ਦੋਰਾਹਾ (ਧੀਰਾ)- ਸਬ-ਡਵੀਜ਼ਨ ਪਾਇਲ ਦੇ ਪਿੰਡ ਬੁਆਣੀ ਵਿਖੇ ਪਿਛਲੇ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਇਕ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਮਲਬੇ ਥੱਲੇ ਆ ਕੇ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪੁੱਤਰ ਅਮਨਦੀਪ ਸਿੰਘ ਅਮਨਾ ਅਤੇ ਸੰਦੀਪ ਸਿੰਘ ਕਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਰਬਜੀਤ ਸਿੰਘ ਬਿੱਲੂ ਟਰੱਕ ਡਰਾਈਵਰ ਹਨ ਅਤੇ ਉਹ ਗੱਡੀ ਲੈ ਕੇ ਗਏ ਹੋਏ ਹਨ। ਰਾਤ ਉਹ ਸੁੱਤੇ ਹੋਏ ਸਨ ਤੇ ਉਨ੍ਹਾਂ ਦੀ ਮਾਤਾ ਜਸਪਾਲ ਕੌਰ (65) ਵੱਖਰੇ ਬਣੇ ਕਮਰੇ ਵਿਚ ਪੈ ਗਈ ਪਰ ਸਵੇਰੇ 4 ਵਜੇ ਮਾਤਾ ਦੇ ਕਮਰੇ ਵਿਚ ਇਕ ਜ਼ੋਰਦਾਰ ਆਵਾਜ਼ ਸੁਣ ਕੇ ਉਹ ਉਸ ਵੱਲ ਭੱਜੇ ਤਾਂ ਦੇਖਿਆ ਕਿ ਘਰ ਦੀ ਛੱਤ ਡਿੱਗਣ ਕਾਰਨ ਉਨ੍ਹਾਂ ਦੀ ਮਾਤਾ ਮਲਬੇ ਥੱਲੇ ਦੱਬੀ ਹੋਈ ਸੀ। ਉਨ੍ਹਾਂ ਜਦੋਂ ਉਸ ਨੂੰ ਮਲਬੇ ਹੇਠੋਂ ਕੱਢਿਆ ਤਾਂ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਵਿਧਾਇਕ ਗਿਆਸਪੁਰਾ ਨੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਕੀਤਾ ਐਲਾਨ
ਪਤਾ ਲੱਗਣ ’ਤੇ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਬੁਆਣੀ ਹਾਦਸੇ ਵਾਲੀ ਥਾਂ ਪੁੱਜੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰ ਨਾਲ ਖੜ੍ਹੀ ਹੈ ਤੇ ਸਰਕਾਰ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਵੇਗੀ। ਘਟਨਾ ਸਬੰਧੀ ਉਨ੍ਹਾਂ ਨੇ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਹੈ ।
ਇਹ ਖ਼ਬਰ ਵੀ ਪੜ੍ਹੋ - ਮੌਸਮ ਦੇ ਮੱਦੇਨਜ਼ਰ ਨਵਾਂ ਫ਼ੈਸਲਾ! 9, 10, 11 ਤੇ 12 ਤਾਰੀਖ਼ ਨੂੰ...
ਇਸ ਮੌਕੇ ਹਾਜ਼ਰ ਪਿੰਡ ਦੇ ਸਰਪੰਚ ਕਰਨੈਲ ਸਿੰਘ ਨੰਬਰਦਾਰ, ਚੇਅਰਮੈਨ ਤਰਲੋਚਨ ਸਿੰਘ ਬੁਆਣੀ, ਨੰਬਰਦਾਰ ਬਲਜਿੰਦਰ ਸਿੰਘ, ਪੰਚ ਸੁਖਜੀਤ ਸਿੰਘ, ਆਲ ਇੰਡੀਆ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ, ਮਨੂੰ ਬੁਆਣੀ , ਕੁਲਦੀਪ ਸਿੰਘ, ਜਸਪਾਲ ਸਿੰਘ, ਗੁਰਜੀਤ ਸਿੰਘ, ਅਵਤਾਰ ਸਿੰਘ, ਅਵਤਾਰ ਸਿੰਘ ਪ੍ਰਧਾਨ, ਰਾਜਿੰਦਰ ਸਿੰਘ ਤੇ ਨਰਿੰਦਰ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਗਰੀਬ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੇ ਹੜ੍ਹ ਪੈਕੇਜ ਤੋਂ ਸੰਤੁਸ਼ਟ ਨਹੀਂ ਪੰਜਾਬ ਸਰਕਾਰ, ਦੱਸਿਆ ਨਾਕਾਫੀ
NEXT STORY