ਲੁਧਿਆਣਾ (ਖੁਰਾਣਾ)- ਬੀਤੀ ਦੇਰ ਰਾਤ ਨੂੰ ਮਹਾਨਗਰ ਵਿਚ ਆਏ ਭਿਆਨਕ ਤੂਫਾਨ ਕਾਰਨ ਹੋਈ ਤਬਾਹੀ ਦਾ ਖੌਫਨਾਕ ਮੰਜ਼ਰ ਸਾਹਮਣੇ ਆਇਆ ਹੈ। ਸਬੰਧਤ ਇਲਾਕਿਆਂ ਵਿਚ ਮਚੀ ਤਬਾਹੀ ਦੀਆਂ ਤਸਵੀਰਾਂ ਦੇਖ ਕੇ ਇਲਾਕਾ ਨਿਵਾਸੀ ਬੁਰੀ ਤਰ੍ਹਾਂ ਸਹਿਮ ਉੱਠੇ ਹਨ। ਮਹਾਨਗਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਤੇਜ ਰਫਤਾਰ ਤੂਫਾਨ ਕਾਰਨ ਹਾਲਾਤ ਇਸ ਕਦਰ ਖੌਫਜ਼ਾਦ ਬਣੇ ਹੋਏ ਹਨ ਜਿਸ ਵਿਚ ਕਈ ਘਰਾਂ ਦੀਆਂ ਕੰਧਾਂ, ਗੱਡੀਆਂ, ਦਰਜਨਾਂ ਭਾਰੀ ਰੁੱਖ ਜੜ੍ਹੋਂ ਖਤਮ ਹੋਣ ਸਮੇਤ ਬਿਜਲੀ ਦੇ 150 ਟ੍ਰਾਂਸਫਾਰਮਰ, 418 ਖੰਭੇ ਆਦਿ ਤਾਸ਼ ਦੇ ਪੱਤਿਆਂ ਵਾਂਗ ਢਹਿਢੇਰੀ ਹੋ ਕੇ ਰਹਿ ਗਏ ਹਨ।
ਮਿਜਾਣਕਾਰੀ ਮੁਤਾਬਕ ਤੇਜ਼ ਰਫਤਾਰ ਹਨੇਰੀਠ ਤੁਫਾਨ ਅਤੇ ਬਾਰਿਸ਼ ਦੀ ਮਾਰ ਨਾਲ ਚੰਡੀਗੜ੍ਹ ਰੋਡ ਸਥਿਤ 33 ਫੁੱਟਾ ਰੋਡ ਵਿਚ ਇਕ ਘਰ ਦੀ ਕੰਧ ਟੁੱਟਣ ਸਮੇਤ ਕੰਧ ਦੇ ਕੋਲ ਖੜ੍ਹੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਸ਼ਹਿਰ ਦੇ ਪੋਸ਼ ਇਲਾਕੇ ਟੈਗੋਰ ਨਗਰ ਵਿਚ ਵੀ ਤਬਾਹੀ ਦਾ ਖੌਫਨਾਕ ਮੰਜਰ ਸਾਹਮਣੇ ਆਇਆ ਹੈ ਜਿਥੇ ਭਾਰੀ ਦਰਖਤ ਬਿਜਲੀ ਦੀਆਂ ਤਾਰਾਂ ਤੇ ਟ੍ਰਾਂਸਫਾਰਮਰ ’ਤੇ ਡਿੱਗਣ ਤੋਂ ਬਾਅਦ ਘਰ ਅਤੇ ਕੋਲ ਪਾਰਕ ਕੀਤੀ ਲਗਜ਼ਰੀ ਗੱਡੀ ਨੂੰ ਨੁਕਸਾਨ ਪੁੱਜਾ ਹੈ।
ਇਸ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਿਸਟਮ ’ਤੇ ਵੀ ਅਸਰ ਪਿਆ ਹੈ ਜਿਸ ਕਾਰਨ ਸਾਢੇ 3 ਕਰੋੜ ਰੁਪਏ ਦਾ ਆਰਥਿਕ ਨੁਕਸਾਨ ਪੁੱਜਣ ਦੀ ਸੰਭਾਵਨਾ ਹੈ। ਪਾਵਰਕਾਮ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਮੁਤਾਬਕ ਪਿਛਲੇ 48 ਘੰਟੇ ਦੌਰਾਨ ਲੁਧਿਆਣਾ ਜ਼ਿਲੇ ਨਾਲ ਸਬੰਧਤ ਵੱਖ ਵੱਖ ਇਲਾਕਿਆਂ ਵਿਚ 150 ਡਿਸਟ੍ਰੀਬਿਊਸ਼ਨ ਟ੍ਰਾਂਸਫਾਰਾਮਰ, 418 ਖੰਭੇ, 4.6 ਕੰਡਕਟਰ ਸਮੇਤ ਬਿਜਲੀ ਦੀਆਂ 7 ਕਿਲੋਮੀਟਰ ਹਾਈਵੋਟੇਜ ਤੇ ਲੋ ਵੋਲਟੇਜ ਤਾਰਾਂ ਦੇ ਜਾਲ ਟੁੱਟ ਕੇ ਜ਼ਮੀਨ ’ਤੇ ਖਿੱਲਰ ਗਏ ਜਿਸ ਕਾਰਨ ਕਈ ਘੰਟਿਆਂ ਤੱਕ ਹਨੇਰਾ ਪਸਰਿਆ ਰਿਹਾ।
ਲੋਕਾਂ ਨੂੰ ਪੀਣ ਵਾਲੇ ਪਾਣੀ ਸਮੇਤ ਕਈ ਹੋਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਦੀ ਅਗਵਾਈ ਵਿਚ ਐੱਸ.ਈ. ਈਸਟ ਜਗਦੇਵ ਸਿੰਘ, ਐੱਸ.ਈ. ਕੁਲਵਿੰਦਰ ਸਿੰਘ, ਸਾਰੀਆਂ ਡਵੀਜ਼ਨਾਂ ਦੇ ਐਕਸੀਅਨ ਸਾਹਿਬਾਨਾਂ ਤੇ ਐੱਸ.ਡੀ.ਓਜ਼ ਵੱਲੋਂ ਦੇਰ ਰਾਤ ਨੂੰ ਹੀ ਸੜਕਾਂ ’ਤੇ ਉਤਰ ਕੇ ਮੋਰਚਾ ਖੋਲ੍ਹ ਦਿੱਤਾ ਗਿਆ ਤਾਂ ਕਿ ਬਿਜਲੀ ਦੀ ਸਪਲਾਈ ਨੂੰ ਬਹਾਲ ਕਰਕੇ ਆਮ ਜਨਤਾ ਨੂੰ ਰਾਹਤ ਪਹੁੰਚਾਈ ਜਾ ਸਕੇ।
ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਵੱਲੋਂ ਦੇਰ ਰਾਤ ਨੂੰ ਹੀ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਤੇ ਬਾਕੀ ਰਹਿੰਦੇ ਇਲਾਕਿਆਂ ਵਿਚ ਅਧਿਕਾਰੀ ਤੇ ਮੁਲਾਜ਼ਮਾਂ ਦੀ ਟੀਮ ਬਿਨਾਂ ਅਰਾਮ ਕੀਤੇ 24 ਘੰਟੇ ਨਿਰਵਿਘਨ ਕੰਮ ਕਰਦੀ ਆ ਰਹੀ ਹੈ।
ਵਰਕ ਪਰਮਿਟ ਦਿਵਾਉਣ ਦੇ ਨਾਂ ’ਤੇ 12.50 ਲੱਖ ਦੀ ਠੱਗੀ
NEXT STORY