ਅੰਮ੍ਰਿਤਸਰ, (ਰਮਨ)- ਨਗਰ ਨਿਗਮ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਐੱਮ. ਟੀ. ਪੀ. ਵਿਭਾਗ ਨੇ ਅੱਜ ਇਕ ਕਾਰਵਾਈ 'ਚ ਚੀਲ ਮੰਡੀ ਸਥਿਤ 3 ਮੰਜ਼ਿਲਾ ਇਮਾਰਤ ਨੂੰ ਸੀਲ ਕਰ ਦਿੱਤਾ। ਵਿਭਾਗ ਦੇ ਏ. ਟੀ. ਪੀ. ਲਖਬੀਰ ਸਿੰਘ, ਪਰਮਰੀਤ, ਅੰਗਦ ਸਿੰਘ, ਮਨੀਸ਼ ਅਰੋੜਾ ਆਦਿ ਨੇ ਉਪਰੋਕਤ ਇਮਾਰਤ ਨੂੰ ਸੀਲ ਕੀਤਾ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦਾ ਨਿਰਮਾਣ ਬਿਨਾਂ ਨਕਸ਼ਾ ਪਾਸ ਕਰਵਾਏ ਕੀਤਾ ਜਾ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਵਿਭਾਗ ਨੇ 2 ਦਰਜਨ ਇਮਾਰਤਾਂ ਸੀਲ ਕੀਤੀਆਂ ਸੀ। ਇਨ੍ਹਾਂ 'ਚੋਂ ਕਈ ਇਮਾਰਤਾਂ ਦੀ ਸੀਲ ਨੇਤਾਵਾਂ ਦੀ ਸ਼ਹਿ 'ਤੇ ਤੋੜੀ ਜਾ ਚੁੱਕੀ ਹੈ। ਇਸ ਵਿਚ ਅਧਿਕਾਰੀ ਵੀ ਕੁਝ ਨਹੀਂ ਕਰ ਪਾ ਰਹੇ, ਹਾਲਾਂਕਿ ਵਿਭਾਗ ਨੇ ਉਸ ਦੀ ਸ਼ਿਕਾਇਤ ਕਮਿਸ਼ਨਰ ਨਿਗਮ ਨੂੰ ਕਰ ਦਿੱਤੀ ਹੈ। ਕਮਿਸ਼ਨਰ ਵੱਲੋਂ ਉਨ੍ਹਾਂ ਇਮਾਰਤਾਂ ਖਿਲਾਫ ਐੱਫ. ਆਈ. ਆਰ. ਦਰਜ ਕਰਵਾਏ ਜਾਣ ਲਈ ਪੁਲਸ ਕਮਿਸ਼ਨਰ ਨੂੰ ਪੱਤਰ ਲਿਖਿਆ ਜਾਵੇਗਾ।
ਓਧਰ ਲੈਂਡ ਵਿਭਾਗ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕਾਰਵਾਈ ਕਰ ਕੇ ਸੜਕਾਂ 'ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ। ਸੁਪਰਡੈਂਟ ਜਸਵਿੰਦਰ ਸਿੰਘ ਦੀ ਹਦਾਇਤ 'ਤੇ ਇੰਸਪੈਕਟਰ ਗਿਰੀਸ਼ ਤੇ ਇੰਸਪੈਕਟਰ ਅਰੁਣ ਕੁਮਾਰ ਪਹਿਲਾਂ ਲਾਰੈਂਸ ਰੋਡ ਇਲਾਕੇ ਵਿਚ ਕਾਰਵਾਈ ਕਰਨ ਪਹੁੰਚੇ। ਉਥੇ ਦੁਕਾਨਾਂ ਦੇ ਬਾਹਰ ਸੜਕ ਕੰਢੇ ਰਸਤੇ ਵਿਚ ਰੁਕਾਵਟ ਬਣੀਆਂ ਰੇਹੜੀਆਂ ਨੂੰ ਜ਼ਬਤ ਕੀਤਾ। ਉਸ ਤੋਂ ਬਾਅਦ ਰਾਮਬਾਗ ਸਥਿਤ ਹਾਈਡ ਮਾਰਕੀਟ ਦੇ ਨੇੜੇ ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਨੂੰ ਕਈ ਫੁੱਟ ਕਬਜ਼ਿਆਂ ਨੂੰ ਹਟਾਉਂਦੇ ਹੋਏ ਜ਼ਬਤ ਕੀਤਾ। ਵਿਭਾਗ ਨੇ ਇਕ ਹੋਰ ਕਾਰਵਾਈ ਵਿਚ ਇਸਲਾਮਾਬਾਦ 'ਚ ਵੀ ਕਾਰਵਾਈ ਕਰਦੇ ਹੋਏ ਸੜਕਾਂ 'ਤੇ ਰੱਖੇ ਨਾਜਾਇਜ਼ ਸਾਮਾਨ ਨੂੰ ਚੁੱਕਿਆ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਬਾਹਰ ਨਾਜਾਇਜ਼ ਤੌਰ 'ਤੇ ਸਾਮਾਨ ਨਾ ਰੱਖਣ, ਨਹੀਂ ਤਾਂ ਵਿਭਾਗ ਸਖਤ ਕਾਰਵਾਈ ਲਈ ਮਜਬੂਰ ਹੋਵੇਗਾ।
ਰੇਲ ਕਰਮਚਾਰੀਆਂ ਦਾ ਰੋਸ ਪ੍ਰਦਰਸ਼ਨ ਦੂਸਰੇ ਦਿਨ ਵੀ ਜਾਰੀ
NEXT STORY