜਾਣਾ ਹੋਵੇ ਤਾਂ ਜਾਮ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਿੰਟਾਂ ਦਾ ਸਫ਼ਰ ਤੈਅ ਕਰਨ 'ਚ ਉਨ੍ਹਾਂ ਨੂੰ ਕਈ ਘੰਟੇ ਲੱਗ ਜਾਂਦੇ ਹਨ। ਪੈਟਰੋਲ-ਡੀਜ਼ਲ ਦੀ ਬਰਬਾਦੀ ਵੱਖ ਤੋਂ ਹੁੰਦੀ ਹੈ। ਸਮਾਜ ਸੇਵੀ ਅਮਿਤਾ ਨਈਅਰ, ਕੌਂਸਲਰ ਸੰਦੀਪ ਕੁਮਾਰੀ, ਮਧੂ ਕਾਲੀਆ, ਜੋਤੀ ਸ਼ਰਮਾ, ਵਿਕਰਮ ਜਿੰਦਲ, ਨਰਿੰਦਰ ਆਨੰਦ, ਰੋਹਿਤ ਗੋਇਲ ਹੋਰਾਂ ਨੇ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ।
ਇਹ ਵੀ ਪੜ੍ਹੋ : 'ਏਅਰਸ਼ੋਅ' ਦੇਖਣ ਲਈ ਅੱਜ ਚੰਡੀਗੜ੍ਹ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੂਰਾ ਸ਼ਹਿਰ ਹਾਈ ਅਲਰਟ 'ਤੇ
ਸੜਕਾਂ ਅਤੇ ਫਲਾਈਓਵਰ 'ਤੇ ਜਾਮ ਹੀ ਜਾਮ ਲੱਗਾ ਨਜ਼ਰ ਆਉਂਦਾ ਹੈ। ਸ਼ੇਰਪੁਰ ਤੋਂ ਸਮਰਾਲਾ ਚੌਂਕ ਹੋ ਕੇ ਜਲੰਧਰ ਜਾਣ ਵਾਲੇ ਫਲਾਈਓਵਰ 'ਤੇ ਜਾਮ ਵਜੋਂ ਵਾਹਨਾਂ ਦੀਆਂ ਲੰਬੀਆ ਕਤਾਰਾਂ ਲੱਗੀਆਂ ਨਜ਼ਰ ਆਈਆਂ।
ਇਹੋ ਹਾਲ ਢੋਲੇਵਾਲ ਤੋਂ ਜਗਰਾਓਂ ਪੁਲ ਜਾਣ ਵਾਲੇ ਰਸਤੇ ਦਾ ਹੈ, ਜਿੱਥੇ ਜਾਮ ਵਜੋਂ ਵਾਹਨ ਫਸੇ ਨਜ਼ਰ ਆਏ। ਇਸ ਹੀ ਤਰ੍ਹਾਂ ਫਲਾਈਓਵਰ ਹੇਠਾਂ ਸਮਰਾਲਾ ਚੌਂਕ ਵਿਖੇ ਦਿੱਲੀ, ਚੰਡੀਗੜ੍ਹ, ਫਿਰੋਜ਼ਪੁਰ, ਜਲੰਧਰ ਜਾਣ ਵਾਲੀਆਂ ਸੜਕਾਂ 'ਤੇ ਵਾਹਨਾਂ ਦਾ ਚੱਕਾ ਜਾਮ ਹੋ ਕੇ ਰਹਿ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੋਣ ਵਾਲੇ 'ਏਅਰਸ਼ੋਅ' 'ਤੇ ਮੀਂਹ ਦਾ ਪਰਛਾਵਾਂ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਇੱਥੋਂ ਤਕ ਕਿ ਪੈਦਲ ਤੁਰਨ ਵਾਲੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਚੌਂਕ ਵਿਖੇ ਟੇਢੇ-ਮੇਢੇ ਤਰੀਕੇ ਬੱਸਾਂ, ਆਟੋ ਆਦਿ ਫ਼ਸਾਈ ਖੜ੍ਹੇ ਚਾਲਕਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਪੁਲਸ ਵਾਲੇ ਦੋ ਪਹੀਆ ਵਾਹਨ ਚਾਲਕਾਂ ਆਦਿ ਦੇ ਚਲਾਨ ਕੱਟਣ ਚ ਮਸਰੂਫ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ‘681ਵੇਂ ਟਰੱਕ ਦੀ ਰਾਹਤ ਸਮੱਗਰੀ’
NEXT STORY