ਲੁਧਿਆਣਾ : ਪੰਜਾਬ 'ਚ ਲੁਧਿਆਣਾ ਜ਼ਿਲ੍ਹੇ ਦੇ ਤ੍ਰਿਸ਼ਨੀਤ ਅਰੋੜਾ ਫਾਊਂਡਰ, ਚੇਅਰਮੈਨ ਅਤੇ ਗਰੁੱਪ ਸੀ. ਈ. ਓ., ਟੀ. ਏ. ਸੀ. ਸਕਿਓਰਿਟੀ ਨੂੰ ਹੁਰੁਨ ਇੰਡੀਆ ਯੂਥ ਸੀਰੀਜ਼-2025 'ਚ ਭਾਰਤ ਦੇ ਟੌਪ 1000 ਅਮੀਰ ਲੋਕਾਂ 'ਚ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ OYO ਦੇ ਰਿਤੇਸ਼ ਅਗਰਵਾਲ, ਜੇਰੋਧਾ ਦੇ ਨਿਖ਼ਿਲ ਕਾਮਥ, ਮਾਮਾਅਰਥ ਦੇ ਗਜਲ ਅਲਘ ਵਰਗੀਆਂ ਮੰਨੇ-ਪ੍ਰੰਮਨੀਆਂ ਹਸਤੀਆਂ ਮੌਜੂਦ ਸਨ। ਇੱਥੇ 40 ਸਾਲ ਤੋਂ ਘੱਟ ਉਮਰ ਦੇ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਉੱਦਮੀਆਂ ਵਲੋਂ ਜਸ਼ਨ ਮਨਾਇਆ ਗਿਆ।
ਦੱਸਣਯੋਗ ਹੈ ਕਿ ਤ੍ਰਿਸ਼ਨੀਤ ਅਰੋੜਾ ਟੀ. ਏ. ਸੀ. ਸੁਰੱਖਿਆ ਦੇ ਸੰਸਥਾਪਕ ਅਤੇ ਸੀ. ਈ. ਓ. ਹਨ। ਇਹ ਕੰਪਨੀ ਸਾਈਬਰ ਸੁਰੱਖਿਆ ਦਾ ਕੰਮ ਕਰਦੀ ਹੈ। ਭਾਰਤ ਦੇ ਨਾਲ-ਨਾਲ ਇਸ ਕੰਪਨੀ ਦੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ 'ਚ ਦਫ਼ਤਰ ਹਨ। ਟੀ. ਏ. ਸੀ. ਸੁਰੱਖਿਆ ਦਾ ਸਫ਼ਰ ਲੁਧਿਆਣਾ ਤੋਂ ਤ੍ਰਿਸ਼ਨੀਤ ਅਰੋੜਾ ਨੇ ਸਿਰਫ 19 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਸੀ। ਨਵੰਬਰ 2022 'ਚ ਤ੍ਰਿਸ਼ਨੀਤ ਨੂੰ ਨਿਊ ਮੈਕਸੀਕੋ 'ਚ ਨੌਜਵਾਨ ਕਾਰੋਬਾਰੀ ਨੇਤਾਵਾਂ ਦੇ ਇਕ ਇਕੱਠ 'ਚ ਸਾਈਬਰ ਸੁਰੱਖਿਆ ਬਾਰੇ ਚਰਚਾ ਕਰਨ ਲਈ ਉਨ੍ਹਾਂ ਨੂੰ ਯੂ. ਐੱਸ. ਏ. ਵਲੋਂ ਸੱਦਾ ਦਿੱਤਾ ਗਿਆ ਸੀ।
'ਪੰਜਾਬ 'ਚ ਨਸ਼ੇ ਵੇਚਣ ਵਾਲਾ ਮਜੀਠੀਆ ਬਾਬਾ ਜੀ ਦਾ ਰਿਸ਼ਤੇਦਾਰ' ਡੇਰਾ ਬਿਆਸ ਮੁਖੀ ਬਾਰੇ ਹਰਪਾਲ ਚੀਮਾ ਦਾ ਬਿਆਨ
NEXT STORY