ਲੁਧਿਆਣਾ (ਅਨਿਲ) : ਥਾਣਾ ਮੇਹਰਬਾਨ ਦੀ ਪੁਲਸ ਨੇ ਬੀਤੀ ਰਾਤ ਜਮਾਲਪੁਰ ਲੇਲੀ ਦੇ ਰਹਿਣ ਵਾਲੇ 4 ਵਿਅਕਤੀਆਂ ਖਿਲਾਫ ਖੇਤਾਂ ਵਿਚ ਲੱਗੀ ਫਸਲ ਨੂੰ ਤਬਾਹ ਕਰਨ ਅਤੇ ਸਾਮਾਨ ਚੋਰੀ ਕਰਨ ਦਾ ਪਰਚਾ ਦਰਜ ਕੀਤਾ ਹੈ। ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਵਿੰਦਰ ਸ਼ਰਮਾ ਅਤੇ ਜਾਂਚ ਅਧਿਕਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਰਮਨਦੀਪ ਸਿੰਘ ਪੁੱਤਰ ਕੈਪਟਨ ਬਲਵੀਰ ਸਿੰਘ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਉਸ ਦੀ ਪਿੰਡ ਜਮਾਲਪੁਰ ਲੇਲੀ 'ਚ 35 ਏਕੜ ਜ਼ਮੀਨ ਹੈ, ਜਿਸ ਵਿਚ 14 ਮਾਰਚ ਨੂੰ ਪਿੰਡ ਜਮਾਲਪੁਰ ਲੇਲੀ ਦੇ ਰਹਿਣ ਵਾਲੇ ਨਿਰਵੈਰ ਸਿੰਘ, ਨਿਸ਼ਾਨ ਸਿੰਘ, ਲੈਂਬਰ ਸਿੰਘ ਅਤੇ ਜੋਗਿੰਦਰ ਸਿੰਘ ਪੁੱਤਰਾਨ ਅਵਤਾਰ ਸਿੰਘ ਆਪਣੇ ਟਿੱਪਰ ਅਤੇ ਜੇ. ਸੀ. ਬੀ. ਮਸ਼ੀਨ ਉਸ ਦੇ ਖੇਤਾਂ ਵਿਚ ਲੱਗੀ ਕਣਕ ਦੀ ਫਸਲ ਦੇ ਉੱਪਰੋਂ ਕੱਢ ਰਹੇ ਸਨ ਅਤੇ ਜਦੋਂ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਸਾਰੇ ਵਿਅਕਤੀਆਂ ਨੇ ਮੈਨੂੰ ਹਥਿਆਰਾਂ ਨਾਲ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਉੱਥੇ ਪਿਆ ਸਾਮਾਨ ਚੁੱਕ ਕੇ ਆਪਣੇ ਵਾਹਨਾਂ ਵਿਚ ਲੱਦ ਕੇ ਫਰਾਰ ਹੋ ਗਏ। ਇਸ ਕਾਰਨ ਉਸ ਦੀ ਤਿਆਰ ਖੜ੍ਹੀ ਫਸਲ ਖਰਾਬ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ, ਜਦੋਂ ਕਿ ਹੁਣ ਤੱਕ ਦੋਸ਼ੀ ਫਰਾਰ ਹਨ। ਪੁਲਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਸ੍ਰੀ ਦਰਬਾਰ ਸਾਹਿਬ ਪਹੁੰਚੀ ਰਾਧੇ ਮਾਂ, ਕੀਤੀ 10 ਹਜ਼ਾਰ ਬਰਤਨਾਂ ਦੀ ਸੇਵਾ (ਵੀਡੀਓ)
NEXT STORY