ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ 2 ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ 35 ਕਿਲੋ ਭੁੱਕੀ ਸਮੇਤ ਗੁਰਦੀਪ ਸਿੰਘ, ਹੇਮ ਸਿੰਘ ਵਾਸੀ ਸ਼ੇਰਪੁਰ ਬਸਤੀ, ਹਰਜੀਤ ਸਿੰਘ ਵਾਸੀ ਮਾਣੇਵਾਲ ਅਤੇ ਸੁਲਤਾਨ ਸਿੰਘ ਵਾਸੀ ਚੂਹੜਵਾਲ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਸੁਖਨਾਜ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੰਤੋਖ ਸਿੰਘ ਵਲੋਂ ਬਹਿਲੋਲਪੁਰ ਪੁਲ ਨੇੜ੍ਹੇ ਨਾਕਾਬੰਦੀ ਕੀਤੀ ਹੋਈ ਸੀ ਕਿ ਇੱਕ ਸਵਿੱਫਟ ਕਾਰ ਨੂੰ ਜਾਂਚ ਲਈ ਰੋਕਿਆ ਪਰ ਉਸ ਨੇ ਪੁਲਸ ਪਾਰਟੀ ਨੂੰ ਦੇਖ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਕਰਮਚਾਰੀਆਂ ਵਲੋਂ ਮੁਸਤੈਦੀ ਦਿਖਾਉਂਦੇ ਹੋਏ ਬੈਰੀਕੇਡ ਲਾ ਕੇ ਗੱਡੀ ਨੂੰ ਕਾਬੂ ਕਰ ਲਿਆ। ਗੱਡੀ ਦੇ ਚਾਲਕ ਦੀ ਪਛਾਣ ਗੁਰਦੀਪ ਸਿੰਘ ਤੇ ਉਸ ਦੇ ਨਾਲ ਬੈਠੇ ਵਿਅਕਤੀ ਦੀ ਪਛਾਣ ਹੇਮ ਸਿੰਘ ਵਜੋਂ ਹੋਈ। ਕਾਰ ਦੀ ਤਲਾਸ਼ੀ ਦੌਰਾਨ ਉਸ 'ਚੋਂ 10 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ।
ਇਸੇ ਤਰ੍ਹਾਂ ਦੂਸਰੇ ਮਾਮਲੇ 'ਚ ਸਹਾਇਕ ਥਾਣੇਦਾਰ ਜਰਨੈਲ ਸਿੰਘ ਵਲੋਂ ਟੀ-ਪੁਆਇੰਟ ਮਹੱਦੀਪੁਰ ਨੇੜ੍ਹੇ ਗਸ਼ਤ ਕੀਤੀ ਜਾ ਰਹੀ ਸੀ ਕਿ ਇੱਕ ਮਾਰੂਤੀ ਕਾਰ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ, ਜਿਸ ਦੇ ਚਾਲਕ ਦੀ ਪਛਾਣ ਹਰਜੀਤ ਸਿੰਘ ਅਤੇ ਨਾਲ ਸੀਟ 'ਤੇ ਬੈਠੇ ਵਿਅਕਤੀ ਸੁਲਤਾਨ ਸਿੰਘ ਵਜੋਂ ਹੋਈ। ਕਾਰ ਦੀ ਤਲਾਸ਼ੀ ਦੌਰਾਨ ਉਸ 'ਚੋਂ 25 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਪੁਲਸ ਨੇ ਉਕਤ ਦੋਵਾਂ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕਰ ਲਿਆ ਹੈ। ਜਾਂਚ ਦੌਰਾਨ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਸ੍ਰੀਨਗਰ ਤੋਂ 1700 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਭੁੱਕੀ ਚੂਰਾ ਪੋਸਤ ਲੈ ਕੇ ਆਉਂਦੇ ਸਨ, ਜੋ ਕਿ ਆਪ ਵੀ ਨਸ਼ੇ ਦੇ ਆਦੀ ਹਨ ਅਤੇ ਅੱਗੋਂ ਇਹ ਮਾਛੀਵਾੜਾ ਇਲਾਕੇ 'ਚ 3000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਭੁੱਕੀ ਵੇਚ ਦਿੰਦੇ ਸਨ।
10 ਦਿਨਾਂ ਨੂੰ ਜਾਣਾ ਸੀ ਵਿਆਹੁਣ, ਲਾੜੇ ਸਣੇ ਤਿੰਨਾਂ ਦੀ ਮੌਤ
NEXT STORY